ਰੂੜ ਸਿੰਘ- ਐਹ ਵੇਖ ਲੋ, ਖਰਚ ਤਾਂ ਸਵਾਰਥਾਂ ਦੇ ਕੰਮ ਨੇ, ਬਹੁਤ ਲੋੜੀਦਾ ਏ। ਪਰ 'ਜਿਹੀ ਗ਼ਰੀਬਣੀ ਬਾਹਮਣੀ, ਤਿਹੀ ਮਸ਼ੈਹਰੀ ਚੂਪ ਵਾਲੀ ਗੱਲ ਏ । ਜਿਦਾਂ ਕਿੱਦਾਂ ਹੋਊ ਝੱਟ ਟਪਾ ਛੱਡਾਂਗੇ।
ਜਿਸ ਤਰ੍ਹਾਂ ਉਸ ਦੀ ਭਾਵਨਾ ਸੀ, ਓਹੋ ਹੋਈ । 'ਜਿਹੀ ਨੀਅਤ, ਤਿਹੀ ਮੁਰਾਦ' ਵਾਲਾ ਲੇਖਾ ਹੋ ਗਿਆ।
ਸੱਚ ਹੈ ! ਜਿਹੀ ਮਹਾਰਾਣੀ ਤਿਹਾ ਵਜ਼ੀਰ। ਜਿਹੀ ਕਿੱਕਰ ਦੇ ਚੁੜੇਲ ਰਾਣੀ, ਤਿਹਾ ਖੇਤਾਂ ਦਾ ਭੂਤ ਪ੍ਰਧਾਨ ਮੰਤ੍ਰੀ ।
ਪਿਓ ਕੋਈ ਘੱਟ ਮਾੜਾ ਸੀ ? ਜਿਹੀ ਮਾਂ ਤਿਹੇ ਬੱਚੇ। ਪੁੱਤ ਆਪੇ ਹੀ ਦੋ ਕਦਮ ਅੱਗੇ ਜਾਇਗਾ।
ਜਥੇਦਾਰ- ਸੰਗਤ ਅੱਗੇ ਬੇਨਤੀ ਏ, ਕਿ ਹੁਣ ਸਿੰਘ ਹੋਰੀ ਪਰਵਾਨ ਕਰ ਗਏ ਨੇ। ਜਿਹੀ ਮੂੰਹੋਂ ਮੰਨੀ, ਜਿਹੀ ਭਰ ਦਿੱਤੀ। ਇਸ ਵਾਸਤੇ ਸੰਗਤ ਕੁਝ ਰਹਿਮ ਕਰੇ ਤੇ ਸਿੰਘ ਹੁਰਾਂ ਦੀ ਏਹ ਤਨਖ਼ਾਹ ਬਖਸ਼ ਦਏ ।
ਮੈਂ ਤਾਂ ਇਸ ਵਾਸਤੇ ਕਿਹਾ ਨਾ, ਪਈ ਮੈਂ ਤਾਂ ਬੇਸ਼ਕਲ ਹੋਇਆ ਈ, ਪਰ ਜੇ ਅਗਲੀ ਵੀ ਮਾਤਾ ਦਾ ਮਾਲ ਈ ਟੱਕਰੀ ਤਾਂ ਵੇਖਣ ਵਾਲਿਆਂ ਆਪੇ ਟਿਚਕਰਾਂ ਕਰਨੀਆਂ ਹੋਈਆਂ, ਆਖਣਗੇ 'ਜਿਹਾ ਮੂੰਹ ਤਿਹੀ ਚਪੇੜ' 'ਜਿਹੀ ਰੂਹ, ਤਿਹੇ ਫਰਿਸ਼ਤੇ'।
ਜਦੋਂ ਚੋਰ ਤੀਵੀਂ ਪਾਸੋਂ ਖੋਹਣ ਲੱਗੇ ਤਾਂ ਤੀਵੀਂ ਨੇ ਆਖਿਆ- ਭਈ ਜੋਰਾ ਜੋਰੀ ਤਾਂ ਮਸੂਲ ਨਹੀਂ ਦਿਆਂਗੀ, ਜਿਹੇ ਤੁਸੀਂ ਚੋਰ ਤੇਹੀ ਮੈਂ ਚੋਟੀ ।
ਜੇ ਤੈਨੂੰ ਉਸ ਨਾਲ ਵਾਹ ਹੁਣ ਪੈ ਹੀ ਗਿਆ ਹੈ ਤਾਂ ਆਪਣੇ ਆਪ ਨੂੰ ਉਸ ਅਨੁਕੂਲ ਢਾਲ ਲੈ, ਜਿਹੇ ਨਾਲ ਰਲੀਏ, ਤੇਹੇ ਹੀ ਹੋ ਜਾਈਏ।
ਕੁਝ ਨਾ ਪੁੱਛੋ । ਧੱਕੇ ਹੀ ਖਾਪੇ ਬਾਹਰ ਤਾਂ । ਬਸ ਜਿਹੋ ਜਿਹਾ ਗਿਆ ਸੀ, ਉਹੋ ਜਿਹਾ ਮੁੜ ਆਇਆ ਹਾਂ।
ਹਰਿੰਦਰ -ਜਿਹੋ ਜਿਹਾ ਤੇਰਾ ਜੀਵਨ ਏ, ਓਹੋ ਜਿਹੀ ਮੂਰਤ ਬਣਨੀ ਏ ।
ਭਾਬੋ- (ਰੋਂਦੀ ਹੋਈ) ਇਹ ਵੀ ਨਹੀਂ ਰਹਿਣਾ ਸਾਡੇ ਹੱਥਾਂ 'ਚ । ਐਨ ਇਸੇ ਤਰ੍ਹਾਂ ਛੋਟੇ ਹੁੰਦੇ ਬੰਤੇ ਨੇ ਮੇਰੇ ਸਿਰ 'ਚ ਚਮਟਾ ਮਾਰਿਆ ਸੀ। ਜਿਹੋ ਜਿਹਾ ਪਿਉ, ਓਹੋ ਜਿਹਾ ਪੁੱਤਰ ।'
ਜਿਹੋ ਜਿਹੇ ਰਾਜੇ ਤਿਹੋ ਜਹੇ ਦੀਵਾਨ, ਕਾਨੂੰਨ ਵੀ ਏਹੋ ਬਣਾਂਦੇ ਨੇ ਤੇ ਲਾਗੂ ਵੀ ਏਹੋ ਕਰਦੇ ਨੇ।