ਮਹਾਤਮਾ ਬੁੱਧ ਨੇ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਉਜਾੜ ਮੱਲ ਲਈ ।
ਸਰਹੱਦੀ ਇਲਾਕਿਆਂ ਵਿੱਚ ਰਾਤ ਨੂੰ ਉੱਲੂ ਬੋਲਦੇ ਹਨ।
ਸਾਡੀ ਟੀਮ ਦੇ ਇੱਕ ਮੈਂਬਰ ਨੇ ਉਲਟੇ ਸਾਹ ਭਰ ਕੇ ਸਾਡਾ ਦਿਲ ਹੀ ਤੋੜ ਦਿੱਤਾ।
ਅਮਨ ਹਰ ਵਾਰ ਓਪਰੇ ਪੈਰੀਂ ਖਲੋਂਦਾ ਹੈ।
ਅੰਗਰੇਜ਼ਾਂ ਨੇ ਭਾਰਤ ਵਾਸੀਆਂ ਨੂੰ ਪੂਰੇ ਦੋ ਸੌ ਸਾਲਾਂ ਤੱਕ ਉਂਗਲਾਂ 'ਤੇ ਨਚਾਇਆ।
ਜਿੰਨਾ ਚਿਰ ਮੁਸਲਮਾਨ ਥਾਣੇਦਾਰ ਰਿਹਾ, ਮੁਸਲਮਾਨ ਸਿੱਖਾਂ ਤੇ ਵਧੀਕੀਆਂ ਕਰਦੇ ਰਹੇ। ਫਿਰ ਜਦੋਂ ਸਿੱਖ ਥਾਣੇਦਾਰ ਆ ਗਿਆ ਤਾਂ ਪਿੰਡ ਦੇ ਸਿੱਖਾਂ ਨੇ ਆਪਣੇ ਉਬਾਲ ਕੱਢੇ।
ਸਾਨੂੰ ਕਿਸੇ ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ ਚਾਹੀਦਾ।
ਰੌਸ਼ਨ ਹਮੇਸ਼ਾ ਮੈਨੂੰ ਉੱਲੂ ਬਣਾਉਂਦਾ ਰਹਿੰਦਾ ਹੈ।
ਹਰੀ ਸਿੰਘ ਨਲਵਾ ਨੇ ਪਠਾਣਾਂ 'ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾ ਦਿੱਤੀ।
ਗੁਰਵਿੰਦਰ ਨੇ ਸੁਖਜੀਤ ਨੂੰ ਅਜਿਹੀ ਉਲਟੀ ਪੱਟੀ ਪੜ੍ਹਾਈ ਕਿ ਉਸ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ।
ਅੱਜ-ਕੱਲ੍ਹ ਕਈ ਦੁਕਾਨਦਾਰ ਗਾਹਕਾਂ ਦੀ ਚੰਗੀ ਉੱਨ ਲਾਹੁੰਦੇ ਹਨ।
ਗੁਰਪ੍ਰੀਤ ਅਤੇ ਹਰਪ੍ਰੀਤ ਵਿੱਚ ਉੱਨੀ-ਇੱਕੀ ਦਾ ਫ਼ਰਕ ਹੈ।