ਜੀਤ ਨੌਕਰੀ ਲੱਭਣ ਲਈ ਥਾਂ-ਥਾਂ ਖ਼ਾਕ ਛਾਣਦਾ ਰਿਹਾ, ਪਰ ਉਸ ਦਾ ਕੰਮ ਨਾ ਬਣਿਆ।
ਮਲਕ ਭਾਗੋ ਗ਼ਰੀਬਾਂ ਦਾ ਖ਼ੂਨ ਨਿਚੋੜ ਕੇ ਧਨ ਇਕੱਠਾ ਕਰਦਾ ਸੀ ।
ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿੱਚ ਗੜਬੜ ਮਚਾਉਣ ਵਾਲੇ ਅਨਸਰਾਂ ਨੂੰ ਸ਼ਹਿ ਦੇ ਕੇ ਆਪਣੇ ਲਈ ਖੂਹ ਪੁੱਟ ਲਿਆ ।
ਮੈਨੂੰ ਆਪਣਾ ਪੈੱਨ ਕਿਤੇ ਨਹੀਂ ਲੱਭਦਾ, ਪਤਾ ਨਹੀਂ ਬੱਚਿਆਂ ਨੇ ਕਿਹੜੇ ਖੂਹ ਖਾਤੇ ਪਾ ਦਿੱਤਾ ਹੈ ।
ਸੁਰਿੰਦਰ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ। ਬੱਸ ਖ਼ਿਆਲੀ ਪੁਲਾਉ ਪਕਾਉਂਦਾ ਰਹਿੰਦਾ ਹੈ।
ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਦੀ ਨਿਯੁਕਤੀ ਦਾ ਮਾਮਲਾ ਮੈਨੇਜਿੰਗ ਕਮੇਟੀ ਤੇ ਡੀ.ਪੀ.ਆਈ. ਵਿਚਕਾਰ ਝਗੜੇ ਕਾਰਨ ਲੰਮਾ ਸਮਾਂ ਖੱਟੇ ਵਿੱਚ ਪਿਆ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ।
ਸਾਰੇ ਘਰ ਦੇ ਮੈਂਬਰ ਭੈੜੀਆਂ ਆਦਤਾਂ ਦੇ ਸ਼ਿਕਾਰ ਹੋਣ ਕਰਕੇ ਉਸ ਦਾ ਤਾਂ ਖ਼ਾਨਾ ਹੀ ਖ਼ਰਾਬ ਹੋ ਗਿਆ ਹੈ।
ਬੰਤਾ ਸਿੰਘ ਆਪਣੇ ਭਰਾ ਨਾਲ ਖਹਿ-ਖਹਿ ਕੇ ਮਰਦਾ ਰਹਿੰਦਾ ਹੈ।
ਜਦ ਵਿਦਿਆਰਥੀ ਨੇ ਠੀਕ ਜਵਾਬ ਨਾ ਦਿੱਤਾ ਤਾਂ ਅਧਿਆਪਕ ਜੀ ਉਸ ਨੂੰ ਖਾਣ ਨੂੰ ਪੈ ਗਏ।
ਰਮੇਸ਼ ਤੇ ਸੁਸ਼ੀਲ ਪੇਪਰਾਂ ਵਿੱਚ ਨਕਲ ਕਰਨ ਦੀ ਖਿਚੜੀ ਪਕਾ ਰਹੇ ਹਨ।
ਪ੍ਰੀਖਿਆ ਵਿੱਚ ਪਾਸ ਨਾ ਹੋਣ ਕਰਕੇ ਉਸ ਦੀ ਥਾਂ-ਥਾਂ ਖੇਹ ਉੱਡ ਰਹੀ ਹੈ।