Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੭ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਬੋਲੇ ਬਿਨਾਂ ਤੋਲੇ ਬਿਨਾਂ ਕੈਬੇ ਕਰ ਜਾਣੀਏ-ਕਿਸੇ ਮਨੁੱਖ ਸੰਬੰਧੀ ਪਹਿਲੀ ਨਜ਼ਰੇ ਰਾਏ ਨਹੀਂ ਬਨਾਉਣੀ ਚਾਹੀਦੀ

ਬੋਲੇ ਬਿਨਾਂ, ਤੋਲੇ ਬਿਨਾਂ ਕੈਬੇ ਕਰ ਜਾਣੀਏ' । ਜਾਣ ਨਹੀਂ, ਸਿੰਜਾਣ ਨਹੀਂ ਮੈਂ ਕੀ ਦੱਸਾਂ, ਉਹ ਕਿਹੋ ਜਿਹੇ ਸੁਭਾ ਦਾ ਹੈ ?

ਬੰਦਾ ਜੋੜੇ ਪਲੀ ਪਲੀ ਤੇ ਰੱਬ ਰੁੜ੍ਹਾਵੇ ਕੁੱਪਾ-ਕੋਈ ਬੜਾ ਔਖਾ ਹੋ ਕੇ ਧੰਨ ਜੋੜੇ, ਪਰ ਉਹ ਛੇਤੀ ਹੀ ਨਸ਼ਟ ਹੋ ਜਾਵੇ

ਰਧੀਆ ਮਰ ਪਿੱਟ ਕੇ ਤੇ ਚੋਰੀ ਚਕਾਰੀ ਕਰਕੇ ਜਿਹੜੇ ਪੈਸੇ ਇਕੱਠੇ ਕਰਦੀ, ਉਹ ਇਕੋ ਦਿਨ ਆਕੇ ਵਹੁਟੀ ਨੂੰ ਮਾਰ ਕੁੱਟ ਕੇ ਖੋਹ ਲੈਂਦਾ। ਰਧੀਆ ਦਾ ਹਮੇਸ਼ਾਂ 'ਬੰਦਾ ਜੋੜੇ ਪਲੀ ਪਲੀ ਰੱਬ ਰੁੜ੍ਹਾਵੇ ਕੁੱਪਾ' ਵਾਲਾ ਹਾਲ ਹੁੰਦਾ ।

ਬੰਦਾ ਢੀਠ ਚਾਹੀਦੈ, ਬਿਸ਼ਰਮੀ ਆਉਣ ਜਾਣ ਏ-ਜਦ ਕੋਈ ਕਿਸੇ ਕਰਤੂਤੋਂ ਸ਼ਰਮਿੰਦਾ ਹੁੰਦਾ ਨਾ ਜਾਪੇ ਤਾਂ ਆਖਦੇ ਹਨ

ਨਹੀਂ ਨਹੀਂ ‘ਬੰਦਾ ਢੀਠ ਚਾਹੀਦੈ, ਬੇਸ਼ਰਮੀ ਆਉਣ ਜਾਣ ਏ' ਘਬਰਾਉ ਨਾ ਡਟੇ ਰਹੋ ਆਪਣੀ ਨੀਚਤਾ ਉੱਤੇ।

ਬੰਦਾ ਭੁੱਲਣ ਹਾਰ ਏ-ਮਨੁੱਖ ਤੋਂ ਗਲਤੀ ਹੋ ਹੀ ਜਾਂਦੀ ਹੈ

ਜਸਵੰਤ ਮਹਾਰਾਜ ! ਜੇ ਸੇਵਕ ਤੋਂ ਦੁਬਾਰਾ ਗ਼ਲਤੀ ਹੋ ਗਈ ਤਾਂ ਮੁਆਫ਼ ਕਰਨਾ। ਬੰਦਾ ਭੁੱਲਣਹਾਰ ਏ।

ਬੰਦਿਆਂ ਨੂੰ ਬੰਦੇ ਮਿਲ ਪੈਂਦੇ ਨੇ, ਖੂਹਾਂ ਨੂੰ ਖੂਹ ਨਹੀਂ ਮਿਲਦੇ-ਚੇਤੰਨ ਵਸਤੂ ਹੀ ਇਕੱਠੀਆਂ ਹੋ ਸਕਦੀਆਂ ਹਨ, ਜੜ੍ਹ ਨਹੀਂ

