ਮਾਂ ਜੀ, ਤੁਸੀਂ ਤਾਂ ਓਹੀ ਗੱਲ ਕੀਤੀ, ਅਖੇ ‘ਜਿਹੜਾ ਬੋਲੇ, ਓਹੋ ਕੁੰਡਾ ਖੋਲ੍ਹੇ। ਮੈਂ ਤੁਹਾਨੂੰ ਦੱਸਿਆ ਸੀ, ਪਈ ਨੁਕਸਾਨ ਸਾਡਾ ਹਾਲੀਆਂ ਨੇ ਕੀਤਾ ਹੈ। ਤੁਸੀਂ ਮੇਰੇ ਪਿੱਛੇ ਹੀ ਪੈ ਗਏ, ਪਈ ਮੈਂ ਨਿਗਰਾਨੀ ਕਿਉਂ ਨਹੀਂ ਕੀਤੀ।
ਸਿਆਣੇ ਸਦਾ ਸੋਚ ਵਿਚਾਰ ਤੋਂ ਕੰਮ ਲੈਂਦੇ ਹਨ, ਪਰ ਮੂਰਖ ਰੌਲਾ ਹੀ ਪਾਈ ਜਾਂਦੇ ਹਨ। ਸਿਆਣਿਆਂ ਨੇ ਇਸੇ ਲਈ ਕਿਹਾ ਹੈ; 'ਜਿਹੜਾ ਭਾਂਡਾ ਸੱਖਣਾ ਹੁੰਦਾ ਹੈ, ਓਹੀ ਬਹੁਤਾ ਖੜਕਦਾ ਹੈ'।
ਦਾਲ, ਭਾਜੀ ਜਾਂ ਸਲੂਣਾ ਜੋ ਭੀ ਰੋਟੀ ਨਾਲ ਅਸੀਂ ਹਰ ਰੋਜ਼ ਖਾਂਦੇ ਹਾਂ, ਉਸ ਵਿਚ ਘਿਉ ਪਿਆ ਹੁੰਦਾ ਹੈ। ਘਿਉ ਬੜੀ ਤਾਕਤ ਦੇਂਦਾ ਹੈ । ਇਸੇ ਲਈ ਆਖਦੇ ਹਨ 'ਜਿਹੜੀ ਕਰੇ ਘਿਉ ਨਾ ਮਾਂ ਕਰੇ ਨਾ ਪਿਉ ।'
ਉਠ ਬੱਚਾ ! ਮੈਂ ਵਾਰੀ ਵੰਜਾਂ ...ਇਸ ਨਿਕੰਮੇ ਰੋਣ ਵਿਚ ਕੀ ਬਣਦਾ ਹੈ ? ਜਿਹੜੀ ਗੱਲ ਬੀਤ ਗਈ ਉਹਦੀ ਘਸੀਟ ਕੇਹੀ ਕਰਨੀ ਹੋਈ ?
ਬੀਬੀ ਜੀ, ਨਾ ਦੋਪਤੀ ਮਾੜੇ ਕੰਮ ਕਰੇ ਤੇ ਨਾ ਦੁਖੀ ਹੋਵੇ, 'ਜਿਹੜੇ ਖਾਣਗੇ ਗਾਜਰਾਂ; ਪੇਟ ਉਨ੍ਹਾਂ ਦੇ ਪੀੜ' ਅਸਲ ਗੱਲ ਤਾਂ ਇਹ ਹੈ।
ਸ਼ਾਹ ਜੀ, ਗ਼ਰੀਬੀ ਵਿੱਚ ਬੜਾ ਸੁੱਖ ਹੈ 'ਜਿਹੜੇ ਖਾਣਗੇ ਚੋਪੜੀ ਸੋਈ ਸਹਿਣਗੇ ਦੁੱਖ। ਸੋ ਗ਼ਰੀਬੀ ਨੂੰ ਨਿੰਦੋ ਨਾ ।
ਜਿਹੜੇ ਗਜਦੇ ਹਨ, ਓਹ ਵਰ੍ਹਦੇ ਨਹੀਂ । ਤੁਸੀਂ ਉਹਦੇ ਢੋਲ ਢਮੱਕੇ ਤੇ ਨਾ ਜਾਓ, ਵਿੱਚੋਂ ਉਹ ਪੋਲਾ ਹੈ।
'ਜਿਹਾ ਸਾਲਾ ਵੇਖਿਆ ਤਿਹੀ ਸਾਲੇ ਦੀ ਭੈਣ'। ਉਹ ਵੀ ਅੱਠਵੀਂ ਤੋਂ ਅੱਗੇ ਨਹੀਂ ਟੱਪ ਸਕਿਆ, ਇਸ ਵਿੱਚ ਕੀ ਅਕਲ ਹੋਣੀ ਸੀ।
ਘਰ ਵਰਗਾ ਸੁੱਖ ਕਿਤੇ ਨਹੀਂ ਮਿਲਦਾ । 'ਜਿਹਾ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ।"
ਕ੍ਰਿਸ਼ਨ ਗੋਪਾਲ ਨੇ ਜੋ ਕੁਝ ਭਰਜਾਈ ਨਾਲ ਵੰਡ ਸਮੇਂ ਕੀਤਾ, ਉਹ ਹੁਣੇ ਹੀ ਉਸ ਦੇ ਪੇਸ਼ ਆ ਗਿਆ । ਸੱਚ ਹੈ 'ਜਿਹਾ ਕੋਈ ਕਰੇਗਾ, ਤਿਹਾ ਭਰੇਗਾ'।
ਐਵੇਂ ਗੱਲਾਂ ਹੀ ਗੱਲਾਂ ਹਨ। ਜੀਉਂਦੇ ਜੀ ਕੋਈ ਮੈਨੂੰ ਪੁੱਛਦਾ ਨਹੀਂ ਤਾਂ ਮਰਨ ਪਿੱਛੋਂ ਕਿਸੇ ਕੀ ਕਰਨਾ ਏ । 'ਜਿਹਾ ਕੋਈ ਨਾ ਜੰਮਿਆ, ਜੋ ਪਿੱਛੋਂ ਪਾਏ ਭੱਸ' ।
ਜਿਹਾ ਚੋਰ ਲਖ ਦਾ ਤਿਹਾ ਕਖ ਦਾ। ਮੰਦਾ ਕੰਮ ਬਹੁਤਾ ਵੀ ਮਾੜਾ ਏ, ਤੇ ਥੋੜ੍ਹਾ ਵੀ ਮਾੜਾ।