ਗ਼ਰੀਬੀ ਨਾਲ ਗ਼ਰੀਬੀ ਕਟੋ। ਜਦ ਦਿਨ ਚੰਗੇ ਸਨ, ਮੈਂ ਮੌਜਾਂ ਵੀ ਕਰਾਈਆਂ। 'ਨਿਉਂਦਾ ਥਾਲੀ ਦਾ ਮਕਾਣ ਸੱਥਰ ਦੀ' । ਹਰ ਗੱਲ ਸਮੇਂ ਸਮੇਂ ਸਿਰ ਹੀ ਸੋਭਦੀ ਹੈ।
ਬੇਗਮ —ਇਹ ਗੱਲ ਔਖੀ। ਮੈਂ ਆਪਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਿਲ ਵਿੱਚੋਂ ਕਿੱਥੇ ਤੋਰਾਂ ? 'ਨ੍ਹਾਵਣ ਗਏ ਨਾ ਬਹੁੜੇ ਜੋਗੀ ਕਿਸ ਕੇ ਮੀਤ'।
ਤੇਰੀ ਸ਼ਾਮਤ ਜਾਪਦੀ ਏ, ਨਾਲੇ ਮੈਨੂੰ ਭੰਡੇ, ਨਾਲੇ ਰੋਹਬ ਦਵੇਂ । 'ਨਾਲੇ ਰਾਹ ਵਿਚ ਹੱਗੇ ਨਾਲੇ ਆਨੇ ਟੱਡੇਂ ? ਤੇਰੀ ਇਹ ਕਰਤੂਤ ਕੌਣ ਸਹਾਰੇਗਾ ?
ਜੇ ਹੁਣ ਸ਼ਰਮ ਹੀ ਲਾਹ ਛੱਡੀ ਜੇ ਤਾਂ ਫਿਰ ਰਹਿ ਕੀ ਗਿਆ, ਨਾਲੇ ਮੰਗਣਾ ਨਾਲੇ ਟਿੰਡ ਲੁਕਾਉਣੀ।
ਮਾਸੀ ਜੀ ! ਨਾਲੇ ਪਿਆਰ ਕਰਦੇ ਹੋ ਤੇ ਨਾਲੇ ਤਾਨ੍ਹੇ ਮਾਰਦੇ ਹੋ ? 'ਨਾਲੇ ਮਾਸੀ, ਨਾਲੇ ਚੂੰਢੀਆਂ' ? ਇੱਕ ਗੱਲ ਕਰੋ।
ਮੈਂ ਭਾਵੇਂ ਇਹ ਭੋਜਨਾਲਾ ਸਿਰਫ ਸੇਵਾ-ਭਾਵ ਦੇ ਖਿਆਲ ਨਾਲ ਹੀ ਖੋਲ੍ਹਿਆ ਸੀ। ਪਰ ਫਿਰ ਭੀ ਮੈਨੂੰ ਇਸ ਵਿੱਚ ਕਾਫੀ ਲਾਭ ਹੋਇਆ । 'ਨਾਲੇ ਪੁੰਨ ਨਾਲੇ ਫਲੀਆਂ'।
ਇਸ ਤਰ੍ਹਾਂ ਕੰਮ ਨਹੀਂ ਚੱਲੇਗਾ ਜਾਂ ਤਾਂ ਅਲੱਗ ਹੋ ਤੇ ਆਪਣੇ ਰਸਤੇ ਲੱਗ ਜਾਂ ਫਿਰ ਸਾਡੇ ਕਹਿਣੇ 'ਚ ਰਹਿ। 'ਨਾਲੇ ਚੰਗਾ ਚੋਖਾ ਖਾਣਾ, ਨਾਲੇ ਅੱਖਾਂ ਕੱਢ ਵਿਖਾਣਾ' ਇਹ ਕੰਮ ਇੱਥੇ ਨਹੀਂ ਚਲੇਗਾ।
ਇੱਕ ਜਣਾ ਰਤਾ ਅਗਾਂਹ ਹੋ ਕੇ ਬੋਲਿਆ, ਕੀ ਕਿਹਾ ਈ। ਸ਼ਬਦ ਸੁਨਣ ਆਈ ਸੀ ? ਸਰਦਾਰ ਜੀ, ਇਹ ਪੱਤੇ ਬਾਜ਼ੀਆਂ ਕਿਸੇ ਹੋਰ ਨੂੰ ਜਾ ਕੇ ਦੱਸੋ। 'ਨਾਲੇ ਚੋਰ ਨਾਲੇ ਚਤਰ'।
ਫਿਰ 'ਦੋ ਦੋ ਤੇ ਚੋਪੜੀਆਂ' ਤੈਨੂੰ ਕਿੰਨਾ ਕੁ ਚਿਰ ਮਿਲਦੀਆਂ ਰਹਿਣਗੀਆਂ। ਹੁਣ ਕੰਮ ਕਰਕੇ ਖਾਹ । ਬਥੇਰਾ ਨਿਕੰਮੇ ਦਾ ਪੇਟ ਪਾਲਿਆ ।
ਮੈਂ ਤਾਂ ਉਹਨੂੰ ਵੀ ਕਦੀ ਅਲਫੋਂ ਬੇ ਨਹੀਂ ਸੀ ਆਖਿਆ। ਉਸਨੂੰ ਤਾਂ ਐਵੇਂ ਹੀ ਚੰਦਰੀ ਫਿਟਕ ਪਈ ਹੋਈ ਸੀ । 'ਨਾਲੇ ਖਾਂਦੀ ਤੇ ਨਾਲੇ ਘੂਰਦੀ ਸੀ।'
ਸਭਦਾਂ-ਹਾਇ ਮਾਂ ਜੀ ! ਤਰਸ ਕਰੋ, 'ਨਾਲੇ ਕੋਹਵੇਂ, ਨਾਲੇ ਰੋਣ ਨਾ ਦੇਵੇਂ।
ਇਨ੍ਹਾਂ ਖੇਡਾਂ ਤੇ ਖਰਚ ਬਹੁਤਾ ਹੁੰਦਾ ਏ ਪਰ ਦੇਸੀ ਖੇਡਾਂ ਤੇ ਖ਼ਰਚ ਕੁਝ ਵੀ ਨਹੀਂ ਹੁੰਦਾ ਅਤੇ ਕਸਰਤ ਦਾ ਲਾਭ ਭੀ ਪੁੱਜ ਜਾਂਦਾ ਹੈ। 'ਨਾਲੇ ਹੱਜ ਨਾਲੇ ਵਣਜ' ਵਾਲਾ ਲੇਖਾ ਬਣ ਜਾਂਦਾ ਹੈ।