ਬੇਗਮ —ਇਹ ਗੱਲ ਔਖੀ। ਮੈਂ ਆਪਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਿਲ ਵਿੱਚੋਂ ਕਿੱਥੇ ਤੋਰਾਂ ? 'ਨ੍ਹਾਵਣ ਗਏ ਨਾ ਬਹੁੜੇ ਜੋਗੀ ਕਿਸ ਕੇ ਮੀਤ'।
ਖਾਣਾ ਘਰੋਂ ਤੇ ਸਲਾਹੁਣਾ ਸਹੁਰਿਆਂ ਨੂੰ ? ਨਾਂ ਕੁੜਮਾਂ ਦਾ, ਗੁਲੀਆਂ ਟੱਬਰ ਦੀਆਂ।
ਕੀ ਗੱਲਾਂ ਪਏ ਕਰਦੇ ਹੋ, ਇਸ ਪਿਕਨਿਕ ਦਾ ਸਾਰਾ ਖਰਚ ਤਾਂ ਫਕੀਰ ਚੰਦ ਨੇ ਕੀਤਾ ਹੈ ਤੇ ਨਾਂ ਹਰੀ ਦਾ ਪਿਆ ਵਜਦਾ ਹੈ। ਅਖੇ 'ਨਾਂ ਨਾਲੇ ਦਾ, ਰੋੜ੍ਹ ਦੁਆਲੇ ਦਾ।'
ਉਸਦੀ ਕੀ ਪੁਛਦੇ ਹੋ, ਬਾਹਰੋਂ ਜਿੰਨਾ ਗੋਰਾ ਹੈ ਅੰਦਰੋਂ ਉੱਨਾ ਹੀ ਕਾਲਾ ਹੈ । 'ਨਾਂ ਮੀਏਂ ਦਾ ਮਿਸਰੀ ਖ਼ਾਂ, ਮੂੰਹ ਵਿਚ ਪਾਉ ਸਵਾਹ ਵੀ ਨਾਂਹ ।'
ਮੁਸਟੰਡਾ-ਕਰੀਮਿਆ ਤੇਰਾ ਹਾਲ ਵੀ ਤਾਂ ਇਹ ਹੀ ਹੈ ਅਖੇ -'ਨਾਂ ਵੱਡਾ ਦੇਹ ਸੁੰਜ।' ਫਿਰ ਚਲਾਕੀ ਤੇ ਨਖਰਾ ਕਾਸ ਲਈ ?
ਜੈਦਾਦ ਵਾਲਿਆਂ ਦੀ ਜ਼ਰਾ ਸੌਖੀ ਲੰਘਦੀ ਹੈ । ਸਾਡੀ ਜ਼ਰਾ ਔਖੀ ਬਾਕੀ 'ਨਾਂ ਵੱਡਾ ਰੱਬ ਦਾ ਹੀ ਹੈ' ।
ਗ਼ਰੀਬੀ ਨਾਲ ਗ਼ਰੀਬੀ ਕਟੋ। ਜਦ ਦਿਨ ਚੰਗੇ ਸਨ, ਮੈਂ ਮੌਜਾਂ ਵੀ ਕਰਾਈਆਂ। 'ਨਿਉਂਦਾ ਥਾਲੀ ਦਾ ਮਕਾਣ ਸੱਥਰ ਦੀ' । ਹਰ ਗੱਲ ਸਮੇਂ ਸਮੇਂ ਸਿਰ ਹੀ ਸੋਭਦੀ ਹੈ।
ਘਰ ਦਾ ਨਿੱਕਾ ਮੋਟਾ ਕੰਮ ਵੀ ਮਾਣ ਨਹੀਂ ? 'ਨਿੱਕਾ ਨਿੱਕਾ ਕੰਮ ਤੇ ਤ੍ਰੁਟ ਮੋਈ ਰੰਨ' ਜਾਨ ਅਜ਼ਾਈ ਆਈ ਰਹਿੰਦੀ ਏ।
ਆਦਤਾਂ ਜਿੰਨੀਆਂ ਸੰਜਮੀ ਤੇ ਮਿਹਨਤੀ ਹੋਣ, ਓਨਾਂ ਹੀ ਭਾਗ ਲਗਦਾ ਹੈ । ਠੀਕ ਹੀ ਤਾਂ ਕਿਹਾ ਹੈ “ਨਿਕਾ ਪੀਹ, ਗੁੰਨ੍ਹ ਗੋ, ਰੋਟੀ ਉੱਤੇ ਟਿਕੀ ਹੋ'।
ਤੇਰਾ ਤਾਂ ਉਹ ਹਾਲ ਹੈ, ਅਖੇ 'ਨਿਕੰਮੀ ਜੱਟੀ ਉੱਨ ਵੇਲੇ' ਜਦ ਵੇਖੋ ਕਿਸੇ ਨਾ ਕਿਸੇ ਬੇਲੋੜੇ ਕੰਮ ਵਿੱਚ ਲੱਗਾ ਰਹਿੰਦਾ ਹੈ।
ਕੌਣ ਰੋਜ਼ ਰੋਜ਼ ਇਨ੍ਹਾਂ ਦੇ ਝਗੜਿਆਂ ਵਿੱਚ ਪੈਕੇ ਨਮੋਸ਼ੀ ਖੱਟੇ। ਇੱਥੇ ਤਾਂ 'ਨਿਤ ਕੁਟੇਂਦੀ ਪਾਰੋ, ਵੇ ਛੁੜਾਉ ਚੌਂਕੀਦਾਰੋ' ਵਾਲਾ ਹਾਲ ਹੀ ਰਹਿੰਦਾ ਹੈ।
ਲੇਡੀ ਡਾਕਟਰ--ਸਰਦਾਰ ਜੀ ! ਰਮੇਸ਼ ਦਾ ਬਾਕਾਇਦਾ ਇਲਾਜ ਕਰਵਾਓ, ਰੱਬ ਆਪੇ ਸੰਤਾਨ ਦੇਵੇਗਾ, ਉਹ ਸੰਤਾਨ ਬਿਨਾਂ ਹੀ ਉਦਾਸ ਹੈ । ਠੀਕ ਤਾਂ ਹੈ 'ਨਿਤ ਘਰ ਤਿਸਦੇ ਹਨੇਰ ਹੈ, ਬਾਲ ਨਾ ਖੇਡੇ ਜਿਤ।