ਮੈਂ ਤੱਤੀ ਨੂੰ ਹੋਰ ਨਾ ਤਉ, ਮੈਂ ਤੇ ਅੱਗੇ ਹੀ ਰੱਜ ਕੇ ਦੁਖੀ ਹਾਂ।
ਬੱਚੇ ਆਪਣੀ ਜ਼ਿਦ ਪੂਰੀ ਕਰਨ ਲਈ ਮਾਂ ਨੂੰ ਸਾਰਾ ਦਿਨ ਤੋੜ-ਤੋੜ ਕੇ ਖਾਂਦੇ ਹਨ।
ਜਦੋਂ ਨਵਾਂ ਜਵਾਈ ਘਰ ਆਇਆ, ਤਾਂ ਸੱਸ ਨੇ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ।
ਸੱਸ ਨੇ ਆਪਣੀ ਨੂੰਹ ਨਾਲ ਲੜਦਿਆਂ ਹੋਇਆਂ ਕਿਹਾ, ''ਤੇਰਾਂ ਤਾਲੀ, ਮੇਰੇ ਨਾਲ ਚਲਾਕੀਆਂ ਕਰਦੀ ਹੈ।"
ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਇੱਕ ਵਾਰੀ ਤੀਰ ਕਮਾਨੋਂ ਨਿਕਲਿਆ ਮੁੜ ਨਹੀਂ ਆਉਂਦਾ।
ਆਪਣੇ ਕਮਰੇ ਵਿੱਚ ਸੱਪ ਨੂੰ ਦੇਖ ਕੇ ਮੇਰਾ ਤ੍ਰਾਹ ਨਿੱਕਲ ਗਿਆ।
ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ-ਮੱਛੀ ਹੋ ਰਹੀ ਸੀ।
ਬਸੰਤ ਕੌਰ ਜਿਸ ਘਰ ਜਾਂਦੀ ਹੈ, ਉੱਥੇ ਝੂਠੀਆਂ ਗੱਲਾਂ ਕਰ ਤੀਲ੍ਹੀ ਲਾ ਆਉਂਦੀ ਹੈ।
ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ ।
ਲੱਖਾਂ ਤਰਲੇ ਕਰਨ 'ਤੇ ਵੀ ਅੱਤਵਾਦੀਆਂ ਨੇ ਉਸ ਦੀ ਜਾਨ ਨਾ ਬਖਸ਼ੀ।
ਗ਼ਰੀਬੀ ਕਾਰਨ ਉਸ ਦੇ ਕੱਪੜੇ ਤਾਰ ਤਾਰ ਹੋ ਚੁੱਕੇ ਹਨ।
ਕੋਈ ਵੀ ਕੰਮ ਕਰਾਉਣ ਲਈ ਚਪੜਾਸੀ ਤੋਂ ਅਫ਼ਸਰ ਤੱਕ ਦੀ ਤਲੀ ਗਰਮ ਕਰਨੀ ਪੈਂਦੀ ਹੈ।