ਤੇਰਾ ਤਾਂ ਉਹ ਹਾਲ ਹੈ। ਅਖੇ 'ਮਣ ਵਿਕੇ ਕਿ ਮਾਣੀ, ਕਣਕ ਜਵਾਈਆਂ ਖਾਣੀਂ।' ਮੇਰੀ ਗ਼ਰੀਬੀ ਦਾ ਤਾਂ ਤੈਨੂੰ ਕੋਈ ਖਿਆਲ ਹੀ ਨਹੀਂ । ਬਸ ਆਪਣੀਆਂ ਲੋੜਾਂ ਦੀ ਰੱਟ ਹੀ ਲਗਾਈ ਰਖਨਾ ਏਂ।
ਠੇਕੇਦਾਰ -ਮੁਨਸ਼ੀ ਜੀ, ਕਿਸੇ ਨੂੰ ਮਜ਼ਦੂਰੀ ਦੇਣ ਵੇਲੇ ਨਰਾਜ਼ ਨਾ ਕੀਤਾ ਕਰੋ, ਅਖੇ 'ਮਣ ਮਾਣੀ ਨੂੰ ਗਾਲੇ ਤੇ ਮਣ ਮਾਣੀ ਨੂੰ ਤਾਰੇ।' ਥੋੜਾ ਜਿੰਨੀ ਕੰਜੂਸੀ ਨਾਲ ਸਾਡਾ ਕੀ ਵਧ ਚਲਿਆ ਹੈ ?
ਰਾਮਿਆ, ਹਰ ਵੇਲੇ ਤੂੰ ਆਪਣੇ ਹੀ ਦੁੱਖ ਫੋਲਦਾ ਏਂ, ਹੋਰ ਵੀ ਬਥੇਰੇ ਦੁਖੀ ਹਨ। ਦੂਜਿਆਂ ਦਾ ਫਿਕਰ ਵੀ ਤਾਂ ਕਰਿਆ ਕਰ। ਤੇਰਾ ਤਾਂ ਇਹ ਹਾਲ ਏ ਅਖੇ, 'ਮੱਝ ਫਿਰੇ ਠਕੇ ਦੀ ਮਾਰੀ, ਮਾਹੀ ਫਿਰੇ ਚੁੰਘਾਟ।'
ਤੇਰੀ ਤਾਂ ਉਹ ਗੱਲ ਹੈ ਅਖੇ ਮੱਛੀ ਰਹੀ ਦਰਿਆ ਤੇ ਰੰਨ ਮਿਰਚਾਂ ਕੁੱਟੇ। ਪੈਸਾ ਮਿਲਣ ਦੀ ਆਸ ਕੋਈ ਨਜ਼ਰ ਨਹੀਂ ਆਉਂਦੀ ਤੇ ਤੂੰ ਸਾਈਆਂ ਲਾਈ ਬੈਠਾ ਏਂ ਬੜੀਆਂ ਬੜੀਆਂ ।
ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ' ਇਸ ਵੇਲੇ ਉਸ ਨੂੰ ਸਮਝਾਉਣ ਦਾ ਕੋਈ ਲਾਭ ਨਹੀਂ । ਆਪੇ ਦੁੱਖ ਪਾਏਗਾ ਤੇ ਮੁੜੇਗਾ।
ਇਸ ਦੇ ਨਾਲ ਹੀ ਉਸ ਨੂੰ ਇਹ ਚਿੰਤਾ ਹੋਈ ਕਿ ਹੁਣ ਇਸ ਘਰ ਵਿੱਚ ਜਦ ਕਿ ਮਾਘੀ ਵਿਚ ਮਖੇਰਨਾ ਲੱਗ ਗਿਆ ਹੈ। ਮੈਂ ਸੁਖੀ ਨਹੀਂ ਰਹਿ ਸਕਦਾ।
ਬਿਗਾਨਿਆਂ ਨੂੰ ਸਤਾਣਾ ਸੌਖਾ 'ਮਗਰ ਬਿਗਾਨੇ ਮੁੱਕੀਆਂ ਬੀਬੇ ਦੇਇ ਨਿਸ਼ੰਗ' ਆਪਣੀ ਧੀ ਭੈਣ ਨੂੰ ਟਿੱਚਰ ਕਰੋ ਤਾਂ ਵੇਖਾਂ।
ਨਟਣੀ- ਮਹਾਰਾਜ ! ਛੱਡੋ ਉਸ ਕੁਲੱਖਣੀ ਦੀ ਕਥਾ, ਜਿੱਥੇ ਚੰਗਾ ਚੋਖਾ ਵੇਖਿਆ, ਉੱਥੇ ਢਹਿ ਪਈ । ਤੀਵੀਂ ਦੀ ਜਾਤ ਹੀ ਅਜੇਹੀ ਹੈ। 'ਮੱਖੀ, ਮੱਛੀ, ਇਸਤ੍ਰੀ ਤਿੰਨੇ ਜ਼ਾਤ ਕੁਜ਼ਾਤ ਜਿਥੇ ਵੇਖਣ ਹਟ ਵਗੇ, ਉਥੇ ਰਹਿੰਦੇ ਦਿਨ ਤੇ ਰਾਤ'।
ਗਾਲੀਂ ਤ੍ਰਿਪਤ ਨ ਹੋਵਈ ਖੰਡ ਖੰਡ ਕਰ ਸਾਉ ਨ ਭੋਵੈ । ਮਖਣ ਖਾਇ ਨ ਨੀਰ ਵਿਲੋਵੈ ।
ਪੁੱਤਰ ਹੋਏ, ਪਰ ਕੀ ਹੋਏ। ਸੁੱਖ ਕਿਸੇ ਦਾ ਨਹੀਂ ਡਿੱਠਾ । ਸਭੇ ਵਿਹਲੜ ਰੋਟੀਆਂ ਦੇ ਮਾਰੂ । ਸੱਚ ਹੈ 'ਮਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀ ਚੰਗੀ।'
ਸਿਆਣਿਆਂ ਨੇ ਐਵੇਂ ਨਹੀਂ ਜੇ ਆਖਿਆ ਕਿ ਕੱਖ ਨਾਲ ਵੀ ਰੱਖ। ਮਖਟੂ ਪੁੱਤ ਤੇ ਖੋਟਾ ਪੈਸਾ ਔਖੇ ਵੇਲੇ ਕੰਮ ਆ ਹੀ ਜਾਂਦਾ ਹੈ।
ਸਰਦਾਰ ਜੀ, ਗੱਲ ਤਾਂ ਲੱਖ ਰੁਪਏ ਦੀ ਕਹੀ ਜੇ ਅਖੇ ਜੇ 'ਮੱਕੇ ਜਾਣਾ ਤੇ ਮਜੌਰਾਂ ਨੂੰ ਕੀ ਪੁਛਣਾ ? ਜਦ ਕੰਮ ਆਪ ਹੀ ਕਰਨਾ ਹੈ, ਤਾਂ ਕਿਸੇ ਦੇ ਦਖ਼ਲ ਦੀ ਕੀ ਲੋੜ ?