ਧਨ ਜੋੜ ਜੋੜ ਕੇ ਲੋਕਾਂ ਲਈ ਕਿਉਂ ਛੱਡ ਜਾਈਏ ? ਅਸਾਂ ਤਾਂ ਇੱਕੋ ਅਸੂਲ ਰੱਖਿਆ ਹੋਇਆ ਹੈ 'ਨਾ ਬਾਸੀ ਰਹੇ, ਨਾ ਕੁੱਤਾ ਖਾਏ। ਜੋ ਆਉਂਦਾ ਹੈ, ਆਪੂੰ ਹੀ ਖਰਚ ਛਡਦੇ ਹਾਂ।
'ਨਾ ਬੁੱਢਾ ਮਰੇ ਨਾ ਮੰਜਾ ਛੱਡੇ।' ਪਤਾ ਨਹੀਂ ਇਸ ਧੰਧੇ ਤੋਂ ਕਦੋਂ ਖਲਾਸੀ ਹੋਵੇਗੀ ?
ਤੁਸੀਂ ਉੱਪਰੋਂ ਜਿੰਨਾ ਮਰਜ਼ੀ ਜੋ ਪਲੇਥਨ ਲਾਈ ਚਲੋ, ਮੰਦੀ ਚੀਜ਼ ਨੇ ਮੰਦੀ ਹੀ ਰਹਿਣਾ ਹੈ। ਅਖੇ 'ਨਾਮ ਕੁੱਤੇ ਦਾ ਮੋਤੀ ਰਖੀਏ, ਪਰ ਹਰ ਕੋ ਆਖੇ ਤੋਹ ।
ਬਾਲ ਲਾਉਣੇ ਲਗਾਉਣੇ ਹੋਇ, ਨਾਮਣਾ ਨਿਕਲਿਆ ਫਿਰ ਹੱਥ ਨਹੀਂ ਆਉਂਦਾ ।
ਇਸ ਸੜਕੇ ਚੜਿਆ ਕਦੇ ਗੁਆਚਦਾ ਨਹੀਂ। ਭੁਲੀਂ ਨਹੀਂ ਪੈਂਦਾ-ਸ਼ਾਸ਼ਤਾਂ ਦੇ ਬਨਾਂ ਵਿਚ ਕਿਤੇ ਭੀ ਨਹੀਂ ਗੁਆਚਦਾ। ਉਹ ਸੜਕ ਨਾਮ ਹੈ ਤੇ 'ਨਾਮ ਤੁਲਿ ਕਛੁ ਅਵਰੁ ਨ ਹੋਇ ॥'
ਸੋਧਤ ਸੋਧਤ ਸੋਧਿ ਤਤ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥
ਆਮ ਲੋਕਾਂ ਨੂੰ ਪੁੱਛੋ ਕਿ ਭਾਈ 'ਨਾਮ ਭਲਾ ਕਿ ਦਾਮ ? ਬਹੁਤ ਇਹੀ ਕਹਿਣਗੇ ਕਿ ਦਾਮ ? ਨਾਮ ਕਿਹੜੇ ਕਾਮ ?
ਦੁਲਭ ਦੇਹ ਪਾਈ ਵਡਭਾਗੀ ॥ ਨਾਮ ਨ ਜਪਹਿ ਤੇ ਆਤਮ ਘਾਤੀ ॥
ਕਰੋ ਜੀ ਰੱਜ ਕੇ ਦਰਸ਼ਨ ਇਨ੍ਹਾਂ ਦੇ ‘ਨਾ ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ' ਪਤਾ ਨਹੀਂ ਬਲਾ ਕਿਥੋਂ ਮੇਰੇ ਗਲ ਆਣ ਚੰਬੜੀ ਏ।
ਚੌਧਰੀ ਜੀ ਤੁਸੀਂ ਬੜੀ ਖੇਚਲ ਕੀਤੀ, ਪਰ ਇੱਥੇ ਤਾਂ 'ਨਾ ਮੈਂ ਨਾ ਮੇਰਿਆਂ ਮਿੱਤਰਾਂ' ਵਾਲਾ ਲੇਖਾ ਹੋਇਆ । ਉਹ ਬੇਅਰਥ ਹੀ ਗਈ।
ਮਿਹਨਤ ਮਜੂਰੀ ਕਾਹਦੀ ਹੋਈ, ਗੁਲਾਮੀ ਹੋਈ । 'ਨਾ ਰੱਜ ਖਾਣ, ਨਾ ਰੱਜ ਪਾਣ । ਜਿਵੇਂ ਰੱਬ ਦੇ ਘਰ ਸਾਡੇ ਜੋਗਾ ਕੁਝ ਹੈ ਹੀ ਨਹੀਂ ।
ਜਲ੍ਹਣ ਜਿਸ ਘਰ ਅੰਨ ਨਾ ਪੱਕੇ, ਨਾ ਕੋਈ ਰੋਵੇ, ਨਾ ਕੋਈ ਹੱਸੇ ।