ਪਿਤਾ ਮਾਤਾ ਦਾ ਤਾਂ ਸੁੱਕਾ ਪਿਆਰ ਵੀ ਅਮੁਲ ਵਸਤੂ ਹੈ । 'ਜੈਸੀ ਕਰੇ ਪਿਉ' ਤੈਸੀ ਨਾ ਕਰੇ ਘਿਉ' ਇਹ ਅਖਾਣ ਤੁਸਾਂ ਸੁਣੀ ਹੀ ਹੋਵੇਗੀ।
ਵੇਖੋ:- 'ਜੋ ਕੱਲ੍ਹ ਕਰਨਾ ਹੈ, ਅੱਜ ਕਰ ਲਉ' ਅੱਜ ਦਾ ਕੰਮ ਕੱਲ੍ਹ ਉਤੇ ਨਾ ਛੱਡੋ, ਜੋ ਕੱਲ ਕਰਨਾ ਹੈ, ਅੱਜ ਕਰੋ, ਜੋ ਅੱਜ ਕਰਨਾ ਹੈ, ਉਹ ਹੁਣੇ ਕਰੋ।
ਜਗਜੀਤ ਸਿੰਘ ਦੀ ਕੀ ਰੀਸ ਕਰਨੀ ਏ ? ਉਹਦੇ ਜੋ ਅੰਦਰ ਹੈ ਸੋ ਬਾਹਰ ਹੈ । ਕੋਈ ਵਲ ਛਲ ਉੱਕਾ ਹੀ ਨਹੀਂ ਕਰਦਾ ।
‘ਜਿਹੜੇ ਏਥੇ ਕੋਹੜੇ, ਲਾਹੌਰ ਵੀ ਕੋਹੜੇ' । ਪ੍ਰਦੇਸ ਜਾ ਕੇ ਵੀ ਉਹਦਾ ਮੰਦਾ ਹਾਲ ਹੀ ਰਿਹਾ ।
ਪੋਰਸ- ਜੋਸ਼ ਵਿੱਚ ਹੋਸ਼ ਨਹੀਂ ਰਹਿੰਦੀ। ਕਈ ਵਾਰ ਸੈਨਿਕ ਆਪਸ ਵਿੱਚ ਹੀ ਛਿਤਰ-ਪਤਾਣ ਹੋ ਪੈਂਦੇ ਨੇ। ਵੈਰੀ ਦੇ ਸੂਰਮਿਆਂ ਨੂੰ ਇਹੋ ਜਿਹਾ ਸੁਨਹਿਰੀ ਮੌਕਾ ਹੱਥ ਆ ਜਾਂਦਾ ਏ ।
ਇੱਥੇ ਤਾਂ ਇਹ ਗੱਲ ਹੈ ਕਿ 'ਜੋ ਹੱਲਿਆ ਸੋ ਸੱਲਿਆ' ਰੈਤ ਤੇ ਤਰਫ਼ਦਾਰੀ ਦੀ ਇਥੇ ਕੋਈ ਗੱਲ ਨਹੀਂ ।
ਸ਼ਾਮ ਸੁੰਦਰ--ਸੱਚ ਹੈ, ਨਾਨਕੇ ਹੀ ਮਾਰੇ ਗਏ ਪਰ ਅੱਛਾ ਜੋ ਹੋਣਾ ਸੀ 'ਸੋ ਹੋ ਗਿਆ।
ਚੰਗਾ ! ਹੁਣ 'ਜੋ ਹੋਵੇ ਸੋ ਹੋਵੇ' ਹੁਣ ਤਾਂ ਇਸ ਰੁੱਖ ਦੇ ਉਹਲਿਓਂ ਨਿਸੰਗ ਗੱਲ ਬਾਤ ਕਰਦਿਆਂ ਦੇਖੀ ਸੁਣੀ ਜਾਵੇਗੀ।
ਫ਼ਤਰ ਸਿੰਘ-ਨਹੀਂ ਜੀ, ਝੂਠ ਕਿਉਂ ਹੋਣਾ ਸੀ ? 'ਜੋ ਕਹੇ ਸੇ ਬੁੱਛੀ ਸੱਚ'।
ਮੈਂ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣਾ । ਆਖਿਆਂ ਕੌਣ ਪੰਡ ਚੁਕਦਾ ਜੇ । ਤੁਸੀਂ ਫੁਲਾਉਣੀਆਂ ਨਾਲ ਹੀ ਆਪਣਾ ਕੰਮ ਕੱਢਣਾ ਚਾਹੁੰਦੇ ਹੋ । ਪਰ ਉਨ੍ਹਾਂ ਵਿਚੋਂ ਨਹੀਂ ਜਿਨ੍ਹਾਂ ਬਾਰੇ ਕਿਹਾ ਹੈ, 'