'ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ' ਕੁਝ ਆਪਣੇ ਲਈ ਵੀ ਕਰਦੇ ਤਾਂ ਵੇਖਦੇ।
ਉਸ ਨੂੰ ਸਾਡੇ ਨਾਲ ਕੀ ਮਤਲਬ ਏ, ਜਦੋਂ ਲੋੜ ਸੀ ਉਦੋਂ ਤਾਂ ਅੱਗੇ ਪਿੱਛੇ ਫਿਰਦੀ ਸੀ ਪਰ ਹੁਣ 'ਨੈ ਲੰਘੀ ਖਵਾਜਾ ਬਿਸਰਿਆ' ਵਾਲਾ ਹਿਸਾਬ ਹੈ ਉਸ ਦਾ।
ਇਹ ਚਿੱਠੀ ਭਾਈਏ ਹੋਰਾਂ ਨੂੰ ਦਿਖਾ ਦਿਆਂ, ਕਿਕਰ ਦੱਸਾਂ, ਮਤਾਂ ਮੇਰੇ ਤੇ ਹੀ ਰੰਜ ਕੱਢਣ। 'ਨੇਕੀ ਬਰਬਾਦ ਗੁਨਾਹ ਲਾਜ਼ਮ' ਵਾਲੀ ਗੱਲ ਆਣ ਬਣੇ।
ਗੁਰਮੁਖ ਸਭ ਦਾ ਭਲਾ ਮੰਗਦਾ ਹੈ ਪਰ ਦੁਨੀਆਂਦਾਰ 'ਨੇਕੀ ਨੇਕਾਂ ਤੇ ਬਦੀ ਬਖੀਲਾਂ' ਉੱਤੇ ਵਰਤੋਂ ਕਰਦਾ ਹੋਇਆ ਤੋਲ ਤੋਲ ਕੇ ਵੰਡਦਾ ਹੈ।
ਉਹ ਜਾਣਦੇ ਸਨ ਕਿ ਨੇਕੀ ਪਾ ਕੇ ਲੋਕੀ ਸ਼ੁਕਰ ਨਹੀਂ ਕਰਦੇ ਪਰ ਬਦੀ ਕਰਦੇ ਹਨ ਤੇ ਫਿਰ ਨੇਕੀ ਕਰਨ ਵਾਲੇ ਦਾ ਦਿਲ ਤੰਗ ਪੈਂਦਾ ਹੈ। ਇਸੇ ਕਰਕੇ ਹਾਤਮਤਾਈ ਕਿਹਾ ਕਰਦਾ ਸੀ 'ਨੇਕੀ ਕਰ ਦਰਯਾ ਮੇਂ ਡਾਲ ।'
'ਨੇਹੁੰ ਨਾ ਲਗਦੇ ਜ਼ੋਰੀ" ਆਪ ਮੁਹਾਰੀ ਖੇਡ ਹੈ ਇਹ ਤਾਂ।
ਸਾਹਣੀ-ਭੈਣ ! ਘਰ ਵਰ ਚੰਗਾ ਢੂੰਢਿਓ । ਸਿਆਣਿਆ ਨੇ ਕਿਹਾ ਹੈ ਕਿ ਨੀਵੀਂ ਭੌਂ ਤੇ ਉੱਚਾ ਸਾਕ ਭਾਗਾਂ ਨਾਲ ਮਿਲਦੇ ਹਨ ।
'ਨੀਮ ਗਿਆਨ ਖਤਰਾ ਜਾਨ' ਵਾਂਗੂੰ ਤੂੰ ਵੀ ਹਾਲੀ ਪੜ੍ਹ ਪੁਖਤਾ ਨਹੀਂ ਹੋਇਆ। ਤੈਨੂੰ ਪ੍ਰਾਹੁਣੇ ਟਾਲਣ ਦਾ ਬੀ. ਏ. ਪਾਸ ਕਰਾ ਦੇਂਦੇ ਹਾਂ । ਗੱਲ ਕੀ ਹੋਈ ?
ਦੀਨਾ ਨਾਥ ਮੁੱਢ ਤੋਂ ਹੀ ਅੱਲਾ-ਲੋਕ ਹੈ, ਜਦੋਂ ਪੈਸੇ ਨਹੀਂ ਸਨ ਉਦੋਂ ਵੀ ਉਸਨੇ ਪੈਸੇ ਨਾਲ ਪਿਆਰ ਨਹੀਂ ਕੀਤਾ। ਜੋ ਆਇਆ ਸੋ ਭਲੇ ਪਾਸੇ ਹੀ ਲਾਇਆ, ਹੁਣ ਤਾਂ ਰੱਬ ਦੀ ਨਜ਼ਰ ਸੁਵੱਲੀ ਹੈ, ਤੇ ਮਦਦ ਹੁਣ ਭੀ ਗ਼ਰੀਬਾਂ ਦੀ ਤੁਟ ਕੇ ਕਰਦਾ ਹੈ । ਮਹਾਰਾਜ 'ਨੀਤ ਨੂੰ ਮੁਰਾਦਾਂ ਨੇ।'
ਜਮਨਾ ਸੋਚਣ ਲੱਗੀ-'ਨੀਚ ਕੋ ਮਾਂਗੀ ਊਪਰ ਕੋ ਦੀਨੀ' ਵਾਲੀ ਗੱਲ ਹੋਈ। ਮੈਂ ਸਗੋਂ ਅੱਜ ਸੋਚ ਰਹੀ ਸਾਂ ਜੇ ਕਿਸੇ ਤਰ੍ਹਾਂ ਇਸ ਦੀਆਂ ਜੇਬਾਂ ਦਾ ਭਾਰ ਹੌਲਾ ਕਰਾਂਗੀ, ਪਰ ਇਹ ਤਾਂ ਉਲਟਾ ਮੇਰੀ ਹੀ ਛਿੱਲ ਲਾਹੁਣ ਨੂੰ ਫਿਰਦਾ ਹੈ।
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥ ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥
ਏਸ ਨਾਲ ਤੇ ਜੀ ਨੂੰ ਆਸ ਲਗ ਜਾਂਦੀ ਹੈ ਕਿ ਤੁਹਾਡੇ ਵਰਗੇ ਮਹਾਤਮਾ ਦੇ ਸਤਿ ਸੰਗ ਨਾਲ ਸਾਡੇ ਵਰਗੇ ਪਾਪੀ ਵੀ ਤਰ ਜਾਣਗੇ । ਜਦੋਂ ਅਸੀਂ ਇਸ ਤਰ੍ਹਾਂ ਆਸਾਂ ਦੀ ਥੋੜੀ ਵਿਸ਼ਵਾਸ ਧਾਰਕੇ ਬੈਠ ਜਾਂਦੇ ਹਾਂ ਤਾਂ ਤੁਲਸੀ ਵਿਚਕਾਰ ਲੈ ਜਾਕੇ ਬੇੜਾ ਡੋਬ ਹੀ ਦਿੰਦਾ ਹੈ, 'ਨੀਚ ਨਿਆਈ ਨਹਿ ਤਜੈ ਜੋ ਪਾਵੈ ਸਤਿ ਸੰਗ।'