ਭਾਈ ਸੱਚੀ ਗੱਲ ਤਾਂ ਇਹ ਹੈ ਕਿ ਤੇਰੇ ਨਾਲ ਸਾਡੀ ਨਹੀਂ ਨਿਭਣੀ, ਤੇਰਾ ਰਾਹ ਇਹ ਤੇ ਸਾਡਾ ਇਹ।
ਮਾਂ- ਕਾਕਾ, ਬੱਸ ਕਰ ਤੇਰਾ ਤਾਂ ਭਰਤ ਨਹੀਂ ਭਰਨਾ, ਭਾਵੇਂ ਜਿੰਨਾਂ ਮਰਜੀ ਹੋਰ ਤੈਨੂੰ ਦੇਈ ਜਾਵਾਂ।
ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਜਿਨ੍ਹਾਂ ਨੇ ਪਟਿਆਲਾ ਸਟੇਟ ਨੂੰ 'ਤੇਰਾ ਘਰ ਸੋ ਮੇਰਾ ਘਰ' ਕਹਿਕੇ ਰਿਆਸਤ ਪਟਿਆਲੇ ਦੀ ਇੱਜ਼ਤ ਨੂੰ ਚਾਰ ਚੰਨ ਲਾ ਦਿੱਤੇ।
ਆਗੈ ਜਾਤਿ ਰੂਪੁ ਨਾ ਜਾਇ ॥ ਤੇਹਾ ਹੋਵੇ ਜੇਹੇ ਕਰਮ ਕਮਾਇ ॥
ਲਛਮੀ- ਕਰਤਾਰੋ ਤੂੰ ਬੜੀ ਅੱਲ੍ਹੜ ਏਂ । ਕਦੀ ਤੇਹ ਲੱਗੀ ਤੇ ਵੀ ਕਿਸੇ ਖੂਹ ਪੱਟਿਆ ਹੈ ? ਕੁਝ ਸੋਚ ਤਾਂ ਸਹੀ।
ਸਰਦਾਰ - ਅਲਾਦਿੱਤਾ ! ਵਹਿਮ ਨਾ ਕਰ, ਆਲਸ ਛੱਡ, ਤੁਰੀ ਹੋਈ ਜੂੰ ਵੀ ਨਹੀਂ ਮਾਣ, ਬੰਦਾ ਤਾਂ ਕਿਤੇ ਰਿਹਾ।
ਹੱਥ ਪੈਰ ਤੂੰ ਜਿੰਨੇ ਮਰਜ਼ੀ ਮਾਰ ਲੈ, ਭੱਜ ਦੌੜ ਕਰ ਲੈ ਪਰ ਅਖੀਰ ਬਨਣਾ ਉਹੋ ਹੈ ਜੋ ਕਿਸਮਤ ਵਿਚ ਲਿਖਿਆ ਹੈ। ਸਿਆਣਿਆਂ ਐਵੇਂ ਨਹੀਂ ਆਖਿਆ ਤੁਰਿਆ ਤੁਰਿਆ ਜਾਹ ਤੇ ਕਰਮਾਂ ਦਾ ਖਟਿਆ ਖਾਹ ।
ਸਾਹਿਬਾਂ- ਪਤੀ ਜੀ, ਇਹ ਆਪ ਦਾ ਖਿਆਲ ਸ਼ਲਾਘਾ ਯੋਗ ਏ। ਢਿੱਲ ਨਾ ਕਰੋ। ਤੁਰਤ ਦਾਨ, ਮਹਾਂ ਕਲਿਆਨ।
ਲਖਪਤ ਚੰਗੇ ਘਰ ਜੰਮਿਆ ਪਰ ਕਿੰਨਾਂ ਮੰਦੇ ਕੰਮਾਂ ਵਿੱਚ ਪੈ ਗਿਆ। ਭੈੜੀ ਸੰਗਤ ਕਰਕੇ ਆਖਰ 'ਤੁਖ਼ਮ ਤਾਸੀਰ, ਸੋਹਬਤ ਦਾ ਅਸਰ' ਹੋਣਾ ਹੀ ਸੀ।
ਮਾਂ-ਕਿਸੇ ਦਾ ਸਹਾਰਾ ਨਾ ਢੂੰਡਾਂ ਤਾਂ ਕੰਮ ਕਿਵੇਂ ਨੇਪਰੇ ਚਾੜ੍ਹਾਂ, ਤੁਸੀਂ ਸਿਆਣੇ ਹੋ ‘ਤੁਹਾਂ ਬਿਨਾਂ ਚੌਲ ਕਦੀ ਨਹੀਂ ਹੁੰਦੇ।
ਇਹ ਗੱਲ ਸੁਣ ਕੇ ਗ਼ੌਰੀ ਸ਼ੰਕਰ ਚੁਪ ਜੇਹਾ ਕਰ ਗਿਆ । ਫੇਰ ਕੁਝ ਦੇਰ ਬਾਦ ਕਹਿਣ ਲੱਗਾ, 'ਤੁਹਾਡੀਆਂ ਤੁਸੀਂ ਜਾਣੋ, ਅਸੀਂ ਏਸ ਬਰੀਕੀ ਤਕ ਅੱਪੜ ਨਹੀਂ ਸਕਦੇ।'
ਖੈਰ ਦੀਨ :- ਰੱਬ ਵਾਸਤੇ ਸਾਡਾ ਪਿਛਲਾ ਗੁਨਾਹ ਮੁਆਫ ਕਰੋ। ਅਗੋਂ ਅੱਲਾ ਚਾਹੇ, ਤੁਹਾਡੀਆਂ ਜੁੱਤੀਆਂ ਹੋਣਗੀਆਂ ਤੇ ਸਾਡਾ ਸਿਰ।