ਇਹ ਗੱਲ ਪੱਲੇ ਬੰਨ੍ਹ ਲਉ, ‘ਭਾਉ ਨਾ ਜਾਣੇ ਭਾਈ।' ਵਿਹਾਰ ਵਿਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ । ਲੇਖਾ ਮਾਂ ਧੀ ਦਾ ਵੀ ਹੁੰਦਾ ਹੈ।
ਬੀਬੀ ਮਾਂ ਸੱਚੀ ਚੀਕਦੀ ਹੈ। ਤੂੰ ਵੀ ਤਾਂ ਹੱਦ ਕਰ ਵਿਖਾਈ ਹੈ। ਅਖੇ 'ਭਾ ਚਵਾਨ ਆਈ ਤੇ ਚਾਨੀ ਦੀ ਸਾਂਈਂ ਹੋ ਬੈਠੀ' ਤੈਨੂੰ ਉਹਨਾਂ ਯਤੀਮ ਕਰਕੇ ਪਾਲਿਆ ਸੀ। ਤੂੰ ਉਹਨਾਂ ਦੇ ਪੁੱਤਰ ਤੇ ਹੀ ਅੱਖ ਧਰ ਬੈਠੀ।
ਓਏ ਰਾਮਿਆ, ਆਖੇ ਲੱਗ ‘ਭੜਭੂੰਜੇ ਦੀ ਕੁੜੀ ਨੂੰ ਕੇਸਰ ਦਾ ਤਿਲਕ' ਸੋਭਾ ਨਹੀਂ ਦੇਂਦਾ। ਭਾਂਡਾ ਵੇਖ ਕੇ ਹੀ ਵਸਤ ਪਾਈਦੀ ਐ।
'ਭਲੇ ਦਾ ਭਾਈ ਤੇ ਬੁਰੇ ਦਾ ਜਵਾਈ' ਹੋਕੇ ਗੁਜ਼ਰਾਨ ਕੀਤੀ, ਤਦੇ ਕੰਮ ਚਲਦਾ ਹੈ । ਨਹੀਂ ਤਾਂ ਦੁਨੀਆਂ ਮੂਰਖ ਆਖਦੀ ਹੈ।
ਆਖਿਰ ਬਾਬਾ ਮੇਹਰ ਸਿੰਘ ਅੱਲਾ ਲੋਕ ਹੀ ਤਾਂ ਹੈ । ਨਾਲੇ ਤੁਹਾਨੂੰ ਆਪ ਪਤਾ ਹੀ ਹੈ ਕਿ 'ਭਲੇ ਦਾ ਭਲਾ ਹੀ ਤਾਂ ਹੁੰਦਾ ਹੈ।'
ਭਲਿਆਂ ਦੇ ਭਲੇ ਹੀ ਜੰਮਦੇ ਨੇ । ਜਿਹਾ ਪਿਉ ਬੀਬਾ ਸੀ, ਤਿਹਾ ਪੁੱਤਰ ਨਿਕਲਿਆ।
ਹੜ੍ਹ ਆਏ ਜ਼ਮੀਨ ਰੁੜ੍ਹ ਗਈ, ਬਾਲ ਬੱਚੇ ਭੁੱਖ ਦੇ ਦੁਖੋਂ ਆਤਰ ਹੋ ਕੇ ਇਕ ਇਕ ਕਰਕੇ ਗੁਜ਼ਰ ਗਏ। ਹੁਣ ਮੈਂ ਭੀ ਮੌਤ ਨੂੰ ਪਲ ਪਲ ਉਡੀਕਦਾ ਹਾਂ । ਮੌਤ ਹੀ ਆਕੇ ਮੇਰੇ ਦੁੱਖ ਕਟੇਗੀ । 'ਭਲਾ ਹੋਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ।
ਸੁਣ ਨੀ ਮਾਏ ਚੂਚਕ ਹਾਏ ਤੈਨੂੰ ਕੌਣ ਸਮਝਾਏ। ਭਰੇ ਵਾਤ ਚਉਲ ਤੇ ਬੈਠੀ, ਨਾ ਪੁਣ ਪੁਤਰ ਪਰਾਏ।
ਇਹ ਸ਼ਾਹੂਕਾਰ ਨੇ ਅੱਜ ਕੱਲ੍ਹ ਦੇ । ਧੀਆਂ ਨੂੰ ਵੀ ਖਾਲੀ ਹੱਥੀਂ ਤੋਰਦੇ ਨੇ । ਅਖੇ 'ਭਰੇ ਸਮੁੰਦਰੋਂ ਘੋਘਾ ਲਾਭ' ਇਹ ਹਾਲ ਹੈ ਇਨ੍ਹਾਂ ਦਾ।
ਧੀਆਂ ਪਰਾਇਆ ਧਨ ਨੇ। ਆਪਣੇ ਘਰੀਂ ਚੰਗੀਆਂ ਲਗਦੀਆਂ ਨੇ। ਅੱਗੇ ਜ਼ਮਾਨਾ ਕਿੱਧਰ ਪਿਆ ਜਾਂਦਾ ਈ । ‘ਭਰੀ ਬੇਰੀ ਨੂੰ ਤੇ ਰਾਹ ਜਾਂਦੇ ਵੀ ਵੱਟੇ ਮਾਰਦੇ ਨੇ'।
ਸੁਲੱਖਣੀ--ਭਾਈ ਜੀ ! ਸਾਡਾ ਹੁਣ ਉਹ ਹਾਲ ਨਹੀਂ, ਇਹ ਤੁਸਾਡੀ ਮੰਗ ਬਹੁਤ ਵੱਡੀ ਹੈ । ਭਾਈ ਛੱਡੋ ਵੀ ਵਿਹਲੀਆਂ ਗੱਲਾਂ ਨੂੰ। 'ਭਰਿਆਂ ਭਾਂਡਿਆਂ ਦੀਆਂ ਘਰੋੜੀਆਂ ਮਾਣ ਨਹੀਂ'। ਤੁਸਾਡਾ ਘਰ ਮੈਥੋਂ ਭੁੱਲਿਆ ਹੋਇਆ ਹੈ?
ਸਾਰਿਆਂ ਨੇ ਸੋਗ ਬੜਾ ਮਨਾਇਆ, ਪਰ ਇਕ ਗੱਲ ਤੇ ਸਾਰੇ ਰੱਬ ਦਾ ਸ਼ੁਕਰ ਕਰਦੇ ਸਨ ਕਿ ਬਜ਼ੁਰਗ ਭਰਿਆ ਮੇਲਾ ਛੱਡ ਕੇ ਗਿਆ।