ਬਾਬਾ-ਆਖਿਆ ਤਾਂ ਠੀਕ ਹੈ, ਤੇ ਦੀਨ ਭੀ ਆਪੋ ਆਪਣਾ ਸਭ ਨੂੰ ਨਿਬਾਹੂ, ਪਰ ਬੱਚਾ ਨੌਹਾਂ ਤੇ ਪੋਟਿਆਂ ਦਾ ਮਾਸ ਕਿਨੂੰ ਅਵਾਜ਼ਾਰ ਹੋ ਸਕਦਾ ਹੈ।
ਕੁਝ ਦਿਉ ਮੈਨੂੰ ! ਨਸ਼ੇ ਦੀ ਤੋਟ ਨੇ ਬੇਹਾਲ ਕਰ ਛੱਡੀ ਹੈ । ਹੋਰ ਨਹੀਂ ਤਾਂ 'ਨੌਂ ਮਣ ਲੋਹਾ ਅਫੀਮ ਹੀ ਸਹੀ'।
ਇਤਨੇ ਨਿਰਾਸ਼ ਨਾ ਹੋਵੋ, ਲਾਲਾ ਜੀ ! ਮੇਰਾ ਧੰਨਾ ਬੜਾ ਭਾਗਾਂ ਵਾਲਾ ਪੁੱਤਰ ਹੈ । ਜੋਤਸ਼ੀ ਕਹਿੰਦਾ ਹੈ, ਜਦੋਂ ਇਹ ਪੰਦਰਵੇਂ ਵਰ੍ਹੇ ਵਿੱਚ ਪੈਰ ਰਖੇਗਾ ਤਾਂ ਨੌਂ ਨਿਧਾਂ ਬਾਰਾਂ ਸਿੱਧਾਂ ਹੋ ਜਾਣਗੀਆਂ।
ਅਸਾਂ ਸਾਉਣੀ ਦੇ ੬੫ ਰੁਪਏ ਨਹੀਂ ਮੰਨਣੇ ੫੦ ਰੁਪਏ ਨਕਦ ਦੇ ਦਿਓ ਤੇ ਮਹਿੰ ਲੈ ਜਾਓ। ਮੈਂ ਤਾਂ ਨੌਂ ਨਕਦ ਨ ਤੇਰਾਂ ਉਧਾਰ' ਵਾਲੀ ਗੱਲ ਜਾਣਦਾ ਹਾਂ।
ਵਰਿਆਮ- ਤਾਇਆ ! ਬਰਸਾਤ ਨੂੰ ਸ਼ੁਰੂ ਹੋਣ ਵਿੱਚ ਅਜੇ ਤਾਂ ਦੋ ਮਹੀਨੇ ਪਏ ਹਨ। ਤੂੰ ਹੁਣੇ ਕੋਠਿਆਂ ਤੇ ਮਿੱਟੀ ਲਿੱਪਣੀ ਸ਼ੁਰੂ ਕਰ ਦਿੱਤੀ ਹੈ । ਤੇਰਾ ਤਾਂ ਉਹ ਹਾਲ ਹੈ ਅਖੇ 'ਨੌਂ ਕੋਹ ਦਰਿਆ ਤੰਬਾ ਮੋਢੇ ਤੇ '।
ਲੱਭੂ-ਹੇਖਾਂ ਛੱਡ ਦਿੱਤੀ ਏ, ਸ਼ਰਾਬ ! 'ਨੌਂ ਸੌ ਚੂਹੇ ਖਾਕੇ ਬਿੱਲੀ ਹਜ ਨੂੰ ਚੱਲੀ।'
ਪਰਮਾਨੰਦ-ਤਾਇਆ ਜੀ ! ਜੇ ਐਡੀ ਗੱਲ ਆ ਗਈ ਏ ਤੇ ਚੰਗਾ ਮੈਨੂੰ ਬੇਦਖਲੀ ਵੀ ਮਨਜ਼ੂਰ ਏ । ਮੈਂ ਜੇ ‘ਨੌਕਰੀ ਨਹੀਂ ਤਾਂ ਟੋਕਰੀ ਢੋ ਕੇ ਰੋਟੀ ਖਾ ਲਊਂ । ਪਰ ਇਹ ਤੁਸੀਂ ਵੀ ਸਮਝ ਲਓ ਭਾਈ ਜਿਸ ਕੰਮ ਨੂੰ ਮੈਂ ਠੀਕ ਸਮਝਨਾਂ ਉਸ ਨੂੰ ਕਰਕੇ ਛੱਡੂੰ।
ਬੁੱਢੇ ਨੇ ਫੇਰ ਆਖਿਆ, ਬੱਚਾ ਇਸੇ ਲਈ ਤਾਂ ਮੈਂ ਕਹਿੰਦਾ ਹਾਂ ਕਿ 'ਨੌਕਰੀ ਦੀ ਜੜ੍ਹ ਜ਼ਮੀਨ ਤੋਂ ਗਿੱਠ ਉੱਚੀ ਹੁੰਦੀ ਹੈ।" ਅਗਲਿਆਂ ਨੇ ਦੋ ਦਿਨ ਵਿੱਚ ਘਰ ਲਿਆ ਬਿਠਾਲਿਆ ਹੈ, ਹੁਣ ਪਛਤਾਉਂਦਾ ਹੈ ਕਿ ਕਿਉਂ ਨਾ ਉਨ੍ਹਾਂ ਦਿਨਾਂ ਵਿੱਚ ਕੁਝ ਬਣਾ ਲਿਆ।
ਅੱਛਾ ਮਹਾਰਾਜ ਸਤ ਹੈ ਜਿਵੇਂ ਤੁਸੀਂ ਕਹਿੰਦੇ ਹੋ 'ਨੌਕਰੀ ਕੀ ਤੇ ਨਖ਼ਰਾ ਕੀ ?'
ਕਾਕਾ ਜੀ ! ਕੰਮ ਇੱਥੇ ਇਸੇ ਕਰਕੇ ਵਿਗੜਦਾ ਹੈ ਕਿ ਕੰਮ ਦੀ ਵੰਡ ਠੀਕ ਨਹੀਂ । ਜਿਸ ਨੌਕਰ ਨੂੰ ਕਹੋ, ਉਹ ਦੂਜੇ ਨੂੰ ਕਹਿ ਛੱਡਦਾ ਹੈ, ਇੱਥੇ ਤਾਂ ‘ਨੌਕਰਾਂ ਅੱਗੇ ਚਾਕਰ ਤੇ ਚਾਕਰਾਂ ਅੱਗੇ ਚੂਕਰ' ਵਾਲਾ ਲੇਖਾ ਚਲਦਾ ਹੈ।
ਜੇ ਤੂੰ ਰਤਾ ਹੋਸ਼ ਕਰਦੇਂ ਤਾਂ ਏਨਾਂ ਦੁਖ ਨਾਂ ਪਾਂਦੇ । ਅਖੇ 'ਨੈਣਾਂ ਉੱਤੇ ਫੂੜੀਆਂ ਡੁਬ ਮੋਈਆਂ ਚੂਹੜੀਆਂ ।'
ਬਹੁਤਾ ਜਾਨ ਆਪਣੀ ਨੂੰ ਮਿਹਨਤ ਨਾਲ ਨਾ ਗਾਲ ! 'ਨੈਣ ਪ੍ਰਾਣ ਨਰੋਏ ਤਾਂ ਸਭੇ ਸੌਦੇ ਹੋਏ।' ਜਾਨ ਨਾਲ ਹੀ ਜਹਾਨ ਹੈ।