ਇਸ ਪਿੰਡ ਦੀ ਰੌਣਕ ਘਟਨੀ ਹੀ ਹੋਈ ਨਾ, ਕਾਰੀ ਦਾ ਤਾਂ ਕੋਈ ਬੰਦਾ ਹੁਣ ਦਿਸਦਾ ਨਹੀਂ ਅਖੇ 'ਦਾਤੇ ਦਾਤੇ ਮਰ ਗਏ ਤੇ ਰਹਿ ਗਏ ਮੱਖੀ ਚੂਸ।'
ਬਾਬਾ- ਸਰਦਾਰ ਜੀ, ਦਾਣੇ ਬੜੀ ਚੰਗੀ ਚੀਜ਼ ਹਨ। ਜੇ ਲੋੜਵੰਦ ਨੂੰ ਦਿੱਤਾ ਜਾਵੇ, ਕਈ ਲੋੜਵੰਦਾਂ ਦਾ ਕੰਮ ਸਰ ਜਾਂਦਾ ਹੈ ਤੇ ਉਹ ਸੁਖੀ ਹੋ ਜਾਂਦੇ ਹਨ। ਸਿਆਣਿਆਂ ਨੇ ਇਸੇ ਲਈ ਕਿਹਾ ਹੈ 'ਦਾਤੇ ਦਾ ਦਾਨ ਤੇ ਗ਼ਰੀਬ ਦਾ ਇਸ਼ਨਾਨ ।
ਸਰਦਾਰ ਜੀ ਪਾਸੋਂ ਜੋ ਵੀ ਆਵੇ ਮੂੰਹ ਮੰਗੀ ਮੁਰਾਦ ਪਾਉਂਦਾ ਹੈ, ਪਰ ਪਤਾ ਨਹੀਂ ਮੁਨਸ਼ੀ ਕਿਉਂ ਕਲਪਦਾ ਰਹਿੰਦਾ ਹੈ ? ਇਹ ਤਾਂ ਉਹੀ ਗੱਲ ਹੋਈ ਅਖੇ ‘ਦਾਤਾ ਦਾਨ ਕਰੇ, ਭੰਡਾਰੀ ਦਾ ਦਿਲ ਘਟੇ।'
ਧਨ ਕਰਕੇ ਤਾਂ ਕਈ ਰੰਨਾਂ ਆਣ ਜੁੜਦੀਆਂ ਹਨ। 'ਦਾਤਾ ਕਾਲ ਪਰਖੀਏ, ਧਨ ਫਗਣ ਮਾਹਿ, ਘਰ ਦੀ ਨਾਰ ਪਰਖੀਏ ਜੇ ਧਨ ਪਲੇ ਨਾਹਿ । ਸੱਚੀ ਤਾਂ ਨਾਰਿ ਉਹੀ ਹੈ ਜੋ ਗ਼ਰੀਬੀ ਵਿੱਚ ਸਾਥ ਨਿਭਾਵੇ।
ਦੂਜਿਆਂ ਦੇ ਲਾਰਿਆਂ ਤੇ ਮੈਂ ਚੀਜ਼ ਨਹੀਂ ਦੇਣੀ, ਪੈਸੇ ਤਾਂ ਪੱਲਿਉਂ ਤੋਰਦੀ ਨਹੀਂ ਤੇ ਚੀਜ਼ਾਂ ਏਨੀਆਂ ਕੀਮਤੀ ਮੰਗਦੀ ਹੈਂ ? 'ਦਾਣੇ ਮੁਰਲੀ ਦੇ ਤੇ ਹੱਥ ਘੁੱਗੂ ਨੂੰ' ਇਹ ਸੌਦਾ ਕਿਵੇਂ ਬਣੇ ?
