ਸਾਰਾ ਦਿਨ ਵੀ ਮਰਦਾ ਰਿਹਾ, ਹੁਣ ਸਾਰੀ ਰਾਤ ਵੀ ਐਵੇਂ ਲੰਘ ਗਈ, ਤੇ ਫੇਰ ਖੋਲ੍ਹ ਦਏਗਾ ਮੈਨੂੰ ਝੋਟੀ । ਚੰਗਾ ਕਰ ਬਹਾਲਿਆ ਤੇ ਪੇੜੇ ਲਏ ਛੁਪਾ । ਹਰ ਕਿਸੇ ਨੂੰ ਪੁੱਤਰ ਹੀ ਦੇਂਦਾ ਏ, ਵੱਡਾ ਚੌਧਰੀ ।
ਮਹਾਰਾਜ, ਤੁਹਾਡੀ ਕਿਰਪਾ ਨਾਲ ਚੰਗਾ ਮੁੱਢ ਤੇ ਕੰਮ ਸੁੱਧ ਵਾਲੀ ਗੱਲ ਬਣ ਗਈ ਹੈ । ਮੁੱਢ ਵਿਚ ਤੁਸਾਂ ਸਹਾਇਤਾ ਕੀਤੀ । ਫਿਰ ਤਾਂ ਚਲ ਸੋ ਚਲ ਸੀ ।
ਘਾਬਰਨ ਦੀ ਕੋਈ ਗੱਲ ਨਹੀਂ । ਦੁੱਖਾਂ ਦਾ ਟਾਕਰਾ ਕਰਨ ਨਾਲ ਹੀ ਅਕਲ ਸਾਫ ਤੇ ਤ੍ਰਿੱਖੀ ਹੁੰਦੀ ਹੈ। 'ਚੌਲ ਛੜਦਿਆਂ ਹੀ ਚਿੱਟੇ ਹੁੰਦੇ ਨੇ।'
ਬਈ ਤੁਸਾਂ ਸੁਣਿਆ ਨਹੀਂ ਜੇ, ਅਖੇ ਚੌਪਾਏ ਨੂੰ ਬੰਦਾ ਡਕ ਲੈਂਦਾ, ਦੁਪਾਇ ਨੂੰ ਕੋਈ ਨਹੀਂ ਢੰਗਾ ਪਾ ਸਕਦਾ, ਰਾਮ ਨੂੰ ਇਸ ਹਰਕਤ ਤੋਂ ਰੋਕਣਾ ਮੁਸ਼ਕਲ ਸੀ।
ਸਾਰੀ ਉਮਰ ਉਸ ਨੇ ਲੱਖਾਂ ਵਿੱਚੋਂ ਕੱਖ ਨਹੀਂ ਚੁੱਕਿਆ ! ਅੰਤ ਡਿੱਗਣ ਲਗਾ ਤੇ ਦਸ ਰੁਪਿਆਂ ਤੇ ਬੇਈਮਾਨ ਹੋ ਗਿਆ । ਚੌਦਾਂ ਬਰਸ ਕਵਾਰੀ ਰਹੀ ਤੇ ਚੋਲਾ ਪਾਂਦਿਆਂ ਉਧਲ ਗਈ ।
ਫੈਸਲਾ ਕਿਵੇਂ ਹੋਵੇ ? "ਚੌਥੇ ਹਿੱਸੇ ਦੀ ਭਿਆਲੀ ਤੇ ਠੂਠਾ ਡਾਹਵੇ ਅੱਧਾ।" ਕੁਝ ਨਿਆਂ ਦੀ ਗੱਲ ਕਰੇ, ਤਾਂ ਝਗੜੇ ਚੁੱਕੇ ।
ਭੈੜੇ ਆਦਮੀ ਦੀ ਸੁਗੰਦ ਦਾ ਕੀ ਇਤਬਾਰ ਹੈ ? "ਚੋਰਾਂ, ਯਾਰਾਂ ਲਪਰਾਂ, ਸੁਗੰਦ ਨਾ ਬੁਢਿਆਂ ਖਪਰਾਂ ।"
'ਚੋਰਾਂ ਨੂੰ ਮੋਰ ਪੈਣਗੇ ਤੇ ਮੋਰਾਂ ਨੂੰ ਕਸਾਈ'। ਤੁਸਾਂ ਬਦੀ ਕੀਤੀ ਮੈਂ ਤੁਹਾਨੂੰ ਭੁਗਤਾਈ । ਹੁਣ ਇਸ ਦਾ ਬਦਲਾ ਮੇਰੇ ਨਾਲ ਕੋਈ ਹੋਰ ਆਣ ਵੈਰ ਕੱਢੇਗਾ।
ਕੋਈ ਤੁਹਾਡਾ ਕੀ ਭਰੋਸਾ ਕਰੇ ? ਮੈਨੂੰ ਆਖਿਆ ਕੰਮ ਕਰੋ, ਮੇਰੇ ਵਿਰੋਧੀ ਨੂੰ ਕਿਹਾ, ਇਹਨੂੰ ਮਾਰ ਲਉ । ਤੁਸੀਂ ਤਾਂ ਚੋਰਾਂ ਨੂੰ ਕਹਿੰਦੇ ਜੇ ਲਗੋ ਤੇ ਸਾਧਾਂ ਨੂੰ ਕਹਿੰਦੇ ਜੇ ਭਜੋ', ਇਹ ਨੀਤੀ ਤੁਹਾਨੂੰ ਗ਼ਰਕ ਕਰਕੇ ਛੱਡੇਗੀ।
ਚੋਰਾਂ ਦੇ ਮਹਿਲ ਨਹੀਂ ਪੈਂਦੇ। ਬੇਈਮਾਨੀ ਅੰਤ ਨੂੰ ਖੱਜਲ ਹੀ ਕਰਦੀ ਹੈ।
ਕੁਝ ਤਾਂ ਉਸਨੇ ਆਪ ਹੀ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼ ਵਾਂਗ ਪਿਉ ਦੀ ਕਮਾਈ ਨੂੰ ਗੁਆਣਾ ਸ਼ੁਰੂ ਕਰ ਦਿੱਤਾ ਸੀ ਤੇ ਰਹਿੰਦੀ ਖੂੰਹਦੀ ਕਸਰ ਪੁਰਾਣੇ ਮੁਨੀਮ ਹੁਰੀ ਪੂਰੀ ਕਰ ਗਏ ਸਨ ।
“ਭੈੜਿਆਂ ਨੂੰ ਚੰਦਰੇ ਸੌ ਕੋਹੋਂ ਪੈਂਡਾ ਮਾਰ ਕੇ ਆ ਮਿਲਦੇ ਨੇ'' ਅਖੇ ਚੋਟਾਂ ਦਾ ਯਾਰ ਗੰਢ ਕੁਤਰਾ।