ਜਿਸ ਨੇ ਆਪਣੇ ਵੱਡਿਆਂ ਦੀ ਗੱਲ ਨੂੰ ਪੱਲੇ ਬੰਨ੍ਹ ਲਿਆ, ਉਹ ਜਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ।
ਗ਼ੁੱਸਾ ਤੇਰੇ ਨੱਕ 'ਤੇ ਪਿਆ ਹੈ, ਝੱਟ ਹੀ ਛਲਕ ਪੈਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨਾਲ ਗਿੱਦੜ ਸ਼ੇਰ ਬਣ ਗਏ।
ਤੂੰ ਤਾਂ ਗਲੇ ਤੋਂ ਬਿਨਾਂ ਚੱਕੀ ਪੀਂਹਦਾ ਹੈ। ਅਸਲ 'ਚ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ।
ਪਿੰਡ ਵਾਲਿਆਂ ਨੇ ਚੋਰ ਨੂੰ ਕੁੱਟ-ਕੁੱਟ ਕੇ ਉਸ ਦੀ ਖ਼ੂਬ ਗਤ ਬਣਾਈ।
ਭਗਤ ਸਿੰਘ ਜੀ ਗੋਦੜੀ ਦੇ ਲਾਲ ਸਨ।
ਪ੍ਰੀਖਿਆ ਦੇ ਖ਼ਤਮ ਹੋਣ ਤੋਂ ਬਾਅਦ ਸਾਰੇ ਬੱਚੇ ਗੁਲਛਰੇ ਉਡਾਉਣ ਲੱਗੇ।
ਪ੍ਰੀਖਿਆ ਵਿੱਚ ਪਾਸ ਹੋਣ ਦੀ ਖ਼ਬਰ ਸੁਣ ਕੇ ਰੋਹਨ ਗਦ-ਗਦ ਹੋ ਗਿਆ।
ਰਮੇਸ਼ ਤੇ ਰੋਹਨ ਇੱਕ ਦੂਜੇ ਦੇ ਗਲ ਹੀ ਪੈ ਗਏ ਸਨ।
ਧੀ ਦਾ ਵਿਆਹ ਕਰਨਾ ਗੰਗਾ ਨ੍ਹਾਉਣ ਤੋਂ ਘੱਟ ਨਹੀਂ ਹੈ।
ਅੱਜ -ਕੱਲ੍ਹ ਤਾਂ ਮੇਰੀ ਦੁਕਾਨ ਦੀ ਖ਼ੂਬ ਗੁੱਡੀ ਚੜ੍ਹੀ ਹੋਈ ਹੈ।
ਚੱਲ ਚੰਚਲ! ਤੂੰ ਆਹ ਕੀ ਗਿੱਲਾ ਪੀਹਣ ਪਾ ਕੇ ਬਹਿ ਗਈ ਹੈਂ?