ਜ਼ਾਤ ਦਾ ਬ੍ਰਾਹਮਣ ਹੀ ਹੈ ਨਾ ! ਓਹਨੇ ਕਿੱਥੋਂ ਮੇਰੀ ਮਦਦ ਕਰਨੀ ਸੀ ? ਅਖੇ : “ਮੰਗਤਿਆਂ ਕੋਲੋਂ ਮੰਗਣਾ, ਲਾਹਨਤੀਆਂ ਦਾ ਕੰਮ”।
ਹੀਰ-ਨੀ ਬੀਬੀ ਸਹਿਤੀਏ, ਪਰ੍ਹਾਂ ਜਾਣ ਦੇਹ, ਜਿਨ੍ਹਾਂ ਨੇ ਅਗੋਂ ਈ ਦੁਨੀਆਂ ਦੇ ਸਿਰ ਤੇ ਲੱਤ ਮਾਰੀ ਹੋਵੇ, ਉਨ੍ਹਾਂ ਜੋਗੀਆਂ ਰੋਗੀਆਂ ਨੂੰ ਹੋਰ ਕੀ ਸਤਾਣਾ । ਅਖੇ ‘ਮੰਗਣ ਗਏ ਸੋ ਮਰ ਗਏ ਮੰਗਣ ਮੂਲ ਨਾ ਜਾ ।'
ਇਹ ਹੜਤਾਲ ਇੱਕ ਦਿਨ ਜਾਰੀ ਰਹੀ, ਸਰਮਾਏਦਾਰ ਬੜੇ ਬੇਪ੍ਰਵਾਹ ਰਹੇ। ਹੁਣ ਹੜਤਾਲੀ ਨਿਰਾਸ ਹੋ ਅਸ਼ਾਂਤੀ ਵਲ ਮੂੰਹ ਮੋੜਨ ਲਗੇ। ਸੱਚ ਹੈ 'ਮੌਤੋਂ ਭੁੱਖ ਬੁਰੀ।‘ ਮਰਦਾ ਕੀ ਨਾ ਕਰਦਾ ?
'ਮੌਤ ਦਾ ਕੋਈ ਵੇਲਾ ਨਹੀਂ" ਇਹ ਕਿਸੇ ਨੂੰ ਦੱਸ ਕੇ ਤਾਂ ਨਹੀਂ ਆਉਂਦੀ।
ਭਾਈ ਸਿਆਣਿਆਂ ਐਵੇਂ ਨਹੀਂ ਜੇ ਆਖਿਆ ਕਿ ਮੌਤ ਤੇ ਗਾਹਕ ਦਾ ਕੋਈ ਵੇਲਾ ਨਹੀਂ । ਠੀਕ ਹੈ ਕੋਈ ਤਕਲੀਫ ਨਹੀਂ ਸੀ, ਬਿਮਾਰੀ ਨਹੀਂ ਸੀ ਉਸਨੂੰ ਪਰ ਆ ਜੂ ਲੱਗੀ।
ਵੇਖੋ ਵੇ ਲੋਕੋ! ਮੋਰੀ ਦੀ ਇੱਟ ਚੁਬਾਰੇ ਨੂੰ ਆਣ ਲੱਗੀ। ਲੜ ਲਗੀ ਏ ਆ ਮੇਰੇ ਜੇਠੇ ਦੇ । ਆ ਲੈਣ ਦੇ ਅੱਜ ਉਹਨੂੰ, ਜੇ ਗੁੱਤੋਂ ਫੜ ਕੇ ਤੈਨੂੰ ਨਾ ਕਢਾਇਆ ਬਾਹਰ ਤਾਂ, ਤੇ ਬੈਠੀ ਰਹੇਂ ਸੜੇ ਪੇਕਿਆਂ ਦੇ ਬੂਹੇ ।
ਇਹਨਾਂ ਦਾ ਮੋਟਾ ਮਾਸ ਤੇ ਮੋਟੀ ਬੁਧ ਏ । ਇਹਨਾਂ ਦਾ ਕਦੀ ਵੀ ਵਿਸਾਹ ਪਾਣਾ ਰਾਜਨੀਤੀ ਦੇ ਵਿਰੁੱਧ ਹੈ।
ਕੀ ਲਾਭ ਹੋਣਾ ਸੀ ਮੈਨੂੰ ਅਜਿਹੀ ਔਲਾਦ ਤੋਂ । ਅਖੇ 'ਮੋਹਰੇ ਛੇੜੀ ਤੋਂ ਪਿਛੋਂ ਆਵੇ, ਵੱਛਾ ਮਰੇ ਦੁਧ ਦੇ ਹਾਵੇ ।' ਖਾਣ ਨੂੰ ਚੰਗੇ ਭਲੇ ਹਨ ਕੰਮ ਕਰਨ ਨੂੰ ਕਹੋ ਤਾਂ ਤੂੰ ਕੌਣ ਏ ਤੇ ਮੈਂ ਕੌਣ ?
ਇਹ ਸੰਸਾਰ ਦੀ ਖੇਡ ਹੈ, 'ਮੋਇ ਪੁੱਤਰ ਦੀਆਂ ਅੱਖਾਂ ਮੋਟੀਆਂ' ਇਨ੍ਹਾਂ ਨੂੰ ਹਥਲੀ ਚੀਜ਼ ਦਾ ਮੁੱਲ ਨਹੀਂ ਹੁੰਦਾ।
ਸ਼ਾਹ ਜੀ ! ਅੱਜ ਤਾਂ ਬੜੇ ਦਿਆਲੂ ਹੋਣ ਲੱਗੇ ਹੋ। ਅਖੇ 'ਮੋਈ ਵੱਛੀ ਬਾਹਮਣ ਦੇ ਨਾਉਂ' ਰੁੜ੍ਹੀਆਂ ਰਕਮਾਂ ਮੇਰੇ ਹਿਸੇ ਵਿੱਚ ਸੁੱਟ ਰਹੇ ਹੋ?
ਬੜਿਆਂ ਜਤਨਾਂ ਨਾਲ ਇਹ ਕੰਮ ਹੱਥ ਵਿੱਚ ਲਿਆ ਸੀ, ਪਰ ਵਿੱਚੋਂ ਛਾਈ ਈ ਨਾ ਨਿਕਲੀ। ਅਖੇ 'ਮੋਈ ਰੀਝ ਨਾਲ, ਦੱਬੀ ਦਲੀਜ ਨਾਲ ।'
ਸਾਡੇ ਭਾਈਚਾਰੇ ਵਿਚ ਇਹ ਘਾਟਾ ਹੈ ਕਿ ਤੀਵੀਂ ਦੀ ਪਰਵਾਹ ਬਹੁਤ ਘੱਟ ਕੀਤੀ ਜਾਂਦੀ ਹੈ, ਤੇ ਮਰਦ ਦੀ ਬਹੁਤ ਵਧੀਕ ! ਅਖੇ ‘ਮੋਈ ਰੰਨ ਗਿੱਟੇ ਦੀ ਸੱਟ, ਮਰਦ ਮਰੇ ਤਾਂ ਸਿਰ ਦੀ ਸੱਟ।'