‘ਜੂਆ ਮਿੱਠੀ ਹਾਰ ਜੇ। ਮਨੁੱਖ ਜਿੱਤ ਦੀ ਆਸ ਉੱਤੇ ਖੇਡਦਾ ਹੀ ਜਾਂਦਾ ਹੈ, ਭਾਵੇਂ ਹਰ ਵੇਰ ਹਾਰ ਹੀ ਹੁੰਦੀ ਹੋਵੇ।
ਗਏ ਜੁਆਰੀ ਦੋਏ ਹੱਥ ਝਾੜ । ਜੁਆਰੀਆਂ ਦੇ ਪੱਲੇ ਤਾਂ ਅੰਤ ਨੂੰ ਸੁਆਹ ਹੀ ਪੈਂਦੀ ਹੈ 'ਜੂਆ ਕਿਨੇ ਨਾ ਜਿੱਤਿਆ ਸਭ ਜੂਏ ਜਿਤੇ"।
ਕੋਈ ਵੀ ਔਖੇ ਵੇਲੇ ਗਰੀਬਾਂ ਨੂੰ ਨਹੀਂ ਪਹੁੰਚਦਾ। ਜੁਲਾਹਿਆਂ ਦੇ ਪਠਾਣ ਵਿਗਾਰੀ' ਜੇ ਕੋਈ ਨੇੜੇ ਢੁਕਦਾ ਵੀ ਹੈ, ਉਹ ਵੀ ਉਪਰੋਂ ਉਪਰੋਂ।
ਨਾਨਕੀ-ਭੈਣ ਚੰਦੋ ਬੜੀ ਹੀ ਸੰਜਮੀ ਹੈ ਇਸੇ ਲਈ ਸੁਖੀ ਵੀ ਹੈ। 'ਜੁਲ ਖਦੂਲੀ ਮੌਜਾਂ ਮਾਣੇ'।
ਚਲੋਂ ਇਹ ਵੀ ਚੰਗਾ ਹੋਇਆ ਗਲੋਂ ਤੇਰਿਉਂ ਬਲਾ ਲੱਥੀ, ਨਹੀਂ ਤਾਂ ਜੇ ਜੀਉਂਦੀ ਰਹਿੰਦੀ ਤਾਂ ਅਜੇ ਖਬਰੋਂ ਕੀ ਕੀ ਭੋਗਾਣੀਆਂ ਸੀ ਤੈਨੂੰ ਉਸ ਨੇ ! ਸਿਆਣੇ ਆਖਦੇ ਨੇ “ਜੁੱਤੀ ਸੌੜੀ, ਪੈਂਡਾ ਖੋਟਾ, ਰੰਨ ਭੈੜੀ, ਜੀਉਣਾ ਔਖਾ'।
ਮਨ-ਜੇ ਚਾਦਰ ਵੇਖ ਕੇ ਪੈਰ ਪਸਾਰੋ, ਤਾਂ ਤੁਹਾਨੂੰ ਕਾਹਦਾ ਘਾਟਾ ਏ ? 'ਜੁਗਤ ਨਾਲ ਚੱਲੇ, ਤਾਂ ਸਭ ਕੁਛ ਪੱਲੇ' ਅਜੇ ਵੀ ਸਮਝ ਜਾਓ। ਬਥੇਰਾ ਦੁੱਖ ਭੋਗ ਲਿਆ ਏ । ਛੱਡੋ ਝੂਠਿਆਂ ਵਿਖਾਵਿਆਂ ਨੂੰ। ਦੁਨੀਆਂ ਕਿਸੇ ਨੂੰ ਕੁਝ ਨਹੀਂ ਕਹਿੰਦੀ ।
ਕਹਿੰਦੇ ਹਨ 'ਜੁਆਨੀ ਦੀ ਉਮਰੇ ਤੀਰਾਂ ਦੀ ਸੇਜ ਉੱਤੇ ਵੀ ਨੀਂਦਰ ਆ ਜਾਂਦੀ ਹੈ । ਇਹੋ ਹਾਲ ਪੁਸ਼ਪਾ ਦਾ ਹੋਇਆ। ਨੀਂਦਰ ਨਾਲ ਉਸ ਦੀਆਂ ਅੱਖਾਂ ਗੁਟ ਸਨ।
ਤੁਸੀਂ ਵਿਚਾਰ ਤੋਂ ਕੰਮ ਲਉ। 'ਜੁਆਰ ਦੇ ਭੋਖੜੇ ਕੋਈ ਅੰਗਿਆਰ ਨਹੀਂ ਭਖਦਾ' ਨਾ ਸੋਨੇ ਦੀ ਕਟਾਰ ਵੇਖ ਕੇ ਕੋਈ ਢਿੱਡ ਵਿੱਚ ਖੋਭ ਲੈਂਦਾ ਹੈ।
ਭਾਈ ਜਦ ਤਕ ਸਾਸ, ਤਦ ਤੱਕ ਆਸ । ਜੀਵੇ ਆਸਾ ਮਰੇ ਨਿਰਾਸਾ', ਫਿਰ ਆਸ ਕਿਉਂ ਛੱਡੀਏ।
ਜੀਵਨ ਤੋਂ ਜੀਵਨ ਬਣਦਾ ਹੈ। ਕੌਮਾਂ ਦਾ ਸ਼ਾਨਦਾਰ ਇਤਿਹਾਸ ਅਤੇ ਆਦਰਸ਼ ਹਿੱਤ ਕੀਤੀਆਂ ਕੁਰਬਾਨੀਆਂ ਦੁਨੀਆਂ ਵਿੱਚ ਹਮੇਸ਼ਾ ਮਿਸਾਲ ਕਾਇਮ ਕਰਦੀਆਂ ਹਨ।
ਜੀਵਤੈ ਕਉ ਜੀਵਤਾ ਮਿਲੈ, ਮੂਏ ਕਉ ਮੂਆ ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣਿ ਕੀਆ ॥
ਸਾਨੂੰ ਸੁਆਦ ਨਾਲ ਕੀ ਹੈ ? ਅਸੀਂ ਤਾਂ ਢਿੱਡ ਭਰਨਾ ਹੈ। 'ਜੀਭੋਂ ਹੇਠ ਲੱਥਾ, ਜਿਹਾ ਕੌੜਾ, ਤਿਹਾ ਮਿੱਠਾ'।