ਝਗੜਾ ਨਾ ਕਰੋ । ਹੌਲੇ ਠੰਢੇ ਜਿਗਰੇ ਨਾਲ ਸਾਰੀ ਗੱਲ ਵਿਚਾਰ ਲਵੋ। ਕਿਤੇ ‘ਮਾਣੀ ਨਹੀਂ, ਚਾਰ ਟੋਪੇ' ਵਾਲੀ ਗੱਲ ਹੀ ਨਾ ਹੋਵੇ । ਆਖ਼ਰ ਵਿਚੋਂ ਗੱਲ ਤਾਂ ਕੁਝ ਵੀ ਨਹੀਂ।
ਤੇਰਾ ਤਾਂ 'ਮਾਹਲ ਟੁੱਟੀ ਤੇ ਲੰਡਾ ਭਖਿਆ' ਵਾਲਾ ਲੇਖਾ ਹੈ। ਜੋਸ਼ ਓਦੋਂ ਹੀ ਆਉਂਦਾ ਹੈ, ਜਦ ਸਮਾਂ ਹੱਥੋਂ ਨਿੱਕਲ ਜਾਵੇ।
ਮਹਾਂ (ਗੱਲ ਟੁਕ ਕੇ) ਅਖੇ ਮਾਸੀ ਨਹੀਂ, ਮਾਂ ਦੀ ਭੈਣ ਏ । ਗੱਲ ਤਾਂ ਮੁੜ ਘਿੜਕੇ ਥਾਂ ਦੀ ਥਾਂ ਰਹੀ।
ਕਰਮ ਆਪੋ ਆਪਣੇ। ਸੱਚ ਕਿਸੇ ਆਖਿਆ ਏਂ, ਅਖੇ ਮਾਏ ਪੁੱਤ ਜਣੇਂਦੀਏ ਕਰਮ ਨਾ ਦੇਵੇਂ ਵੰਡ । ਇਕ ਚੜੰਦੇ ਘੋੜੀਆਂ ਇੱਕ ਟੁਕੜੇ ਖਾਂਦੇ ਮੰਗ। ਇਕ ਬਾਦਸ਼ਾਹ ਹੈ ਦੂਜਾ ਭਿਖਾਰੀ।
ਕੰਵਰ-ਰਾਣੀ ਜੀ ! ਤੁਹਾਨੂੰ ਬਥੇਰਾ ਕਿਹਾ ਹੈ ਕਿ ਇਤਨਾ ਕੰਮ ਆਪਣੀ ਹੱਥੀਂ ਨਾ ਕੀਤਾ ਕਰੋ, ਪਰ ਤੁਸੀਂ ਟਲਦੇ ਨਹੀਂ। ਅਖੇ 'ਮਾਏ ਨੀ ਮਾਏ ਮੈਂ ਰਹਿ ਨਾ ਸਕਾਂ ।'
ਤੂੰ ਸੱਚਾ ਏਂ ! ਅਖੇ 'ਮਾਈ ਚੰਗੀ ਕਿ ਖਾਈ'। ਜਿਹੜਾ ਦੇਵੇ, ਉਸੇ ਦੀ ਉਸਤਤੀ ਕਰਨੀ ਹੋਈ, ਮਾਂ ਪਿਉ ਨੂੰ ਯਾਦ ਕਰਕੇ ਕਿਸੇ ਕੀ ਲੈਣਾ ਏ।
ਧਨ ਬੜੀ ਚੀਜ਼ ਏ, ਇਸੇ ਨਾਲ ਵਡਿਆਈ ਵਧਦੀ ਹੈ। ਗ਼ਰੀਬ ਨੂੰ ਕੌਣ ਪੁੱਛਦਾ ਹੈ ? 'ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ, ਪਰਸ ਰਾਮ।
'ਮਾਇਆ ਛਾਇਆ ਹੈ'। ਅੱਜ ਮੇਰੀ, ਕੱਲ੍ਹ ਤੇਰੀ। ਕੌਣ ਵਿਸਾਹ ਕਰੇ ?
ਮਾਇਆ ਕੋ ਮਾਇਆ ਮਿਲੇ ਕਰ ਕਰ ਲੰਮੇ ਹਾਥ । ਤੁਲਸੀ ਦਾਸ ਗ੍ਰੀਬ ਕੀ ਕੋਈ ਨਾ ਪੂਛੇ ਬਾਤ ।
ਸ਼ਾਹ ਜੀ, ਜੇ ਤੁਸਾਂ ਮਲਾਹਾਂ ਦੇ ਵੀ ਹੁੱਕਾ ਸੁੱਕਾ ਹੀ ਰਿਹਾ, ਤਾਂ ਅਸੀਂ ਗ਼ਰੀਬ ਕਿੱਥੇ ਜਾਵਾਂਗੇ ? ਭਰਿਆਂ ਭਾਂਡਿਆਂ ਦੀ ਤਾਂ ਘਰੋੜੀ ਵੀ ਨਹੀਂ ਮਾਣ ?
ਬੇਬੇ, ਸਮਾਂ ਤਾਂ ਤੁਸੀਂ ਲੰਘਾ ਦਿੱਤਾ, ਹੁਣ 'ਮਰੇ ਪਿਛੋਂ ਵੈਦ' ਬੁਲਾਣ ਦਾ ਕੀ ਲਾਹਾ ?
ਮੇਰਾ ਮਨ ਤੇਰੇ ਹੀ ਵੱਸ ਹੈ, ਹੋਰ ਕਿਸੇ ਦੇ ਨਹੀਂ । ਜੇਕਰ ਤੂੰ ਇਸ ਵਿੱਚ ਕੁਝ ਸ਼ੱਕ ਕਰਦੀ ਹੈਂ ਤਾਂ ਮਾਨੋ ਕਾਮਦੇਵ ਦੇ ਬਾਣਾਂ ਕਰਕੇ ਮੈਂ ਮਾਰੇ ਹੋਇ ਨੂੰ ਫਿਰ ਕੀ ਮਾਰਨੀ ਹੈਂ ?