ਸਾਡਾ ਇਸ ਪਾਸੇ ਆਉਣ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ; ਪਰ ਦਾਣੇ ਦਾਣੇ ਉੱਤੇ ਮੁਹਰ ਵਾਲੀ ਗੱਲ ਸੱਚੀ ਹੈ।
ਪੁੰਨੂੰ ! ਇਹ ਕੰਮ ਨਾ ਕਰਨਾ, ਨਾ ਜਾਣੀਏ ਕੀ ਮਾਮਲਾ ਏ । ਹੋਰ ਕਿਤੇ ਉਹ ਨਾ ਹੋਵੇ ਜੋ 'ਦਾਣਿਆਂ ਨਾਲ ਘੁਣ ਵੀ ਪਿਸ ਜਾਇ।'
ਨਿਹੰਗ ਸਿੰਘ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤਰ ਅੰਗੀਕਾਰ ਕਰਦੇ ਸੇ, ਤਦ ਉਸ ਘਰ ਵਾਲੇ ਦੇ ਅੰਨ ਨੂੰ, ਉਸਦਾ ਸਮਝਕੇ ਹੱਥ ਨਹੀਂ ਸੇ ਲਾਉਂਦੇ, ਪਰ “ਦਾਣਾ ਪਾਣੀ ਗੁਰੂ ਕਾ ਸਮਝਕੇ ਬਾਬਲ ਦੇ ਸਾਂਝੇ ਭੰਡਾਰ ਵਿੱਚੋਂ ਭੁੱਖ ਪੂਰਨ ਮਾਤਰ ਅੰਨ ਸਵੀਕਾਰ ਕਰਦੇ ਸੇ ।
ਮੰਗਤੀ—ਬੱਚੀਉ ! ਸੁਹਾਗਣ ਹੋਵੋ, ਦਾਨ ਕੀਤਾ ਕਰੋ । 'ਦਾਣ ਤੋਂ ਕਲਿਆਣ ਹੁੰਦੀ ਹੈ।'
ਅੰਤ ਦਿਨ ਗੁਜਾਰ ਰੋ ਧੋ ਖਪ ਖਪਾ ਕੇ ਕਲੇਜੇ ਨੂੰ ਕੋਈ ਨਾ ਕੋਈ ਢਕਣ ਆ ਹੀ ਜਾਂਦਾ ਹੈ, ‘ਦਾਗ਼ ਦਿਲਾਂ ਨੂੰ ਸਜਣਾਂ ਵਾਲੇ, ਧੋਤਿਆਂ ਮੂਲ ਨਾ ਲਹਿੰਦੇ । ਪਰ ਦਿਨ ਕਟੀ ਹੋਣ ਲਗ ਪੈਂਦੀ ਹੈ।
ਰਾਮੋ-ਆਹੋ ਜੀ, ਤੁਸਾਂ ਨੂੰ ਇਹ ਚੀਜ਼ ਹੱਥ ਜੋ ਨਾ ਆਈ ਹੁਣ ਉਸਨੂੰ ਨਿੰਦਣਾ ਹੀ ਹੈ। ਕਿ 'ਦਾਖੇ ਹੱਥ ਨਾ ਅਪੜੇ ਆਖੇ ਥੂਹ ਕੌੜੀ।'
ਦੁੱਲੇ ਨੇ ਪਹਿਲੋਂ ਪਹਿਲ ਉਸਨੂੰ ਸੌ ਰੁਪਿਆ ਦਿੱਤਾ ਸੀ, ਮੁੱਛਾਂ ਨੂੰ ਦਾਹੜੀ ਨਾਲੋਂ ਵਧਾਉਣ ਦਾ ਕਰਤਬ ਦੁੱਲੇ ਨੇ ਨਿਹਾਲੇ ਕੋਲੋਂ ਸਿੱਖ ਲਿਆ ਸੀ। ਉਸ ਵੇਲੇ ਰਲਾ ਵੀ ਕੁਝ ਜਵਾਨ ਹੀ ਸੀ ਤੇ ਜਵਾਨੀ ਵਾਲੀ ਬੇ-ਪਰਵਾਹੀ ਦਾ ਪੱਲਾ ਨਹੀਂ ਸੀ ਛੱਡਿਆ।