ਹਰਮਿੰਦਰ ਨੇ ਰਵਿੰਦਰ ਦੀ ਜੜ੍ਹੀਂ ਅਜਿਹਾ ਤੇਲ ਦਿੱਤਾ ਕਿ ਉਹਨਾਂ ਦਾ ਸਾਰਾ ਘਰ-ਘਾਟ ਹੀ ਤਬਾਹ ਹੋ ਗਿਆ।
ਕੁਝ ਲੋਕ ਮਜ਼ੇ ਲੈਣ ਲਈ ਜ਼ਖ਼ਮਾਂ ਤੇ ਲੂਣ ਛਿੜਕਦੇ ਹਨ।
ਹਲਦੀ ਘਾਟੀ ਦੀ ਲੜਾਈ ਵਿੱਚ ਰਾਜਪੂਤਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ।
ਜਦੋਂ ਦੋ ਵੱਡੇ ਗੱਲ ਕਰਦੇ ਹੋਣ ਤਾਂ ਸਾਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ।
ਕੁਝ ਬੁਰੇ ਮੰਤਰੀ ਹਮੇਸ਼ਾ ਜੋੜ-ਤੋੜ ਹੀ ਕਰਦੇ ਰਹਿੰਦੇ ਹਨ।
ਸਾਡੇ ਫ਼ੌਜੀ ਆਪਣੀ ਜਾਨ 'ਤੇ ਖੇਡ ਕੇ ਪੂਰੇ ਦੇਸ ਦੀ ਰਾਖੀ ਕਰਦੇ ਹਨ।