ਮੰਦਾ ਕੁੱਤਾ ਖਸਮੇ ਗਾਲ। ਲੋਕੀਂ ਤੁਹਾਡੀ ਹੀ ਨਹੀਂ ਤੁਹਾਡੇ ਸਾਰੇ ਖਾਨਦਾਨ ਦੀ ਨਿੰਦਿਆ ਕਰਨਗੇ । ਯਾਦ ਰੱਖਣਾ।
ਲਾਲ ਚੰਦ- ਹੁਣੇ ਏਥੇ ਹੀ ਪੁੱਛ ਲੈਨੇ ਆਂ। ਦੱਸ ਜਸੋ ਤੇਰੇ ਪਿਉ ਦਾ ਕੀ ਹਾਲ ਏ ? ਜਸੋ- ਮੰਦਾ ਹਾਲ ਤੇ ਬਾਂਕੇ ਦਿਹਾੜੇ । ਖਬਰੇ ਮੇਰੇ ਚਲੇ ਆਉਣ ਤੇ ਪਿੱਛੋਂ ਕੀ ਵਰਤੀ ਏ ਉਹਦੇ ਨਾਲ।
ਚੂਹਾ ਖੁੱਡ ਨ ਮਾਵਈ ਲਕ ਛੱਜ ਵਲਾਵੈ। ਮੰਤ੍ਰ ਨ ਹੋਇ ਅਠੂਹਿਆਂ ਹਥ ਸੱਪੀਂ ਪਾਵੈ।
ਵਿਸਾਖੀ ਦਾ ਦਿਨ ਕਠਿਨ ਹੈ, ਜੇ ਸੰਗ ਮੀਤ ਨ ਹੋ । ਮੈਂ ਕਿਸ ਦੇ ਅਗੇ ਜਾ ਕਿਹਾ, ਇਕ ਮੰਡੀ, ਭਾ ਦੋ ।
ਘੋੜੇ ਘੋੜੀਆਂ ਜਣਾ ਖਣਾ ਨਹੀਂ ਪਾਲ ਸਕਦਾ, ਇਹ ਰਾਠਾਂ ਅਮੀਰਾਂ ਦਾ ਕੰਮ ਹੈ। 'ਮੰਝੀ ਘਰ ਵਰਿਆਮਾ, ਘੋੜੇ ਘਰ ਸੁਲਤਾਨਾ' ਸਿਆਣਿਆਂ ਸੱਚ ਆਖਿਆ ਹੈ।
ਓਏ ਮੁੰਡਿਆਂ ਤੂੰ ਚਲਿਆ ਤਾਂ ਹੈ ਪਸ਼ੂ ਖਰੀਦਣ । ਪਰ ਖਿਆਲ ਰੱਖੀਂ 'ਮੰਝ ਪਾਂਜੇ ਘਰ ਆਂਜੇ, ਗਾਂ ਤੀਜੇ ਤਾਂ ਡੂਮਾਂ ਦੀ ਜੈ' ਸੂਏ ਦੀ ਪੁੱਛ ਪੜਤਾਲ ਕਰਕੇ ਲਈਂ।
ਮੈਨੂੰ ਤਾਂ ਸਮਝ ਹੀ ਨਹੀਂ ਲਗਦੀ ਉਸ ਦੇ ਸੁਭਾਵ ਦੀ । ਮੇਰਾ ਤਾਂ ਖਿਆਲ ਸੀ ਉਹ ਮੇਰੀ ਗਰਜ਼ ਪੂਰੀ ਕਰੇਗਾ ਪਰ ਉਸ ਉਲਟਾ ਮੈਨੂੰ ਵਖ਼ਤ ਵਿੱਚ ਪਾ ਦਿੱਤਾ। 'ਮੰਗੀ ਹਰੜ ਤੇ ਦਏ ਬਹੇੜ' ਵਾਲੀ ਗੱਲ ਹੋਈ ਮੇਰੇ ਨਾਲ।
ਵਿਆਹ ਕੀਤਾ ਸੀ ਬਈ ਘਰ ਵਿੱਚ ਸੁਖ ਹੋਵੇਗਾ, ਉਜਾੜਾ ਘਟੇਗਾ ਪਰ ਉਲਟਾ ਦੂਣਾ ਖਰਚ ਪੈ ਗਿਆ। ਸਾਡਾ ਤਾਂ ਉਹ ਹਾਲ ਹੋਇਆ ਅਖੇ ਮੰਗੀ ਸੀ ਚੜ੍ਹਨ ਨੂੰ ਮਿਲ ਗਈ ਚੁੱਕਣ ਨੂੰ।
ਯਾਰ, ਕੰਵਾਰੇ ਸਾਂ ਬੜੀਆਂ ਮੌਜਾਂ ਸਨ । ਗ੍ਰਹਿਸਤ ਵਿੱਚ ਅਜੇਹੇ ਫਸੇ ਹਾਂ ਕਿ ਕੁਝ ਨਾ ਪੁੱਛੋ। ਅਖੇ 'ਮੰਗਿਆ ਤਾਂ ਟੰਗਿਆ, ਪਰਨਿਆ ਤਾਂ ਗਲਿਆ, ਟਕੇ ਵੀ ਲਗੇ ਤੇ ਜਵਾਨ ਵੀ ਅੜਿਆ' ਵਾਲਾ ਹਾਲ ਹੀ ਹੈ ।
ਨਾ ਭਾਈ ਨਾ, ਮੰਗਲਵਾਰ ਨਹੀਂ ਜਾਣਾ ਸ਼ਿਮਲੇ । ਸਿਆਣੇ ਆਖਦੇ ਹਨ- 'ਮੰਗਲ ਬੁੱਧ ਨ ਜਾਈਏ ਪਹਾੜ ਜਿਤੀ ਬਾਜੀ ਆਈਏ ਹਾਰ’ ।
ਪੜ੍ਹੇ ਲਿਖੇ ਹੋਏ ਤਾਂ ਤੇਰਾ ਕੀ ਖਿਆਲ ਏ, ਉਨ੍ਹਾਂ ਉਸ ਤਰਾਂ ਉਸ ਨਾਲ ਵਰਤਾ ਨਹੀਂ ਕਰਨਾ ਸੀ। ਤੇਰਾ ਐਵੇਂ ਖਿਆਲ ਏ ਕੇ 'ਮੰਗਤੇ ਦਾ ਮੰਗਤਾ ਵੈਰੀ' ਸਿਆਣਿਆਂ ਐਵੇਂ ਨਹੀਂ ਜੇ ਆਖਿਆ ।
ਜੇ ਮੰਗਣਾ ਹੀ ਹੈ, ਤਾਂ ਇੱਕ ਕੀ, ਤੇ ਦੂਜਾ ਕੀ ? ਅਖੇ, 'ਮੰਗਤਿਆਂ ਘਰ ਜਿਤਨੇ, ਨੈਣ ਪਰਾਣ ਸਭ ਅੱਗੇ ਸਵਾਲ ਪਾਵਾਂਗੇ।