ਤਾਂ ਫਿਰ ਮੈਨੂੰ ਵੀ ਨਾਲ ਲੈ ਚਲੋ । ਫੇਰ ਉਹ ਬਾਲਾਂ ਵਾਲੀ ਅੜੀ। ਮੈਂ ਚਲਣ ਨੂੰ ਇਨਕਾਰ ਕੀਤਾ ਏ। ਪਰ, ਡੁੱਬੀ ਤਾਂ ਜੇ ਸਾਹ ਨਾ ਆਇਆ। ਆਪਣੇ ਜੋਗਾ ਕਰਾਇਆ ਤੇ ਕੁਝ ਤੇਰੇ ਮਹੀਨੇ ਕੁ ਦੇ ਗੁਜ਼ਾਰੇ ਜੋਗੇ ਪੈਸੇ ਪੂਰੇ ਕਰਨ ਲਈ ਹੀ ਤਾਂ ਸਭ ਕੁਝ ਵੇਚਨ ਲੱਗਾ ਹਾਂ।
ਖੜ੍ਹੀਂ ਬੀਬੀ, ਤੇਰੇ ਬਚਨ ਅਜੇਹੇ ਕੋਮਲ ਤੇ ਮਿੱਠੇ ਹਨ, ਜੁ ਮੇਰੇ ਘਾਇਲ ਮਨ ਉਤੇ ਮਲ੍ਹਮ ਦਾ ਕੰਮ ਕਰਦੇ ਹਨ । ਡੁਬਦੇ ਨੂੰ ਤੀਲੇ ਦਾ ਸਹਾਰਾ । ਕੋਈ ਢੰਗ ਮੇਰੇ ਪਾਸ ਆਪਣੇ ਬਚਾ ਦਾ ਨਹੀਂ ਰਿਹਾ ।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਕੰਮ ਤਾਂ ਅਮਰੀਕ ਸਿੰਘ ਨੇ ਵਿਗਾੜਿਆ ਤੇ ਨੁਕ ਗਈਆਂ ਮੈਨੂੰ । ਮੇਰੇ ਨਾਲ ਤਾਂ ਉਹ ਗੱਲ ਹੋਈ ਹੈ ਅਖੇ ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਤੇ ।
ਕੋਈ ਫਕਰ ਦੀ ਗੱਲ ਨਹੀਂ । ਮੁੱਢ ਵਿੱਚ ਗਲਤੀਆਂ ਹੋ ਹੀ ਜਾਂਦੀਆਂ ਹਨ। 'ਡਿਗ ਡਿਗ ਕੇ ਹੀ ਸਵਾਰ ਹੋਈਦਾ ਹੈ । ਹੌਂਸਲਾ ਨਾ ਛੱਡੋ।
ਕੁੜੀ ਡਰ ਨਾਲ ਸਹਿਮ ਗਈ ਤੇ ਟੁੱਟੇ ਜਿਹੇ ਦਿਲ ਨਾਲ ਬੋਲੀ--ਕਿਉਂ? ਪੁੱਤ ! ਡਾਢਿਆਂ ਦਾ ਸੁਣਿਆ ਨਹੀਂ ਸੱਤੀਂ ਵੀਹੀਂ ਸੌ ਹੁੰਦਾ ਏ। ਉਹ ਕਹਿੰਦੇ ਹੁੰਦੇ ਨੇ, ਜੇ ਕਮੀਨ ਜਾਤਾਂ ਵੀ ਪੜ੍ਹ ਗਈਆਂ ਤੇ ਫੇਰ ਉਨ੍ਹਾਂ ਦੇ ਕੰਮ ਧੰਦੇ ਕੌਣ ਕਰਿਆ ਕਰੂ ?
ਭਰਾਵਾ ਜ਼ੋਰਾਵਰ ਨਾਲ ਬਰਾਬਰੀ ਕਾਹਦੀ ? ‘ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ ।
ਅਖੇ 'ਡਾਚੀ ਕੀਤਾ ਵੀਹ ਕੋਹ, ਤੇ ਟੋਡੀ ਕੀਤਾ ਤ੍ਰੀਹ ਕੋਹ'। ਅਸੀਂ ਸਾਰਾ ਹੀਜ ਪਿਆਜ ਜਾਣਨੇ ਆਂ।
ਚੌਂਕੀਦਾਰਾ, ‘ਡਾਹ ਦਿੱਤੇ ਚੋਰ ਨਹੀਂ ਮਰਦਾ ਉਸ ਨੂੰ ਤਾਂ ਡੰਡਾ ਹੀ ਸਿੱਧਾ ਕਰਦਾ ਹੈ ।
ਹੋਰ ਤਾਂ ਹੋਰ, ਆਪਣੇ ਮਾਲਕ ਨੂੰ ਵੀ ਉਹ ਇਸ ਤਰ੍ਹਾਂ ਆੜੇ ਹੱਥੀਂ ਲੈਂਦੀ ਹੈ ਕਿ ਸੀਤਾ ਰਾਮ ਵਿਚਾਰਾ ਡਰਦਾ ਹੈ । ਹਰ ਹਰ ਕਰਦਾ।
ਥਾਣੇਦਾਰ-ਸੱਚ ਹੈ, ‘ਡਰਦਾ ਕੀ ਨਾ ਕਰਦਾ' ਡਰ ਦੇ ਮਾਰੇ ਲੋਕੀ ਕਈ ਨਾ ਕਰਨ ਵਾਲੀਆਂ ਗੱਲਾਂ ਵੀ ਕਰ ਬਹਿੰਦੇ ਹਨ।
ਸ਼ਾਹ ! ਤੂੰ ਵੀ ਤ੍ਰਾਣ ਤਾਂ ਪੂਰਾ ਲਾ ਚੁਕਾ ਜਾਪਦਾ ਹੈਂ ਪਰ ਤੇਰੀ ਮੁਰਾਦ ਪੂਰੀ ਨਹੀਂ ਹੋਈ । ਤੇਰੀ ਤਾਂ ਇਹ ਹਾਲਤ ਹੈ ਕਿ 'ਡਰਕ ਡਰਕ ਮੋਈ ਤੇ ਪੇਕੇ ਨਾ ਪੁਨੀ'।