ਮੈਂ ਆਪਣੇ ਮਾਲਕ ਦੀਆਂ ਵਧੀਕੀਆਂ ਤੋਂ ਤੰਗ ਆ ਗਿਆ ਹਾਂ । ਹੁਣ ਮੇਰੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ ਹੈ ।
ਸੁੱਖੀ ! ਹੁਣ ਸੁੱਤੀ ਕਲਾ ਨਾ ਜਗਾ। ਗੱਲ ਨੂੰ ਦੱਬੀ ਰਹਿਣ ਦੇ।
ਪਿਤਾ ਦੇ ਮਰਨ ਪਿੱਛੋਂ ਸ਼ਾਮ ਦਾ ਚਾਚਾ ਉਸ ਦੇ ਸਿਰ ਤੇ ਹੱਥ ਰੱਖਦਾ ਹੈ।
ਜਸਵੀਰ ਦੀਆਂ ਝੂਠੀਆਂ ਤੁਹਮਤਾਂ ਸੁਣ ਕੇ ਮੈਨੂੰ ਸੱਤੀ ਕੱਪੜੀਂ ਅੱਗ ਲੱਗ ਗਈ।
ਪਾਰਸ ਦੀ ਮਦਦ ਕਰਨਾ ਤਾਂ ਸੱਪਾਂ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ।
ਰਮਨ ਨੇ ਅੱਜ ਇੱਕ ਅਵਾਰਾ ਮੁੰਡੇ ਨੂੰ ਸਬਕ ਸਿਖਾ ਦਿੱਤਾ ਜੋ ਉਸ ਨੂੰ ਰੋਜ਼ ਤੰਗ ਕਰਦਾ ਸੀ।
ਅਧਿਆਪਕ ਦੇ ਕਲਾਸ ਵਿੱਚ ਪੈਰ ਧਰਦਿਆਂ ਹੀ ਸਾਰੇ ਬੱਚਿਆਂ ਨੂੰ ਸੱਪ ਸੁੰਘ ਗਿਆ।
ਜਦੋਂ ਮੈਂ ਰਮਨ ਕੋਲੋਂ ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਦਿੱਤਾ।
ਸ਼ਿਵਾ ਜੀ ਨੇ ਕਈ ਕਿਲ੍ਹੇ ਸਰ ਕਰ ਲਏ ਸਨ।
ਬਿਮਾਰੀ ਦੇ ਕਾਰਨ ਤਾਂ ਦੀਪ ਦੇ ਸਰੀਰ ਵਿਚ ਸਾਹ ਸਤ ਨਹੀਂ ਰਿਹਾ।
ਤੁਸੀਂ ਤਾਂ ਗੱਲਾਂ ਨਾਲ ਮੇਰਾ ਸਿਰ ਖਾਣਾ ਸ਼ੁਰੂ ਕਰ ਦਿੱਤਾ ਹੈ।
ਡਾਕੂਆਂ ਨੂੰ ਦੂਰੋਂ ਘੋੜਿਆਂ ਉੱਤੇ ਆਉਂਦੇ ਦੇਖ ਕੇ ਮੁਸਾਫ਼ਰਾਂ ਦਾ ਸਾਹ ਸੁੱਕ ਗਿਆ।