ਠੀਕ ਏ ਅਖੇ, 'ਮੂਰਖ ਦਾ ਹਾਸਾ ਭੰਨ ਸੁਟੇ ਪਾਸਾ' ਕ੍ਰਿਪੂ ਨੇ ਮੇਰੇ ਮੁੰਡੇ ਨੂੰ ਹਾਸੇ ਵਿੱਚ ਹੀ ਏਨੀ ਰੋਟੀ ਖੁਆਈ ਕਿ ਉਹ ਦੋ ਦਿਨਾਂ ਤੋਂ ਢਿੱਡ ਪੀੜ ਨਾਲ ਪਿਆ ਹੈ।
ਮੂਰਖ ਤਿਸਨੋ ਆਖੀਐ ਬੋਲ ਨ ਸਮਝੈ ਬੋਲ ਨ ਜਾਣੈ । ਹੋਰੋਂ ਕਿਹੁੰਕਰ ਪੁਛੀਐ ਹੋਰੋਂ ਕਿਹੁੰਕਰ ਆਖ ਵਖਾਣੈ ।
ਏਤੁ ਗੰਢਿ ਵਰਤੇ ਸੰਸਾਰੁ । ਮੂਰਖ ਗੰਢੁ ਪਵੈ ਮੁਹਿ ਮਾਰ ।
ਤੂੰ ਸਮਝਦਾ ਏਂ ਆਪਣੇ ਅੜਬਪੁਣੇ ਨਾਲ ਉਨ੍ਹਾਂ ਨੂੰ ਜਿੱਤ ਲਵੇਂਗਾ, ਪਰ ਤੂੰ ਭੁਲਦਾ ਹੈ। 'ਮੂਰਖ ਖੱਟੇ ਟੋਇ, ਨਾ ਕੋਈ ਹੱਸੇ ਨਾ ਕੋਈ ਰੋਇ।'
ਤੂੰ ਘਰ ਨਾ ਉਜਾੜ ਲੋਕਾਂ ਉੱਤੇ । ਤੂੰ ਨਹੀਂ ਸੁਣਿਆ, ‘ਮੂਰਖ ਖੁਆਣ ਤੇ ਚਾਤਰ ਖਾਣ ?'
ਸੰਤਨ ਸਿਉ ਬੋਲੇ ਉਪਕਾਰੀ । ਮੂਰਖ ਸਿਉ ਬੋਲੇ ਝਖ ਮਾਰੀ ॥
ਮੂਤਰ ਵਿੱਚੋਂ ਮੱਛੀਆਂ ਫੜਨ ਨਾਲ ਕੁਝ ਨਹੀਂ ਬਣਦਾ, ਹਿੰਮਤ ਕਰਕੇ ਕੋਈ ਵੱਡਾ ਕੰਮ ਸੋਚੋ।
ਉਹ ਪ੍ਰਤੱਖ ਵੇਖ ਰਹੀ ਸੀ ਕਿ ਇਸ ਹਰੀ ਦੁਗ ਪਤੀ ਤੋਂ ਲੰਮੀ ਆਸ ਛੱਡ ਕੇ ਕੋਈ ਛੋਟੀ ਤੋਂ ਛੋਟੀ ਆਸ ਵੀ ਨਹੀਂ । ਫਿਰ 'ਮੂਸਾ ਨੱਠਾ ਮੌਤ ਤੋਂ ਅੱਗੇ ਮੌਤ ਖੜੀ' ਵਾਂਗ ਉਹ ਇਸ ਪਾਪ ਦੀ ਪੰਡ ਨੂੰ ਲੈਕੇ ਕਿੱਥੇ ਜਾਵੇਗੀ ।
ਉਸ ਪਾਸ ਹੈ ਹੀ ਕੀ ਜੋ ਤੂੰ ਕੁਰਕ ਕਰਾ ਲਏਂਗਾ । ‘ਮੁਲਾਂ ਦੇ ਦੋ ਕੱਪੜੇ, ਸੁੱਥਣ ਨਾਲਾ ਹੱਥ।'
ਮੇਰੀ ਤਾਂ ਪੈਂਚਾਂ ਤੱਕ ਹੀ ਪਹੁੰਚ ਸੀ, 'ਮੁਲਾਂ ਦੀ ਦੌੜ।' ਮਸੀਤ ਤਕ ਕਚਹਿਰੀਆਂ ਦੇ ਖਰਚੇ ਕੌਣ ਭਰਦਾ ?
ਕਿਨ੍ਹੇ ਪਰਤਾਵਾ ਕਰਨਾ ਸੀ, ਉਹਦੀ ਦਲੇਰੀ ਦਾ। ਸਭ ਮੰਨੀ ਗਏ। ਅਖੇ 'ਮੁੱਲਾਂ ਝੰਗੜ ਗਛੇ ਨਾ, ਰਿਛ ਮਸੀਤੀ ਅੱਛੇ ਨਾ।'
ਇੱਕ ਸੁਖੀ ਹਿਰਦਾ ਠਰਿਆ ਹੋਇਆ ਅਨੰਦ ਹੈ, ਤਾਂ ਦੂਜਾ ਹਿਰਦਾ ਸੱਲਾਂ ਨੇ ਸਲਿਆ ਹੋਇਆ ਹੈ, ਤੇ ਗਿੱਲੇ ਗੋਹੇ ਵਾਂਗ ਧੁਖ ਰਿਹਾ ਹੈ। 'ਮੁਲਕ ਮਾਹੀ ਦਾ ਵਸੇ ਕੋਈ ਰੋਵੇ ਤੇ ਕੋਈ ਹੱਸੇ'।