ਕੀ ਹੋਲੀ ਮਨਾਵਾਂ ? ਕਿੰਨੇ ਚਿਰ ਤੋਂ ਬੱਚੇ ਦੀ ਕੋਈ ਖਬਰ ਨਹੀਂ ਆਈ, 'ਦਿਲ ਨੂੰ ਹੋਵੇ ਕਰਾਰ, ਤਦੇ ਸੁੱਝੇ ਦਿਨ ਦਿਹਾਰ'।
ਕੁਛ ਪਾਗਲ ਹੈ ਜਾਂ ਘੱਟ ਤੋਂ ਘੱਟ ਮੂਰਖ ਹੈ, ਪਰ ਨਹੀਂ 'ਦਿਲਾਂ ਦੇ ਸਾੜ ਬੁਰੇ' ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੀ ਅਖਾਣ ਵਰਤਦੇ ਹਨ।
ਮਨ- ਵਰਿਆਮ, ਪੈਸੇ ਨਾਲ ਨਹੀਂ ਕੋਈ ਅਮੀਰ ਬਣਦਾ, 'ਦਿਲ ਬਾਦਸ਼ਾਹ ਹੋਣੇ ਚਾਹੀਦੇ ਹਨ'।
ਰਤਾ ਇੱਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ 'ਦਿਲ ਦੀ ਲਗੀ ਬੁਝਾ ਲੈਣ ਦੇਹ' ।
ਜੇ ਸਚਮੁਚ ਦਿਲ ਦਿਲਾਂ ਦੇ ਸਾਖੀ ਹੁੰਦੇ ਨੇ ਤਾਂ ਜ਼ਰੂਰ ਮੇਰੇ ਇਨ੍ਹਾਂ ਕਮਜ਼ੋਰ ਖ਼ਿਆਲਾਂ ਦਾ ਅਸਰ ਉਸ ਤੇ ਪੈਂਦਾ ਹੋਵੇਗਾ ।
ਰਜਨੀ -ਵੀਰ ਜੀ ! ਕੀ ਦੱਸਾਂ ? ਚਿੰਤਾ ਦੇ ਖਾਰੇ ਸਮੁੰਦਰ ਹੋਈ ਹਾਂ। ਦਿਲ ਫੋਲਾਂ ਤਾਂ ਕਿਸ ਅੱਗੇ ਫੋਲਾਂ । ਮਨ ਦੀ ਹਵਾੜ ਕਿਸ ਅੱਗੇ ਕੱਢਾਂ 'ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਬੇ-ਦਰਦੀ ।'
ਇਸ ਘਰ ਵਿੱਚ ਉਹ ਹੁਣ ਕਿਸ ਤਰ੍ਹਾਂ ਪੈਰ ਪਾ ਸਕਦਾ ਏ। ਨਾਲੇ ਮਹਾਰਾਜ ! ਦਿਲ ਤੇ ਫੁੱਲ ਟੁੱਟੇ ਹੋਇ ਜੁੜਨੇ ਅਣਹੋਣੀ ਗੱਲ ਏ।
ਬਾਬਾ- ਹਰ ਗੱਲ ਦਾ ਸੰਬੰਧ ਸਾਫ ਦਿਲ ਨਾਲ ਹੀ ਹੈ। 'ਦਿਲ ਹੋਵੇ ਚੰਗਾ, ਕਟੋਰੇ ਵਿੱਚ ਗੰਗਾ।' ਨੀਅਤ ਸਾਫ ਤੇ ਕੰਮ ਰਾਸ।
ਕਰਮ ਸਿੰਘ- ਛੱਡ ਓਏ ਪਰਾਂ, 'ਮਨ ਹਰਾਮੀ ਹੁੱਜਤਾਂ ਢੇਰ' ਵਾਲੀ ਗੱਲ ਨਾ ਕਰ।
ਵੇਖਿਆ ਹੈ ਕਈ ਵਾਰ ਮਜ਼ਾ ਜੰਜੇ ਚੜ੍ਹਨ ਦਾ ਵੀ । 'ਦਿਨ ਦੀ ਧੁੱਪ ਤੇ ਰਾਤ ਦੀ ਭੁੱਖ' ਇਹ ਜੰਜ ਦਾ ਗਹਿਣਾ ਹੈ।
ਦਾਦੀ- ਵੇ ਬੱਚਾ ! ਕਿਸੇ ਵੇਲੇ ਤਾਂ ਕਿਸੇ ਚੀਜ਼ ਨੂੰ ਹੱਥ ਲਾਇਆ ਕਰ, ਤੂੰ ਇਹ ਚੰਗਾ ਸਬਕ ਪੜ੍ਹਿਆ ਹੈ ਅਖੇ 'ਦਿਨ ਗਵਾਈ ਭੌਂ ਕੇ ਰਾਤ ਗਵਾਈ ਸੌਂ ਕੇ'। ਇਹ ਵਤੀਰਾ ਦੁਖੀ ਕਰੇਗਾ।
ਸ਼ਾਹ- ਜੱਟਾ ! ਕਰਜ਼ਾ ਤਾਂ ਦੇਣਾ ਹੀ ਪੈਣਾ ਹੈ। 'ਦਿੱਤੇ ਬਾਝ ਨਾ ਉਤਰੇ ਹੁਦਾਰ ਪਰਾਏ !' ਟਾਲ ਮਟੋਲ ਕਰਨ ਨਾਲ ਕੀ ਬਨਣਾ ਹੈ।