ਮੀਆਂ - ਖਾਨ ਜੀ ! ਅਸੀਂ ਗਏ ਤਾਂ ਸੀ ਕਿ ਰਾਮ ਨੂੰ ਬਚਾ ਲੈ ਆਈਏ, ਪਰ ਉਲਟਾ ਉਸਨੂੰ ਹੋਰ ਸਜ਼ਾ ਮਿਲ ਗਈ । ਸਾਡੇ ਨਾਲ ਤਾਂ ਇਹ ਗੱਲ ਬਣੀ ਹੈ ਅਖੇ 'ਨਮਾਜ਼ ਛੁਡਾਨ ਗਏ, ਤੇ ਰੋਜ਼ੇ ਗਲੇ ਪਏ ।
ਮਿਸਰ ਜੀ- ਮੈਂ ਤੁਹਾਨੂੰ ਕਦ ਆਖਿਆ, ਸਾਕਤ ਕੇ ਸੰਗ ਬਹੁ । ‘ਨਦੀ ਵਿਹੰਦੜੀ ਡੁਬ ਮਰ ਸਾਕਤ ਸੰਗ ਨਾ ਗਹੁ' ਪੱਟਿਆ ਇਸੇ ਸੰਗਤ ਨੇ !
ਬਾਬਾ ਜੀ ਹੁਣ ਖੇਚਲ ਕਰਨੀ ਛੱਡ ਦਿਉ । ਹੁਣ ਤਾਂ ਸਰੀਰ ‘ਨਦੀ ਕਿਨਾਰੇ ਰੁਖੜਾ' ਵਾਲਾ ਹੀ ਲੇਖਾ ਹੈ। ਪਤਾ ਨਹੀਂ ਕਿਸ ਵੇਲੇ ਰੁੜ੍ਹ ਜਾਵੇ ।
ਉਸਦੀ ਸਲਾਹ ਤੂੰ ਐਵੇਂ ਨਾ ਸਮਝ, ਉਸ ਨੇ ਹੁਣ ਦੁਨੀਆਂ ਦੇਖੀ ਹੈ, ਨਾਲੇ ਸਿਆਣਿਆਂ ਵੀ ਆਖਿਆ ਹੈ, 'ਨਦਾਨ ਬਾਤ ਕਰੇ ਸਿਆਣਾ ਕਿਆਸ ਕਰੇ।'
ਚਲੋ, ਜੋ ਮਿਲਿਆ ਸੋ ਲਾਹੇ ਦਾ। 'ਨਠਦੇ ਚੋਰ ਦੀ ਲੰਗੋਟੀ ਹੀ ਸਹੀ ।' ਇਹ ਵੀ ਕਿਹੜਾ ਥੋੜ੍ਹਾ ਏ।
ਖੌਰੇ ਤਾਂ ਉਹਦੀ ਨਜ਼ਰ ਲੱਗ ਗਈ 'ਨਜ਼ਰ ਕਹਿੰਦੇ ਨੇ ਪੱਥਰ ਪਾੜ ਦਿੰਦੀ ਹੈ।'
ਪੁਤਰ-ਮਾਂ ਜੀ ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ ਪਰ 'ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗ ਅਜਾਨ। ਤਾਂ ਸਿਉਂ ਤੂਟੀ ਹਕਿਉਂ ਬਨੇ ਜਾਕੈ ਜੀਆ ਪ੍ਰਾਨ' । 'ਨੱਚਣ ਲਗੀ ਤਾਂ ਘੁੰਗਟ ਕਿਹਾ' ?
ਸੋਸ਼ੀਲਾ- ਮੇਰੇ ਦਿਮਾਗ ਵਿੱਚ ਤੂੜੀ ਭਰੀ ਹੋਈ ਏ ਕਿ ਤੇਰੇ ਦਿਮਾਗ ਵਿੱਚ? ਸਿੱਖਣ ਦਾ ਚੱਜ ਆਪ ਨੂੰ ਨਹੀਂ ਤੇ ਭਾਂਡਾ ਭੰਨਦਾ ਏ ਮੇਰੇ ਸਿਰ, ਅਖੇ 'ਨੱਚ ਨਾ ਜਾਣੇ ਵਿਹੜਾ ਡਿੰਗਾ।'
ਚਲੋ ਯਾਰ, ਇਥੋਂ ਚੱਲੀਏ। ਇਸ 'ਨਗਾਰਖਾਨੇ ਵਿਚ ਤੂਤੀ ਦੀ ਕੌਣ ਸੁਣਦਾ ਹੈ।' ਇਸ ਅਮੀਰ-ਸਭਾ ਵਿੱਚ ਸਾਡੀ ਗਰੀਬਾਂ ਦੀ ਕੀ ਪੁੱਛ ਹੋਣੀ ਹੈ ?
ਅੱਜ ਕੱਲ੍ਹ ਉਧਾਰ ਕੌਣ ਦੇਂਦਾ ਹੈ ਕਿਸੇ ਨੂੰ ? ਹਰ ਹੱਟੀ ਉੱਤੇ ਲਿਖਿਆ ਹੁੰਦਾ ਹੈ, 'ਨਕਦ ਅੱਜ ਉਧਾਰ ਕੱਲ੍ਹ।'
ਇੱਕ ਦਿਨ ਏਵੇਂ ਗੱਲਾਂ ਕਰਦਿਆਂ ਕਾਣੇ ਦੇ ਮੂੰਹੋਂ ਨਿਕਲ ਗਿਆ- 'ਨਕ ਵਾਲੇ ਨੂੰ ਹੀ ਸੁਗੰਧੀ ਦੀ ਸਾਰ ਹੁੰਦੀ ਹੈ' ਦੂਜੇ ਨੂੰ ਕੀ, ਜਿਸ ਨੂੰ ਬੋ ਹੀ ਨਹੀਂ ।
ਆਦਮੀ- ਕਰਨਾ ਕੀ ਊ, ਡੁੱਬ ਮਰ ! ਹੋਰ ਕੀ ਕਰਨਾ ਏ। ਸਚ-ਮੁੱਚ ਓਹਾ ਗੱਲ ਕੀਤੀ ਜੇ ਅਖੇ 'ਨਕ ਵਢਾਇਆ ਜੇਬੇ ਪਾਇਆ ਨਾਂ ਸ਼ਰਮਿੰਦੀ। ਮੂਰਖਾ, ਤੂੰ ਭੀ ਤਾਂ ਚੌਧਰੀ ਦਾ ਮਾਂ ਪਿਉ ਜਾਇਆ ਸਕਾ ਭਰਾ ਏਂ ਤੇਰੀ ਭੀ ਤਾਂ ਓਹੀ ਸਕੀ ਭਤਰੀ ਲਗਦੀ ਏ । ਤੇਰੀ ਤੇ ਚੌਧਰੀ ਦੀ ਇਕ ਦਾੜ੍ਹੀ, ਇਕ ਪੱਗ, ਅਜੇ ਵੀ ਆਖਣਾ ਏਂ ਕੀ ਕਰਾਂ ?