Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੬ ਭਾਦੋਂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਵਢੂੰ ਵਢੂੰ ਕਰਨਾ-ਹਰ ਵੇਲੇ ਝਿੜਕਦੇ ਰਹਿਣਾ

ਮੇਰੀ ਸੱਸ ਹਰ ਵੇਲੇ ਮੈਨੂੰ ਵਢੂੰ ਵਢੂੰ ਕਰਦੀ ਰਹਿੰਦੀ ਹੈ ਤੇ ਮੈਂ ਉਸ ਤੋਂ ਪੁਰ ਪੁਰ ਦੁਖੀ ਹਾਂ ?

ਵੱਤਰ ਵਾਹ ਜਾਣਾ-ਚਲਾਕੀਆਂ ਕਰ ਲੈਣੀਆਂ

ਸ਼ਾਹ ਸਾਰੇ ਵੱਤਰ ਵਾਹ ਗਿਆ, ਹੌਲੀ ਹੌਲੀ ਗੱਲੀਂ ਕੱਥੀਂ ਲਾ ਕੇ ਲੇਟ ਲੂਟ ਕੇ ਨਵਾਬ ਖਾਨ ਨੂੰ ਢਾਈ ਸੌ ਤੇ ਲੈ ਅਪੜਿਆ।

ਵੱਧ ਘੱਟ ਹੀ-ਬਹੁਤ ਥੋੜਾ

ਡਾਕਟਰ ਨੇ ਉਸ ਦੇ ਇਲਾਜ ਵਿੱਚ ਕੋਈ ਕਸਰ ਨਾ ਰੱਖੀ, ਪਰ ਉਹ ਵਿਚਾਰੀ ਡਾਕਟਰ ਨੂੰ ਪੂਰਾ ਪਿਆਰ ਕਰਦੀ ਹੋਈ ਭੀ ਅਤੇ ਦਿਲ ਵਿੱਚ ਡਾਕਟਰ ਲਈ ਸ਼ਰਧਾ ਸਤਿਕਾਰ ਰੱਖਦੀ ਹੋਈ ਭੀ ਡਾਕਟਰ ਦੇ ਜੀਵਨ ਲਈ ਇਕ ਗੁੰਝਲ ਬਣੀ ਰਹੀ । ਡਾਕਟਰ ਦੇ ਘਰ ਦੇ ਜੀਵਨ ਦਾ ਦੁੱਖ ਕਿਸੇ ਨੂੰ ਵੱਧ ਘੱਟ ਹੀ ਪਤਾ ਸੀ, ਨਾ ਹੀ ਲੋਕਾਂ ਨੂੰ ਇਸ ਨਾਲ ਕੋਈ ਖਾਸ ਵਾਸਤਾ ਸੀ। ਇਥੋਂ ਤਕ ਕਿ ਜਮਨਾ ਤੇ ਕਾਂਤਾ ਭੀ ਇਹੋ ਸਮਝਦੀਆਂ ਸਨ ਕਿ ਇਹਨਾਂ ਦਾ ਜੀਵਨ ਬੜਾ ਸੁਖੀ ਹੈ।

ਵਧ ਵਧ ਹੱਥ ਵਿਖਾਉਣੇ-ਬਹਾਦਰੀ ਕਰਨੀ

ਸਿੱਖ ਬਹਾਦਰ ਹੁੰਦੇ ਹਨ, ਲੜਾਈ ਵਿੱਚ ਇਹ ਸਦਾ ਵਧ ਵਧ ਕੇ ਹੱਥ ਵਿਖਾਉਂਦੇ ਹਨ।

ਵਧ ਵਧ ਕੇ ਪੈਰ ਮਾਰਨੇ-ਆਪਣੇ ਵਿੱਤੋਂ ਵੱਧ ਕੰਮ ਕਰਨਾ, ਹਿੰਮਤੀ ਹੋਣਾ

ਪਿੰਡ ਦੇ ਸਾਂਝੇ ਕੰਮ ਵਿੱਚ ਉਹ ਵਧ ਵਧ ਕੇ ਪੈਰ ਮਾਰਦਾ ਹੈ। ਇਸ ਲਈ ਸਾਰਿਆਂ ਨੂੰ ਚੰਗਾ ਲੱਗਦਾ ਹੈ।

ਵਧਾਨ ਵਧ ਜਾਣਾ-ਥੋੜ੍ਹਾ ਝਗੜਾ ਜਾਂ ਰੰਗ ਬਹੁਤ ਹੋ ਜਾਣਾ

ਗੱਲ ਤੇ ਬੜੀ ਮਾਮੂਲੀ ਜਿਹੀ ਸੀ; ਐਵੇਂ ਤੁਸਾਂ ਨੇ ਵਧਾਨ ਵਧਾ ਲਿਆ ਹੈ। ਜੇ ਨਿਪਟਾਉ ਤੇ ਹੁਣੇ ਮੁਆਮਲਾ ਨਿਪਟ ਸਕਦਾ ਹੈ।

