ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇਂ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥
ਅਸੀਂ ਸਰਦਾਰ ਜੀ ਦੇ ਨਾਲ ਰਵਾਂਗੇ। ਉਨ੍ਹਾਂ ਦੇ ਵਿਰੁੱਧ ਨਹੀਂ ਤੁਰ ਸਕਦੇ। 'ਜਿੱਧਰ ਲਾੜਾ, ਉੱਧਰ ਜੰਜ'। ਸਾਡਾ ਤਾਂ ਆਸਰਾ ਪਰਨਾ ਉਹੀ ਹਨ।
ਈਸ਼ਰ ਦੇਈ- ਧਨ ਭਾਗ ਹਨ, ਸਾਰੇ ਕੰਮ ਰਾਸ ਜਾਪਦੇ ਹਨ । ਠੀਕ ਹੀ ਹੈ, 'ਜਿੱਧਰ ਰੱਬ, ਉੱਧਰ ਸਭ। ਸਾਡੇ ਮਨ ਵਿੱਚ ਜੁ ਸਚਿਆਈ ਹੈ ।
ਚੌਧਰੀ, ਜਿੱਧਰ ਤੁਸੀਂ ਹੋਵੇਗੇ, ਅਸੀਂ ਉਸੇ ਪਾਸੇ ਜਾਵਾਂਗੇ । "ਜਿਧਰ ਸੋਹਣੀ ਉੱਧਰ ਮਹੀਂਵਾਲ', ਸਾਡਾ ਤੁਹਾਡਾ ਮੇਲ ਅਤੁੱਟ ਹੈ।
ਉਹ ਕਿਉਂ ਨਾ ਉਸ ਦੇ ਸੋਹਲੇ ਗਾਇ, ਉਸ ਦੀ ਜ਼ਿੰਦਗੀ ਜੋ ਉਸ ਬਣਾਈ। ਅਸਲ ਗੱਲ ਵੀ ਤਾਂ ਇਹੋ ਹੈ ਦੁਨੀਆਂ ਦੀ। ਅਖੇ ਜਿੱਥੇ ਵੇਖਾਂ ਤਵਾ ਪਰਾਤ ਉੱਥੇ ਗਾਵਾਂ ਦਿਨ ਤੇ ਰਾਤ।
ਦੂਜੇ ਕਿਵੇਂ ਤੁਹਾਡੇ ਨਾਲ ਰਹਿਣ, ਤੁਹਾਨੂੰ ਤਾਂ ਹਰ ਵੇਲੇ ਆਪਣੀ ਹੀ ਪਈ ਰਹਿੰਦੀ ਹੈ। 'ਜਿੱਥੇ ਲੋੜੀਏ ਆਪਣੇ, ਭੱਜ ਜਾਣ ਪਰਾਏ' ਵਾਲੀ ਗੱਲ ਹੈ ਤੁਹਾਡੀ ਤਾਂ।
ਜਿੱਥੇ ਰਹਿਣਾ, ਉੱਥੇ ਵਰਤਣਾ। ਜਿੱਥੇ ਵਸਣਾ ਓਥੇ ਹੀ ਧੀਆਂ ਪੁੱਤ੍ਰ ਲਾਉਣੇ ਲਗਾਉਣੇ, ਜਿੱਥੇ ਸਾਕ ਹੋਣੇ, ਓਥੇ ਹੀ ਉਨ੍ਹਾਂ ਦੀ ਰਹੁ ਰੀਤੇ ਚਲਣਾ ।
ਜਿੰਨੀ ਮਦਦ ਤੁਸੀਂ ਸੁੰਦਰ ਦਾਸ ਦੀ ਕੀਤੀ ਹੈ। ਉਸ ਨਾਲ ਕੁਝ ਵੀ ਨਹੀਂ ਬਣਦਾ। 'ਜਿੱਥੇ ਮਣਾਂ ਦਾ ਘਾਟਾ ਹੋਵੇ, ਉੱਥੇ ਕਿਣਕੇ ਨਾਲ ਕੀ ਬਣਦਾ ਹੈ।'
ਰਾਣੀ— ਮਹਾਰਾਜ ! ਇਹ ਕੋਈ ਨਵੀਂ ਗੱਲ ਨਹੀਂ, ਜਿੱਥੇ ਫੁੱਲ, ਉਥੇ ਕੰਡਾ ਕਹੂਰ ਵੀ ਹੋਣਾ ਹੋਇਆ।
ਇਤਫਾਕ ਵਿਚ ਬੜੀ ਬਰਕਤ ਜੇ। ਦੁਸ਼ਮਣ ਨੂੰ ਭੈ ਤੇ ਮਿੱਤਰ ਨੂੰ ਆਸ ਹੁੰਦੀ ਹੈ ਅਤੇ ਦੂਜੇ ਪਾਸੇ 'ਜਿੱਥੇ ਪਈ ਫੁੱਟ ਉਥੇ ਪਈ ਲੁੱਟ'।
ਉਸ ਪਾਸੋਂ ਇਹ ਕੰਮ ਕਿੱਥੇ ਹੁੰਦਾ ਸੀ । ਉਹ ਤੇ ਮਜ਼ਦੂਰੀ ਕਰਨਾ ਹੀ ਜਾਣਦਾ ਹੈ। ਉਹ ਫਿਰ ਜਾ ਪਾਂਡੀ ਬਣਿਆ ਹੈ। ਜਿੱਥੇ ਦੀ ਖੇਤੀ, ਉੱਥੇ ਜਾ ਖਲੋਤੀ।
ਸਾਡੇ ਪਿੰਡ ਦੀ ਪੰਚਾਇਤ ਦਾ ਤਾਂ ਇਹ ਹਾਲ ਹੈ। ਅਖੇ 'ਜਿੱਥੇ ਦਰਖਤ ਨਹੀਂ ਉੱਥੇ ਅਰਿੰਡ ਪ੍ਰਧਾਨ', ਜਣਾ-ਖਣਾ ਚੌਧਰੀ ਬਣਿਆ ਫਿਰਦਾ ਹੈ।