ਕਰਮ ਸਿੰਘ ਮੇਰੇ ਪਿਤਾ ਜੀ ਦਾ ਬੜਾ ਗੂੜ੍ਹਾ ਮਿੱਤਰ ਹੈ, ਪਰ ਮੇਰੇ ਨਾਲ ਸਦਾ ਵੈਰ ਰੱਖਦਾ ਹੈ, ਇਹ ਤਾਂ ਉਹੀ ਗੱਲ ਹੋਈ ਅਖੇ 'ਦੁੰਮ ਨਾਲ ਦੋਸਤੀ, ਪੂਛ ਨਾਲ ਵੈਰ।
ਇਕ ਵਾਰੀ ਫੇਰ ਪਿਛਾਂਹ ਤੱਕ ਕੇ ਰੁਧੇ ਹੋਇ ਗਲੇ 'ਚੋਂ ਬੋਲਿਆ-ਸਚ ਕਹਿੰਦੇ ਨੇ 'ਦੁਨੀਆਂ ਵਿਚ ਬੀਜ ਨਾਸ ਨਹੀਂ ਕਿਸੇ ਚੀਜ਼ ਦਾ’ ।
‘ਦੁਨੀਆਂ ਮੰਨਦੀ ਏ ਜ਼ੋਰਾਂ ਨੂੰ, ਲਖ ਲਾਹਨਤ ਕਮਜ਼ੋਰਾਂ ਨੂੰ' । ਖਾਲਸਾ ਫ਼ੌਜ ਦੇ ਸਿਪਾਹ ਸਾਲਾਰ ਸ: ਹਰੀ ਸਿੰਘ ਨਲੂਆ ਤੋਂ ਪਠਾਨ ਇਤਨੇ ਡਰੇ ਕਿ ਅਟਕ ਪਾਰ ਜਾ ਵਸੇ ਤੇ ਪਠਾਨਾਂ ਦੀਆਂ ਇਸਤ੍ਰੀਆਂ ਆਪਣੇ ਬੱਚਿਆਂ ਨੂੰ 'ਹਰੀਆ ਰਾਂਗਲੇ' ਕਹਿਕੇ ਡਰਾਉਂਦੀਆਂ ਸਨ।
ਦੁਨੀਆਂ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥
ਬੈਰਿਸਟਰ ਨੇ ਕਿਹਾ ਮੇਰੀ ਅਕਲ ਕੰਮ ਨਹੀਂ ਕਰਦੀ, ਮੈਂ ਅੱਜ ਤੀਕ ਜੋ ਤਜਰਬਾ ਕੀਤਾ ਹੈ ਕਿ 'ਦੁਨੀਆਂ ਮਤਲਬ ਦੀ ਏ'। ਉਹ ਮੈਨੂੰ ਵੀ ਇੱਥੇ ਨਜ਼ਰ ਨਹੀਂ ਪੈਂਦਾ।
ਹਾਂ-ਬੱਚੀ ! ਕਿਸੇ ਤੇ ਗਿਲਾ ਨਾ ਕਰ 'ਦੁਨੀਆਂ ਦੋ ਮੂੰਹੀ ਹੈ '। ਇਹ ਕਿਸੇ ਪਾਸੇ ਨਹੀਂ ਛੱਡਦੀ।
ਵਾਸੂ- ਤੁਸੀਂ ਮੇਰਾ ਸੱਚ ਨਹੀਂ ਮੰਨਦੇ । ਦੇਵੀ ਦੀ ਸਹੁੰ । ਲੜਾਈ ਭੜਾਈ ਦੀ ਗੱਲ ਸੁਣਕੇ ਸਾਨੂੰ ਤਾਂ ਚਾਅ ਚੜ੍ਹ ਜਾਂਦਾ ਏ । ਦੋਵੇਂ ਪਿਉ ਪੁੱਤ ਛੜੇ ਮਲੰਗ ਹਾਂ । 'ਦੁਨੀਆਂ ਤੇ ਜਿਹੇ ਆਏ, ਜਿਹੇ ਨਾ ਆਏ' ਅਸੀਂ ਕਹਿੰਦੇ ਹਾਂ ਸਾਡੀਆਂ ਲੋਥਾਂ ਕਿਸੇ ਤਰ੍ਹਾਂ ਸਿਰੇ ਲੱਗ ਜਾਣ । ਦੁਨੀਆਂ ਉੱਤੇ ਸਾਡਾ ਨਾਂ ਰਹਿ ਜਾਏ।
ਸ਼ਾਹਜ਼ਾਦੀ -ਨਹੀਂ ਦੁਨੀਆਂਦਾਰਾਂ ਨੂੰ ਬਾਬਾ ਆਦਮ ਵਾਲਾ ਸਵਰਗ ਨਹੀਂ ਚਾਹੀਦਾ । ਇਨਸਾਨ ਲਈ ਇਸ ਦੁਨੀਆਂ ਵਿਚ ਸਵਰਗ ਇਹੀ ਹੈ ਕਿ ਉਹ ਦੁੱਧੀਂ ਨਹਾਵੇ ਤੇ ਪੁੱਤੀਂ ਖੇਡੇ।
ਮੈਂ ਕਰਮਾਂ ਸੜੀ ਨੇ ਤੇਰਾ ਕੁਝ ਵੀ ਨਾ ਸਵਾਰਿਆ । ਲੋਕਾਂ ਦੇ ਪੁੱਤਰ 'ਦੁੱਧੀ ਨਾਉਂਦੇ ਤੇ ਮੱਖਣੀ ਪਲਦੇ ਨੇਂ । ਤੈਨੂੰ ਦੋ ਸੁੱਕੀਆਂ ਰੋਟੀਆਂ !
ਠੀਕ ਤੇ ਹੈ, ਬਾਬਾ ਜੀ ! ਦੁੱਧਲ ਗਾਂ ਦੀਆਂ ਲੱਤਾਂ ਚੁੱਪ ਕਰਕੇ ਸਹਿ ਲਈਦੀਆਂ ਨੇ । ਮਦਦਗਾਰ ਜੋ ਹੋਇਆ ਹਰ ਵੇਲੇ ਦਾ। ਕਦੀ ਝਿੜਕ ਲੈਂਦਾ ਹੈ, ਤਾਂ ਕੀ ਹੋਇਆ।
ਮੈਂ ਝੂਠ ਜੁ ਨਾ ਬੋਲਣਾ ਹੋਇਆ, ਕਿਸੇ ਦੀ ਰਕਮ ਮੈਂ ਨਹੀਂ ਮਾਰਦਾ, ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਕਰ ਛੱਡਨਾ।
ਗੜਕੂ ਸਮਝ ਗਿਆ ਕਿ ਜ਼ਮਾਨੇ ਦੀ ਡਰਾਈ ਹੋਈ ਇਹ ਤੀਵੀਂ ਬਹੁਤੀ ਹੀ ਵਹਿਮਣ ਹੋ ਗਈ ਹੈ । ਤੇ 'ਦੁੱਧ ਦਾ ਸੜਿਆ ਆਦਮੀ ਜਿਵੇਂ ਲੱਸੀ ਨੂੰ ਫੂਕਾਂ ਮਾਰ ਮਾਰ ਪੀਂਦਾ ਹੈ, ਉਸੇ ਤਰ੍ਹਾਂ ਇਸ ਨੂੰ ਹਰ ਚੀਜ਼ ਵਿਚੋਂ, ਵਿਸਾਹ ਘਾਤੀ ਦੀ ਬੂ ਆਉਣ ਲਗ ਪੈਂਦੀ ਹੈ।