ਉਸ ਦੀ ਰਹਿਣੀ ਬਹਿਣੀ ਤੋਂ ਤੇ ਇਹ ਪਤਾ ਲੱਗਦਾ ਹੈ ਕਿ ਬੜਾ ਪਰ-ਉਪਕਾਰੀ ਹੈ, ਵਿੱਚੋਂ ਦਾ ਪਤਾ ਨਹੀਂ।
ਬੱਚੇ ਦੀ ਯਾਦ ਰਹਿ ਰਹਿ ਕੇ ਮਾਂ ਨੂੰ ਸਤਾਂਦੀ ਰਹੀ।
ਮਿੱਤ ਸਿੰਘ ਇਹ ਸੁਣ ਕੇ ਫੇਰ ਨਾ ਰਹਿ ਸਕਿਆ । ਆਖਣ ਲੱਗਾ — ਮੈਂ ਕਿਹਾ ਸੀ ਨਾ ਕਿ ਕੋਈ ਬਾਨਣੂ ਬੰਨ੍ਹੋ ਜੋ ਸਾਨੂੰ ਕਣਕ, ਘਿਉ, ਗੁੜ ਤੇ ਖੰਡ ਸਸਤੀ ਮਿਲੇ।
ਫ਼ਰਾਂਸ ਦੀਆਂ ਫ਼ੌਜਾਂ ਦੀ ਤਾਕਤ ਆਮ-ਜਨਕ ਨਹੀਂ ਹੈ । ਛੋਟੇ ਹਥਿਆਰਾਂ ਲਈ ਫ਼ਰਾਂਸ ਅਮਰੀਕਾ ਦਾ ਮੁਥਾਜ ਹੈ, ਕਿਉਂਕਿ ਫ਼ਰਾਂਸ ਦੇ ਹਥਿਆਰ ਬਨਾਣ ਵਾਲੇ ਕਾਰਖ਼ਾਨੇ ਜੋ ਕਦੇ ਸਾਰੇ ਸੰਸਾਰ ਵਿਚ ਮਸ਼ਹੂਰ ਸਨ ਹੁਣ ਅਸਲੋਂ ਹੀ ਰਹਿ ਗਏ ਹਨ।
ਗੱਲਾਂ ਕਰ ਲੈਣੀਆਂ ਤੇ ਸੌਖੀਆਂ ਨੇ ਕਿ ਵਿਆਹ ਦੀਆਂ ਰਸਮਾਂ ਨਾ ਕਰੋ ਪਰ ਪਤਾ ਉਹਨੂੰ ਹੀ ਲੱਗਦਾ ਏ, ਜਿਹਦੇ ਹੱਡ ਵਰਤੇ। ਹੁਣ ਜਿਹੜਾ ਕੰਮ ਬੰਦਾ ਨਾ ਕਰ ਸਕੇ ਤੇ ਜਿੱਥੋਂ ਨਾ ਰਹਿ ਆਵੇ, ਉੱਥੇ ਫਾਹੇ ਲੱਗ ਕੇ ਮਰ ਜਾਏ ?
ਸ਼ੰਕਰ, ਰਾਇ ਸਾਹਿਬ ਦੇ ਰਸਤੇ ਦਾ ਨਿੱਗਰ ਰੋੜਾ ਸੀ, ਜਿਸ ਨੂੰ ਰਸਤੇ ਵਿਚੋਂ ਹਟਾਉਣ ਲਈ ਰਾਇ ਸਾਹਬ ਨੂੰ ਇਸ ਵੇਲੇ ਵਾਯੂ-ਮੰਡਲ ਕੁਝ ਚੰਗੇਰਾ ਜਾਪਿਆ।
ਭਾਰਤੀ ਲੋਕ ਆਜ਼ਾਦੀ ਦੇ ਰੰਗ ਮਾਣ ਰਹੇ ਹਨ ।
ਵਿਆਹ ਵਿੱਚ ਕੁੜੀਆਂ ਦੇ ਗਿੱਧੇ ਨੇ ਖ਼ੂਬ ਰੰਗ ਬੰਨ੍ਹਿਆ।
ਫ਼ੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ ।
ਸੱਪ ਨੂੰ ਦੇਖ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ।
ਮਨਜੀਤ ਦੀ ਕੁੜਮਾਈ ਹੋ ਜਾਣੀ ਸੀ, ਪਰੰਤੂ ਕਿਸੇ ਨੇ ਭਾਨੀ ਮਾਰ ਕੇ ਰਾਹ ਵਿੱਚ ਰੋੜਾ ਅਟਕਾ ਦਿੱਤਾ ।
ਜੀਤਾ ਇੰਨਾ ਵਿਗੜ ਚੁੱਕਾ ਹੈ ਕਿ ਉਸ ਦੇ ਰਾਹ 'ਤੇ ਆਉਣ ਦੀ ਕੋਈ ਆਸ ਨਹੀਂ।