ਕੁਝ ਵੀ ਹੋਵੇ ਫਿਰ ਵੀ ਬੰਦੇ ਜੋ ਹੋਏ, ਪੱਥਰ ਤਾਂ ਨਹੀਂ । ਜਤਨ ਕੀਤਿਆਂ ਜੁੜ ਬਹਿਣਗੇ 'ਬੰਦਿਆਂ ਨੂੰ ਬੰਦੇ ਮਿਲ ਪੈਂਦੇ ਨੇ, ਖੂਹਾਂ ਨੂੰ ਖੂਹ ਨਹੀਂ ਮਿਲਦੇ'।

ਬੰਦੇ ਦਾ ਬੰਦਾ ਦਾਰੂ-ਮਨੁੱਖ ਦੀ ਸਹਾਇਤਾ ਮਨੁੱਖ ਹੀ ਕਰ ਸਕਦਾ ਹੈ

ਸਹਿਤੀ- ਭਾਬੀ ਮੈਂ ਅੰਞਾਣੀ ਨਹੀਂ, ਮੈਂ ਵੀ ਲੱਖਾਂ ਪਾਪੜ ਵੇਲੇ ਹੋਏ ਨੇ, ਪਰ ਤੁੰ ਆਪਣੇ ਜੀਅ ਦੀ ਕੋਈ ਵੇਦਨਾ ਦੱਸ ਤੇ ਖ਼ਬਰੇ ਰੱਬ ਤੇਰੇ ਦਿਲ ਦੀ ਆਸ ਮੁਰਾਦ ਪੂਰੀ ਕਰ ਦੇਵੇ। ਓੜਕ ਬੰਦਾ ਬੰਦੇ ਦਾ ਦਾਰੂ ਹੁੰਦਾ ਏ। ਅੜੀਏ ਮੈਂ ਕੋਈ ਤੇਰੀ ਦੁਸ਼ਮਨ ਤੇ ਨਹੀਂ।

ਬੰਨ੍ਹਾਂ ਉੱਤੇ ਹੀ ਬਿੜਕਾਂ ਹੁੰਦੀਆਂ ਨੇ-ਵੱਡੇ ਆਦਮੀ ਦੇ ਸਿਰ ਹੀ ਜ਼ਿੰਮੇਵਾਰੀਆਂ ਪੈਂਦੀਆਂ ਹਨ

ਆਹੋ ਜੀ, ਸਾਰੇ ਜਾਣਦੇ ਹਨ ਕਿ 'ਬੰਨ੍ਹਾਂ ਉੱਤੇ ਹੀ ਬਿੜਕਾਂ ਹੁੰਦੀਆਂ ਨੇ।' ਸਰਦਾਰ ਜੂ ਹੋਏ । ਵੱਡੇ ਮਾਮਲੇ ਵੀ ਤਾਂ ਇਨ੍ਹਾਂ ਨੂੰ ਹੀ ਪੈਣੇ ਸਨ।

ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ-ਰੱਬੀ ਬੰਦਿਆਂ ਤੇ ਸੰਸਾਰ ਦੇ ਆਮ ਬੰਦਿਆਂ ਵਿੱਚ ਅਜੋੜ ਹੀ ਰਹਿੰਦਾ ਹੈ

