ਉਸ ਤੇ ਸਾਰਾ ਪਿੰਡ ਜਾਨ ਦਿੰਦਾ ਹੈ। ਇਸ ਲਈ ਉਸ ਨਾਲ ਟੱਕਰ ਲਾਉਣੀ ਤੇ ਪਹਾੜ ਨਾਲ ਟੱਕਰ ਲਾਉਣ ਦੇ ਬਰਾਬਰ ਹੈ। ਇਕੱਲੇ ਦੀ ਪਿੰਡ ਅੱਗੇ ਕੀ ਪੇਸ਼ ਜਾਂਦੀ ਹੈ।
ਦਿੱਸੇ ਸਾਹਮਣੇ ਉਮਰ ਪਹਾੜ ਜੈਡੀ, ਸਿਰ ਲੁਕਾਣ ਨੂੰ ਸੁਝਦੀ ਥਾਂ ਕੋਈ ਨਹੀਂ।
ਸਰਦਾਰ ਜੀ ! ਅਸੀਂ ਤੁਹਾਡੇ ਪੁਰਾਣੇ ਸੇਵਕ ਹਾਂ । ਸਮਾਂ ਬਣੇ ਤੇ ਪਿੱਛੇ ਨਹੀਂ ਹਟਾਂਗੇ। ਜਿੱਥੇ ਤੁਹਾਡਾ ਪਸੀਨਾ ਡਿੱਗੇਗਾ ਅਸੀਂ ਆਪਣਾ ਲਹੂ ਡੋਲ੍ਹਾਂਗੇ।
ਇਕ- ਮੈਨੂੰ ਤਾਂ ਭਗਵਾਨ ਸਿੰਘ ਬੜਾ ਅਣਖੀ ਜਾਪਦਾ ਏ । ਦੂਜਾ- ਤੈਨੂੰ ਤਾਂ ਐਵੇਂ ਪਸੀਨਾ ਆਉਂਦਾ ਰਹਿੰਦਾ। ਅਣਖੀ ਏ ਤਾਂ ਸਾਨੂੰ ਢਾਹ ਲਊ !
ਸੁਫ਼ਨੇ ਵਿੱਚ ਜ਼ਿਮੀਂਦਾਰ ਨੇ ਵੇਖਿਆ ਰੇਸ਼ਮਾਂ ਦੀ ਮਾਂ ਆਪਣੀ ਕਾਰ ਵਿੱਚੋਂ ਉੱਤਰ ਕੇ ਇਕ ਕਲੀ ਵਾਂਗਰਾਂ ਛੁਟ ਪਈ ਹੈ ਤੇ ਇਹ ਦੋਵੇਂ ਦੂਰ ਕਿਤੇ ਜਾ ਰਹੇ ਹਨ। ਪਸੀਨਾ ਪਸੀਨਾ ਹੋਏ ਜ਼ਿਮੀਂਦਾਰ ਦੀ ਅੱਖ ਖੁਲ੍ਹ ਗਈ । ਉਹ ਸਾਰੀ ਦੀ ਸਾਰੀ ਰਾਤ ਪਲਸੇਟੇ ਮਾਰਦਾ ਰਿਹਾ। ਇਸ ਤੋਂ ਬਾਅਦ ਉਹਨੂੰ ਨੀਂਦ ਨਾ ਆਈ।
ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ' ਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖ਼ੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ ।
ਪਾਕਿਸਤਾਨ ਦੀਆਂ ਫ਼ੌਜਾਂ ਦੇ ਬੰਗਲਾ ਦੇਸ਼ ਵਿੱਚ ਜਲਦੀ ਹੀ ਪੈਰ ਉੱਖੜ ਗਏ।
ਆਪਣੇ ਪਿਤਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਸੱਸ ਨੇ ਆਪਣੇ ਨੂੰਹ ਪੁੱਤਰ ਤੋਂ ਪਾਣੀ ਵਾਰ ਕੇ ਪੀਤਾ।
ਨੂੰਹ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨੂੰ ਲੋਕਾਂ ਨੇ ਪਾਣੀ ਪੀ-ਪੀ ਕੇ ਕੋਸਿਆ।
ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਸਾਰਾ ਪਾਜ ਖੋਲ੍ਹ ਦਿੱਤਾ।
ਮੈਂ ਭਰੀ ਪੰਚਾਇਤ ਵਿੱਚ ਉਸ ਦੀਆਂ ਕਰਤੂਤਾਂ ਦਾ ਪੜਦਾ ਫਾਸ਼ ਕਰ ਦਿੱਤਾ।