ਸਰਨ ਕੌਰ-ਰਖੀ । ਗੱਲ ਸਿੱਧੀ ਏ, ਕਿ ਜਦ ਮੈਂ ਆਪ ਹੀ ਸਾਰੀ ਗੱਲ ਨਜਿੱਠਣੀ ਹੈ ਤਦ ਤੇਰੇ ਵਿਚ ਪੈਣ ਦੀ ਕੀ ਲੋੜ ਹੈ ਅਖੇ 'ਨੀ ਜੇ ਜਾਣਾ ਧੁਰ, ਤਾਂ ਤੇਰੀ ਕੀ ਫੁਰ ?'
ਦੀਨਾ ਨਾਥ ਮੁੱਢ ਤੋਂ ਹੀ ਅੱਲਾ-ਲੋਕ ਹੈ, ਜਦੋਂ ਪੈਸੇ ਨਹੀਂ ਸਨ ਉਦੋਂ ਵੀ ਉਸਨੇ ਪੈਸੇ ਨਾਲ ਪਿਆਰ ਨਹੀਂ ਕੀਤਾ। ਜੋ ਆਇਆ ਸੋ ਭਲੇ ਪਾਸੇ ਹੀ ਲਾਇਆ, ਹੁਣ ਤਾਂ ਰੱਬ ਦੀ ਨਜ਼ਰ ਸੁਵੱਲੀ ਹੈ, ਤੇ ਮਦਦ ਹੁਣ ਭੀ ਗ਼ਰੀਬਾਂ ਦੀ ਤੁਟ ਕੇ ਕਰਦਾ ਹੈ । ਮਹਾਰਾਜ 'ਨੀਤ ਨੂੰ ਮੁਰਾਦਾਂ ਨੇ।'
'ਨੀਮ ਗਿਆਨ ਖਤਰਾ ਜਾਨ' ਵਾਂਗੂੰ ਤੂੰ ਵੀ ਹਾਲੀ ਪੜ੍ਹ ਪੁਖਤਾ ਨਹੀਂ ਹੋਇਆ। ਤੈਨੂੰ ਪ੍ਰਾਹੁਣੇ ਟਾਲਣ ਦਾ ਬੀ. ਏ. ਪਾਸ ਕਰਾ ਦੇਂਦੇ ਹਾਂ । ਗੱਲ ਕੀ ਹੋਈ ?
ਸਾਹਣੀ-ਭੈਣ ! ਘਰ ਵਰ ਚੰਗਾ ਢੂੰਢਿਓ । ਸਿਆਣਿਆ ਨੇ ਕਿਹਾ ਹੈ ਕਿ ਨੀਵੀਂ ਭੌਂ ਤੇ ਉੱਚਾ ਸਾਕ ਭਾਗਾਂ ਨਾਲ ਮਿਲਦੇ ਹਨ ।
ਆਪਣਾ ਖੂਨ ਵੇਲੇ ਸਿਰ ਆਕੇ ਪਿਘਲਦਾ ਹੈ, ਸੁਣਿਆਂ ਹੈ- 'ਨੂੰਹ ਸੱਸ ਲੜੀਆਂ, ਇਕੋ ਚੌਕੇ ਵੜੀਆਂ।'
ਸ਼ੁਕਰ ਹੈ ਰੱਬ ਦਾ, ਕੁਝ ਚਿਰ ਲਈ ਤਾਂ ਸੁਖ ਦਾ ਸਾਹ ਆਏਗਾ। 'ਨੂੰਹ ਮੰਜੇ, ਸੱਸ ਧੰਧੇ, ਦੋ ਦਿਹਾੜੇ ਸੁਖ ਦੇ ਲੰਘੇ।' ਬੀਮਾਰੀ ਵਿੱਚ ਤਾਂ ਅਫਸਰ ਤੋਂ ਛੁੱਟੀ ਮਿਲੀ।
'ਨੇਹੁੰ ਨਾ ਲਗਦੇ ਜ਼ੋਰੀ" ਆਪ ਮੁਹਾਰੀ ਖੇਡ ਹੈ ਇਹ ਤਾਂ।
ਉਹ ਜਾਣਦੇ ਸਨ ਕਿ ਨੇਕੀ ਪਾ ਕੇ ਲੋਕੀ ਸ਼ੁਕਰ ਨਹੀਂ ਕਰਦੇ ਪਰ ਬਦੀ ਕਰਦੇ ਹਨ ਤੇ ਫਿਰ ਨੇਕੀ ਕਰਨ ਵਾਲੇ ਦਾ ਦਿਲ ਤੰਗ ਪੈਂਦਾ ਹੈ। ਇਸੇ ਕਰਕੇ ਹਾਤਮਤਾਈ ਕਿਹਾ ਕਰਦਾ ਸੀ 'ਨੇਕੀ ਕਰ ਦਰਯਾ ਮੇਂ ਡਾਲ ।'
ਗੁਰਮੁਖ ਸਭ ਦਾ ਭਲਾ ਮੰਗਦਾ ਹੈ ਪਰ ਦੁਨੀਆਂਦਾਰ 'ਨੇਕੀ ਨੇਕਾਂ ਤੇ ਬਦੀ ਬਖੀਲਾਂ' ਉੱਤੇ ਵਰਤੋਂ ਕਰਦਾ ਹੋਇਆ ਤੋਲ ਤੋਲ ਕੇ ਵੰਡਦਾ ਹੈ।
ਇਹ ਚਿੱਠੀ ਭਾਈਏ ਹੋਰਾਂ ਨੂੰ ਦਿਖਾ ਦਿਆਂ, ਕਿਕਰ ਦੱਸਾਂ, ਮਤਾਂ ਮੇਰੇ ਤੇ ਹੀ ਰੰਜ ਕੱਢਣ। 'ਨੇਕੀ ਬਰਬਾਦ ਗੁਨਾਹ ਲਾਜ਼ਮ' ਵਾਲੀ ਗੱਲ ਆਣ ਬਣੇ।
ਬਹੁਤਾ ਜਾਨ ਆਪਣੀ ਨੂੰ ਮਿਹਨਤ ਨਾਲ ਨਾ ਗਾਲ ! 'ਨੈਣ ਪ੍ਰਾਣ ਨਰੋਏ ਤਾਂ ਸਭੇ ਸੌਦੇ ਹੋਏ।' ਜਾਨ ਨਾਲ ਹੀ ਜਹਾਨ ਹੈ।
ਜੇ ਤੂੰ ਰਤਾ ਹੋਸ਼ ਕਰਦੇਂ ਤਾਂ ਏਨਾਂ ਦੁਖ ਨਾਂ ਪਾਂਦੇ । ਅਖੇ 'ਨੈਣਾਂ ਉੱਤੇ ਫੂੜੀਆਂ ਡੁਬ ਮੋਈਆਂ ਚੂਹੜੀਆਂ ।'