੧੯੪੭ ਦਾ ਸਾਲ ਖਬਰੇ ਕਿਹੜੀ ਘੜੀ ਸਾਡੇ ' ਦੇਸ਼ ਲਈ ਚੜ੍ਹਿਆ ਕਿ ਇਸ ਦੇਸ਼ ਦੀ ਸਦੀਆਂ ਤੋਂ ਚਲੀ ਆ ਰਹੀ ਅਖੰਡਤਾ ਤੇ ਏਕਤਾ, ਕੱਲਰੀ ਕੰਧ ਵਾਂਗ ਢਹਿ ਢੇਰੀ ਹੋ ਗਈ ਤੇ ਹੋਈ ਵੀ ਕਿਸੇ ਗ਼ੈਰ ਦੇ ' ਹੱਥੋਂ ਨਹੀਂ-ਖ਼ੁਦ ਸਾਡੇ ਆਪਣੇ ਹੱਥੋਂ ।
ਨੂੰਹ ਨੇ ਸੱਸ ਤੋਂ ਤੰਗ ਆ ਕੇ ਕਿਹਾ ਕਿ ਜਿੰਨੇ ਤੂੰ ਮੈਨੂੰ ਦੁੱਖ ਦਿੱਤੇ ਹਨ, ਉਹ ਮੈਂ ਹੀ ਜਾਣਦੀ ਹਾਂ। ਹੁਣ ਤੱਕ ਤਾਂ ਢੱਕੀ ਰਿੱਝਦੀ ਰਹੀ ਹਾਂ, ਪਰ ਹੁਣ ਮੈਂ ਚੁੱਪ ਕਰ ਕੇ ਨਹੀਂ ਬੈਠਾਂਗੀ।
ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਜਿਸ ਨਾਲ ਹੱਸ-ਹੱਸ ਕੇ ਸਾਡੇ ਢਿੱਡੀਂ ਪੀੜਾਂ ਪੈ ਗਈਆਂ ।
ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਅੱਧੀ ਛੁੱਟੀ ਦੀ ਉਡੀਕ ਬੇਸਬਰੀ ਨਾਲ ਕਰਦੇ ਹਨ ।
ਢੱਠੇ ਖੂਹ ਵਿੱਚ ਪਵੇ ਤੇਰਾ ਕਾਰੋਬਾਰ ਜਿਸ ਤੋਂ ਟਕੇ ਦਾ ਫ਼ਾਇਦਾ ਨਹੀਂ। ਸਾਨੂੰ ਤਾਂ ਉਹੋ ਹੀ ਤੰਗੀ ਦੇ ਦਿਨ ਕੱਟਣੇ ਪੈ ਰਹੇ ਹਨ।
ਪਾਕਿਸਤਾਨ ਨੇ ਚੀਨ ਦੇ ਢਹੇ ਚੜ੍ਹ ਕੇ ਭਾਰਤ 'ਤੇ ਹਮਲਾ ਕਰ ਦਿੱਤਾ।
ਬਲਵਿੰਦਰ ! ਇੰਝ ਢੇਰੀ ਢਾਉਣ ਨਾਲ ਕੁਝ ਨਹੀਂ ਬਣਨਾ। ਹਿੰਮਤ ਕਰੋ ਅਗਲੇ ਸਾਲ ਪਾਸ ਹੋ ਜਾਉਂਗੇ।