ਦੁਲਭ ਦੇਹ ਪਾਈ ਵਡਭਾਗੀ ॥ ਨਾਮ ਨ ਜਪਹਿ ਤੇ ਆਤਮ ਘਾਤੀ ॥
ਬਾਲ ਲਾਉਣੇ ਲਗਾਉਣੇ ਹੋਇ, ਨਾਮਣਾ ਨਿਕਲਿਆ ਫਿਰ ਹੱਥ ਨਹੀਂ ਆਉਂਦਾ ।
ਆਮ ਲੋਕਾਂ ਨੂੰ ਪੁੱਛੋ ਕਿ ਭਾਈ 'ਨਾਮ ਭਲਾ ਕਿ ਦਾਮ ? ਬਹੁਤ ਇਹੀ ਕਹਿਣਗੇ ਕਿ ਦਾਮ ? ਨਾਮ ਕਿਹੜੇ ਕਾਮ ?
ਸੋਧਤ ਸੋਧਤ ਸੋਧਿ ਤਤ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥
ਇਸ ਸੜਕੇ ਚੜਿਆ ਕਦੇ ਗੁਆਚਦਾ ਨਹੀਂ। ਭੁਲੀਂ ਨਹੀਂ ਪੈਂਦਾ-ਸ਼ਾਸ਼ਤਾਂ ਦੇ ਬਨਾਂ ਵਿਚ ਕਿਤੇ ਭੀ ਨਹੀਂ ਗੁਆਚਦਾ। ਉਹ ਸੜਕ ਨਾਮ ਹੈ ਤੇ 'ਨਾਮ ਤੁਲਿ ਕਛੁ ਅਵਰੁ ਨ ਹੋਇ ॥'
ਤੁਸੀਂ ਉੱਪਰੋਂ ਜਿੰਨਾ ਮਰਜ਼ੀ ਜੋ ਪਲੇਥਨ ਲਾਈ ਚਲੋ, ਮੰਦੀ ਚੀਜ਼ ਨੇ ਮੰਦੀ ਹੀ ਰਹਿਣਾ ਹੈ। ਅਖੇ 'ਨਾਮ ਕੁੱਤੇ ਦਾ ਮੋਤੀ ਰਖੀਏ, ਪਰ ਹਰ ਕੋ ਆਖੇ ਤੋਹ ।
ਭੁੱਖ ਚਮਕਦੀ ਹੀ ਨਹਾਣ ਨਾਲ ਹੈ। ਅਖੇ 'ਨਹਾਤਾ ਕਿਰਾੜ ਤੇ ਭੁੱਖਾ ਬਘਿਆੜ'।
ਮੰਗਿਆ, ਕਿਸ ਨਾਲ ਏਹ ਕਥਾ ਛੇੜ ਬੈਠਾ ਏਂ, ਇਹ ਤਾਂ ਇਨ੍ਹਾਂ ਦੇ ਵਡਕਿਆਂ ਦਾ ਵੀ ਜਾਣੂ ਹੈ । ਮੂਰਖਾ, 'ਨਾਨੇ ਅੱਗੇ ਨਾਨਕਿਆਂ ਦੀਆਂ ਗੱਲਾਂ ?'
ਨਾ ਭਾਈ ਨਾ ! ਅਸੀਂ ਨਹੀਂ ਮੰਨਦੇ। 'ਨਾਨੀ ਖਸਮ ਕੀਤਾ ਸੱਚ ਤੇ ਖੂਹ ਲਵਾਇਆ ਝੂਠ' । ਸਾਨੂੰ ਉਸ ਤੋਂ ਏਨੀ ਉਦਾਰਤਾ ਦੀ ਆਸ ਨਹੀਂ । ਕਿਸੇ ਦੀ ਗੰਢ ਰਖ ਲਈ ਹੋਵੇ, ਤਾਂ ਮੰਨ ਸਕਦੇ ਹਾਂ।
ਗੁਰਦਿੱਤ ਸਿੰਘ- ਤੁਸਾਡਾ ਭਰਾ ਤਾਂ ਕੁਝ ਦਵਾਲ ਨਹੀਂ, ਰਕਮ ਤੁਹਾਨੂੰ ਭਰਨੀ ਹੀ ਪੈਣੀ ਹੈ । ਇੱਥੇ ਤਾਂ 'ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ' ਵਾਲਾ ਲੇਖਾ ਹੀ ਦਿਸਦਾ ਹੈ ।
-'ਨਾਨੀ ਕੁਆਰੀ ਮਰ ਗਈ ਤੇ ਦੋਹਤਰੇ ਦੇ ਨੌਂ ਨੌਂ ਵਿਆਹ' ਅਸੀਂ ਨਹੀਂ ਮੰਨਦੇ, ਓਹਨੇ ਏਨੀ ਵੱਡੀ ਛਾਲ ਮਾਰੀ ਹੋਵੇ । ਉਸਦਾ ਪਿਉ ਤਾਂ ਕਿਸੇ ਨੂੰ ਸੁੱਕਾ ਛਿਲੱੜ ਵੀ ਨਹੀਂ ਸੀ ਦੇਂਦਾ ।
ਨਾਨਕ ਭਗਤਾਂ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