ਘਰ ਵਿੱਚ ਭਾਵੇਂ ਕੁੱਝ ਹੁੰਦਾ ਰਹੇ, ਪਰ ਬਲਜੀਤ ਨੂੰ ਚੜ੍ਹੀ ਲੱਥੀ ਦੀ ਪਰਵਾਹ ਨਹੀਂ ਹੁੰਦੀ ।
ਪੰਜਾਬੀ ਸੂਰਬੀਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ।
ਅੱਜ ਕੱਲ੍ਹ ਜਦੋਂ ਤੱਕ ਬੇਈਮਾਨ ਕਰਮਚਾਰੀਆਂ ਨੂੰ ਚਾਂਦੀ ਦੀ ਜੁੱਤੀ ਨਾ ਮਾਰੋ ਉਹ ਕੋਈ ਕੰਮ ਨਹੀਂ ਕਰਦੇ।
ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਸਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।
ਸਿਆਣੇ ਠੀਕ ਹੀ ਕਹਿੰਦੇ ਹਨ ਕਿ ਚੰਨ 'ਤੇ ਥੁੱਕਿਆ ਮੂੰਹ 'ਤੇ ਪੈਂਦਾ ਹੈ।
ਸਾਨੂੰ ਆਪਣੇ ਮਾਤਾ-ਪਿਤਾ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ।
ਸੱਪ ਨੂੰ ਵੇਖ ਕੇ ਹਰਪ੍ਰੀਤ ਦਾ ਚਿਹਰਾ ਉੱਡ ਗਿਆ।
ਹਰਮਿੰਦਰ ਤਾਂ ਹਮੇਸ਼ਾ ਚੰਦ ਹੀ ਚਾੜ੍ਹਦਾ ਰਹਿੰਦਾ ਹੈ।
ਜਦੋਂ ਰਵਿੰਦਰ ਦੇ ਬਾਪੂ ਨੇ ਚੋਲਾ ਛੱਡਿਆ ਤਾਂ ਉਸ ਦੇ ਪੁੱਤਰ ਵੈਰਾਗ ਵਿੱਚ ਆ ਗਏ।
ਰਾਜੂ ਦੇ ਭਰਾ ਉਸ ਦੀ ਚੜ੍ਹ ਮੱਚਦੇ ਹਨ।
ਛੁੱਟੀਆਂ ਵਿੱਚ ਨਾਨਕੇ ਨਾ ਜਾਣ ਕਰਕੇ ਰਾਜੂ ਦਾ ਚਿਹਰਾ ਉੱਤਰਿਆ ਹੋਇਆ ਸੀ।