ਵਰ ਆਉਣਾ-ਚੰਗਾ ਅਸਰ ਹੋਣਾ

ਜਦੋਂ ਸ਼ਾਮ ਪਾਸ ਹੋ ਗਿਆ ਤਾਂ ਉਸ ਦੀ ਮਾਂ ਨੇ ਕਿਹਾ, ਪੁੱਤਰ ਤੇਰੀ ਕੀਤੀ ਹੋਈ ਮਿਹਨਤ ਵਿੱਚ ਵਰ ਆ ਗਈ।

ਵਰਿਆਮ ਬਣੀ ਬੈਠਣਾ-ਆਪਣੇ ਆਪ ਨੂੰ ਬਹੁਤ ਬਹਾਦਰ ਸਮਝਣਾ

ਮੈਂ ਏਸ ਗੱਲੋਂ ਬੇਖਬਰ ਨਹੀਂ, ਮੇਰੀ ਕੰਨੀ ਵੀ ਭਿਣਖ ਪੈਂਦੀ ਰਹਿੰਦੀ ਏ, ਮੈਨੂੰ ਓਨ੍ਹਾਂ ਦੀਆਂ ਘੁਸ-ਮੁਸੀਆਂ ਦਾ ਪਤਾ ਏ। ਉਹ ਆਪਣੀ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਅੱਡੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੇ ਯਾਦ ਪਏ ਕਰਨਗੇ।

ਵਰ੍ਹ ਪੈਣਾ-ਸਖ਼ਤ ਝਾੜ ਕਰਨੀ, ਮਾੜਾ ਚੰਗਾ ਕਹਿਣਾ

ਅਫਸਰ ਵਜ਼ੀਰ ਤੋਂ ਝਾੜਾਂ ਖਾਕੇ, ਆਪਣੇ ਮਾਤਹਿਤਾਂ ਤੇ ਆ ਵਰ੍ਹਿਆ, ਤੇ ਆਪਣਾ ਗੁੱਸਾ ਕੱਢਣ ਲੱਗਾ । ਵਜ਼ੀਰ ਅੱਗੇ ਤਾਂ ਉਸ ਦੀ ਕੋਈ ਵਾਹ ਨਹੀਂ ਸੀ ਜਾਂਦੀ।

ਵਲ ਖਲੋਣਾ-ਘੇਰ ਲੈਣਾ

ਇਸ ਨੇ ਦਾਵਾ ਕੀਤਾ ਏ ਤੇ ਅਸੀਂ ਪੇਸ਼ ਹੋ ਕੇ ਬਿਆਨ ਦਿਆਂਗੇ । ਹਿਸਾਬ ਨਾਲ ਸਰਕਾਰ ਜੋ ਫੈਸਲਾ ਕਰੋ ਅਸੀਂ ਸਿਰ ਮੱਥੇ ਤੇ ਮੰਨਾਂਗੇ। ਹੁਣ ਮਿੱਠੂ ਇਹਨੂੰ ਵਲ ਖਲੋਣ ਦਾ ਕੀ ਲੱਗਦਾ ਏ ?

ਵਲ ਖਾਣਾ-ਅੰਦਰੋ ਅੰਦਰ ਖਿਝਣਾ, ਕੁੜ੍ਹਨਾ

ਜੇ ਅੰਦਰ ਅੰਦਰ ਵਲ ਖਾਂਦੇ ਰਹੀਏ ਤਾਂ ਮਨੁੱਖ ਦੀ ਉਮਰ ਥੋੜ੍ਹੀ ਹੋ ਜਾਂਦੀ ਹੈ। ਖੂਨ ਖਿੱਚਿਆ ਜਾਂਦਾ ਹੈ।

ਵਲ ਛਲ ਕਰਨਾ-ਧੋਖਾ ਦੇਣਾ

ਉਹ ਕੋਈ ਕਾਰ ਵਿਹਾਰ ਨਹੀਂ ਕਰਦਾ, ਵਲ ਛਲ ਤੇ ਹੀ ਉਸ ਦਾ ਗੁਜ਼ਾਰਾ ਹੈ।

  • «
  • 307
  • 308
  • 309
  • 310
  • 311
  • »