ਉਹ ਸ੍ਵਾਰਥੀ ਤੇ ਲੋਭੀ ਹੈ, ਤੁਸੀਂ ਪਰਉਪਕਾਰੀ ਤੇ ਧਰਮਾਤਮਾ ਹੋ । ਉਸ ਨਾਲ ਭਿਆਲੀ ਨਾ ਪਾਓ । ‘ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ।'

ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ-ਦੋਹਾਂ ਧਿਰਾਂ ਦਾ ਨੁਕਸਾਨ ਹੋਣਾ

ਜਦੋਂ ਮੁੰਡੇ ਵਾਲਿਆਂ ਨੇ ਨੂੰਹ ਨੂੰ ਤੰਗ ਕਰਨਾ ਸ਼ੁਰੂ ਕੀਤਾ ਤਾਂ ਉਸ ਦੇ ਭਰਾਵਾਂ ਨੇ ਮੁੰਡੇ ਦੇ ਬਾਪ ਨੂੰ ਕਿਹਾ, "ਦੇਖੋ ਬਜ਼ੁਰਗੋ। ਸਾਡੀ ਕੁੜੀ ਨੂੰ ਤੰਗ ਨਾ ਕਰੋ। ਨਹੀਂ ਤਾਂ ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ ਨੇ । ਅਸੀਂ ਤਾਂ ਤੰਗ ਹੋਵਾਂਗੇ ਹੀ, ਤੁਸੀਂ ਵੀ ਤੰਗ ਹੋਵੇਗੇ।"

ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖਟਿਆ ਖਾਹ-ਜਿੱਥੇ ਜੀ ਆਵੇ ਜਾਓ ਮਿਲਣਾ ਓਹੋ ਕੁਝ ਹੈ, ਜੋ ਕਿਸਮਤ ਨੇ ਲਿਖ ਦਿੱਤਾ ਹੈ

'ਆਹੋ ਜੀ, ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖੱਟਿਆ ਖਾਹ' ਸੱਤ ਵਲੈਤਾਂ ਗਾਹ ਆਓ, ਮਿਲੇਗਾ ਤਾਂ ਉਹੋ ਕੁਝ ਜੋ ਭਾਗਾਂ ਵਿੱਚ ਲਿਖਿਆ ਹੈ।

ਭਜੀਆਂ ਬਾਹਾਂ ਅਖੀਰ ਗਲੇ ਨੂੰ ਆਉਂਦੀਆਂ ਨੇ-ਅੰਗ ਸਾਕ ਤੋਂ ਸਦਾ ਲਈ ਛੁਟਕਾਰਾ ਨਹੀਂ ਪਾਇਆ ਜਾ ਸਕਦਾ

ਭਜੀਆਂ ਬਾਹਾਂ ਅਖੀਰ ਗਲੇ ਨੂੰ ਆਉਂਦੀਆਂ ਹਨ। ਅੰਗ ਸਾਕ ਸਦਾ ਲਈ ਨਹੀਂ ਵਿਛੋੜੇ ਜਾ ਸਕਦੇ।

ਭਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ-ਉਸ ਕੀਮਤੀ ਚੀਜ਼ ਨੂੰ ਕੋਈ ਕੀ ਕਰੇ ਜੋ ਸੁਖ ਦੇਣ ਦੇ ਥਾਂ ਦੁਖ ਦੋਵੇ

ਚੌਥਾ- ਤੇ ਦੱਸੋ ਨਾ ਐਨਾ ਚਿਰ ਜੂ ਹੋ ਗਿਆ ਏ, ਪੜ੍ਹਾਇਆ ਕੀ ਸੂ । ਸਗੋਂ ਨਿਆਣੇ ਘਰ ਦਾ ਮਾੜਾ ਮੋਟਾ ਕੰਮ ਕਰਦੇ ਸਨ, ਉਹ ਵੀ ਗਿਆ। ਅਖੇ 'ਭਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ।'

  • «
  • 225
  • 226
  • 227
  • 228
  • 229
  • »