ਭਾਈ ਸਿਆਣਿਆਂ ਨੇ ਠੀਕ ਹੀ ਆਖਿਆ ਹੈ, 'ਪਰ ਘਰ ਗਈ ਨਾ ਬਹੁੜਦੀ ਪੋਥੀ, ਲਿਖਣ, ਨਾਰ'। ਤੁਸੀਂ ਅਜਿਹੀ ਵਡਮੁੱਲੀ ਪੁਸਤਕ ਉਨ੍ਹਾਂ ਨੂੰ ਦਿੱਤੀ ਹੀ ਕਿਉਂ ?
ਪਰ ਕਾ ਬੁਰਾ ਨ ਰਾਖਉ ਚੀਤ ॥ ਤੁਮ ਕਉ ਦੁਖ ਨਹੀ ਭਾਈ ਮੀਤ ॥
ਕਦੀ ਕਿਸੇ ਨੂੰ ਕਿਸੇ ਦੂਜੇ ਨੇ ਖੱਟ ਕੇ ਖੁਆਇਆ ਹੈ ? 'ਪਰ ਹੱਥੀਂ ਵਣਜ, ਸੁਨੇਹੀ ਖੇਤੀ ਕਦੀ ਨਾ ਹੁੰਦੇ ਬਤੀਆਂ ਦੇ ਤੇਤੀ'।
ਦੋਸਤ ਤੂੰ ਭੁਲਦਾ ਏਂ, ਦੂਜੇ ਦੀ ਅਧੀਨਤਾ ਵਿਚ ਕਦੇ ਸੁੱਖ ਨਹੀਂ ਹੁੰਦਾ, ਗੁਲਾਮੀ ਸਦਾ ਖੁਆਰੀ ਹੀ ਹੁੰਦੀ ਹੈ। ਇਸੇ ਲਈ ਤਾਂ ਸਿਆਣਿਆਂ ਆਖਿਆ ਹੈ 'ਪਰ ਅਧੀਨ ਸੁਪਨੇ ਸੁਖ ਨਾਹੀਂ"।
ਪੱਥਰ ਪਾਣੀ ਰਖੀਐ, ਮਨ ਹਠ ਨ ਘਟੈ । ਚੋਆ ਚੰਦਨ ਪਰ ਹਰੈ ਖਰ ਖੇਹ ਪਲਟੈ ।
ਪੈਂਚਾ ! ਇਸ ਮੂਰਖ ਨਾਲ ਸਿਰ-ਖਪਾਈ ਦਾ ਕੀ ਲਾਹਾ ? ਅਖੇ 'ਪੱਥਰ ਖੁੰਬ ਚੜ੍ਹਾਈਏ, ਮੁੜ ਕੜ ਦਾ ਕੜ'।
ਸ਼ਾਹ- ਮੈਂ ਨਹੀਂ ਭਿੱਜਣਾ ਤੇਰੀਆਂ ਗੱਲਾਂ ਨਾਲ 'ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਖਾ ਜਾਣ'।
ਤੁਸੀਂ ਵੀ ਕੁੱਤੇ ਨੂੰ ਉਸੇ ਦੀ ਗਲੀ ਵਿੱਚ ਜਾ ਫੜਿਆ । ਉਸਨੇ ਸ਼ੇਰ ਹੋਕੇ ਟੱਕਰਨਾ ਹੀ ਸੀ। ਨਹੀਂ ਸੀ ਪਤਾ ਤੁਹਾਨੂੰ ‘ਪਤਣ ਮੇਉ ਨਾ ਛੇੜੀਏ, ਹੱਟੀ ਉਤੇ ਕਿਹਾੜ, ਬੰਨੇ ਜੱਟ ਨਾ ਛੇੜੀਏ, ਭੰਨ ਸੁੱਟੇ ਬੁਥਾੜ।'
ਜਿੰਨਾ ਮਰਜ਼ੀ ਜੇ ਬਦਨਾਮ ਕਰ ਲਓ 'ਪਤ ਪਰਤੀਤ ਤੇ ਖਰੀ ਨੀਤ' ਨਾਲ ਸਾਨੂੰ ਕੀ ਡਰ ਏ?
ਕੀਰਤਨ ਸਿੰਘ-ਇਹ ਕੀ ਯਾਰ । ਕੰਮ ਤਾਂ ਮਾਂ ਜੀ ਤੋਂ ਵਿਗੜਿਆ, ਪਰ ਤੂੰ ਦੋਸ਼ ਭਾਬੀ ਸਿਰ ਥੱਪੀ ਜਾਨਾ ਏਂ ? ਇਹ ਤਾਂ ਫਿਰ ਓਹੀ ਗੱਲ ਹੋਈ ਨਾ ਅਖੇ 'ਪੱਠੇ ਖਾ ਗਈ ਗਾਂ ਤੇ ਗੁੱਸਾ ਵੱਛੇ ਤੇ।'
ਇੰਦਰ-ਅਜੇ ਤਾਂ ਪੋਟਿਆਂ ਵਿਚੋਂ ਮੈਲਾ ਵੀ ਨਹੀਂ ਨਿਕਲਿਆ। ਹੁਣੇ ਖਰੇ ਖੋਟੇ ਲੱਗ ਪਿਆਂ ਏ ਪਰਖਣ । ਵੱਡ-ਅਕਲਾ ਪਿਛੋਂ ਜੰਮ ਕੇ ਸਾਨੂੰ ਅਕਲਾਂ ਦੇਣ ਲੱਗਾ।
ਪਟੀਆਂ ਨਾ ਪਕੀਆਂ ਤੇ ਬੰਜਰ ਪਕਣ ਲਗੇ। ਅਸੀਲ ਹੋਇ ਭੁਖੇ ਤੇ ਕਮਜ਼ਾਤ ਰਜਣ ਲਗੇ ।