ਪੌਲਿਟਿਕਸ ਦੀ ਇਕ ਬੜੀ ਵੱਡੀ ਤੇ ਕੰਮ ਕੱਢਣ ਵਾਲੀ ਚਾਲ ‘ਬਾਹਰੋਂ ਲੜੇ ਰਹਿਣਾ, ਅੰਦਰੋਂ ਰਲੇ ਰਹਿਣਾ' ਨੂੰ ਉਹ ਖੂਬ ਜਾਣਦੇ ਸਨ, ਅਤੇ ਜੋ ਡਰਾਮਾ ਉਨ੍ਹਾਂ ਨੇ ਕੰਵਰ ਸ਼ੇਰ ਸਿੰਘ ਦੇ ਲਾਹੌਰ ਆਉਣ ਉੱਤੇ ਮਹਾਂ ਰਾਣੀ ਚੰਦ ਕੌਰ ਵੱਲੋਂ ਮੁਖ਼ਾਲਫਤ ਤੇ ਫੇਰ ਕੰਮ ਸੁਲਝਾਉਣ ਵਿੱਚ ਹੋਇਆ, ਉਸਦੀ ਹੋਰ ਕੋਈ ਮਿਸਾਲ ਪੰਜਾਬ ਦੇ ਇਤਿਹਾਸ ਵਿੱਚ ਨਜ਼ਰ ਨਹੀਂ ਆਉਂਦੀ।