ਦੋ ਤੇ ਦੋ ਚਾਰ ਹੋਣ ਦੀ ਅਸਲੀਅਤ ਵਾਂਗ ਮੈਨੂੰ ਦਿਸ ਪਿਆ ਕਿ ਸਾਡੀ ਵਰਤਮਾਨ ਸਰਕਾਰ, ਬੇਵਤਨ ਤੇ ਬੇਘਰ ਲੋਕਾਂ ਲਈ ਨਾ ਅੱਜ ਤੇ ਨਾ ਕੱਲ ਕੁਝ ਕਰ ਸਕੇਗੀ।
ਤੁਸੀਂ ਸੁਣਿਆਂ ਨਹੀਂ ਜੇ 'ਦੋ ਡੂੰਮਾਂ ਵਿਚ ਢੱਡ ਨਹੀਂ ਵਜਦੀ।' ਉਹ ਦੋਵੇਂ ਆਪੋ ਵਿੱਚ ਭਲਾ ਕਿਵੇਂ ਰਲ ਬਹਿੰਦੇ।
ਬਹੁਤੇ ਲੋਕਾਂ ਦੀ ਝਾਕ ਨਾ ਰੱਖੋ । ਕਿਸੇ ਇੱਕ ਦਾ ਲੜ ਫੜੋ । ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਏਂ ।
ਸਖ਼ਾਵਤ ਕਰਨ ਨਾਲ ਅੱਗਾ ਸੌਰਦਾ ਹੈ 'ਦੈਹ ਦੁਨੀਆਂ ਤੇ ਸਤਰ ਆਖਿਰ’।
ਵਾਹ ਬਈ ਵਾਹ ! ਨਾਲੇ ਕੁੜੀ ਵਿਆਹ ਲਿਆਂਦੀ ਨਾਲੇ ਰਿਆਸਤ ਸਾਂਭ ਲਈ । ਨਾਲੇ ‘ਦੇਵੀ ਦੇ ਦਰਸ਼ਨ ਨਾਲੇ ਮੁੰਜ ਬਗੜ ਦਾ ਸੌਦਾ।
ਮਹਾਰਾਜ ! ਇਸ ਵਿੱਚ ਕੋਈ ਸ਼ੱਕ ਨਹੀਂ ਕਿ 'ਦੇਣਾ ਭਲਾ ਨਾ ਬਾਪ ਕਾ, ਬੇਟੀ ਭਲੀ ਨਾ ਏਕ । ਇਹ ਦੋਵੇਂ ਗੱਲਾਂ ਸੰਸਾਰੀਆਂ ਲਈ ਦੁਖਦਾਈ ਹਨ।
ਓਹ ਜੀ ਸਾਨੂੰ ਪਤਾ ਏ । ਦੇਣਾ ਸਰਦਾਰ ਜੀ, ਦੇਹ ਵਢਾਉਣਾ ਏ। ਤੁਹਾਡੇ ਵਾਂਗ ਹੋਰ ਲੋਕ ਨਾ ਦੇਣ ਦੇ ਮਾਰੇ ਆਪਣੀ ਵਹੁਟੀ ਦਾ ਪੱਜ ਬਣਾ ਲੈਂਦੇ ਨੇ।
ਸ਼ਾਹ-ਸਰਦਾਰ ਜੀ ਸਚੇ ਜੇ, ਕਰਜ਼ਾਂ ਦੇਣਾ ਤਾਂ ਕੋਈ ਐਡੀ ਔਖੀ ਗੱਲ ਨਹੀਂ, ਪਰ ਬੜੀ ਹਿਕਮਤ ਨਾਲ ਵਸੂਲ ਕਰਨਾ ਪੈਂਦਾ ਹੈ । ਇਸ ਲਈ ਸਿਆਣਿਆ ਨੇ ਕਿਹਾ ਹੈ ਭਾਈ ‘ਦੇਣਾ ਦਲੇਰੀ ਤੇ ਲੈਣਾ ਹਿਕਮਤ'।
ਖਾਲਸੇ ਦੀ ਦੇਗ ਤੇਗ ਫਤਹ, ਧਰਮ ਕੀ ਜੀਤ ਹੋਵੇ ।
ਤੁਸਾਨੂੰ ਬੜਾ ਆਖਿਆ ਕਿ ਵੱਡਿਆਂ ਦੀ ਰੀਸ ਨਾ ਕਰੋ, ਕਿਧਰੇ ਦੁੱਖ ਨਾ ਸਹੇੜ ਲਵੋ, ਪਰ ਤੁਸੀਂ ਤਾਂ 'ਦੇਖਾ ਦੇਖੀ ਸਾਧਿਆ ਜੋਗ, ਛਿੱਜੀ ਕਾਇਆ ਵਧਿਆ ਰੋਗ' ਵਾਲਾ ਲੇਖਾ ਜਾਣਕੇ ਸਹੇੜ ਲਿਆ।
ਉਸਦੀ ਸਾਰੀ ਜ਼ਿੰਦਗੀ ਇਵੇਂ ਹੀ ਗੁਜ਼ਰੀ । ਮੈਂਲੀ ਅੱਖ ਨਾਲ ਉਸ ਕਦੇ ਕਿਸੇ ਵੱਲ ਨਹੀਂ ਤੱਕਿਆ। ਗੁਰਬਾਣੀ ਦਾ ਮਹਾਂ-ਵਾਕ 'ਦੇਖ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ, ਧੀਆਂ ਜਾਣੈ' ਉਸਦਾ ਜੀਵਨ ਆਸ਼ਾ ਸੀ ।
ਗੱਲਾਂ ਕਰਨੀਆਂ ਸੁਖਾਲੀਆਂ ਹਨ ਪਰ 'ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।'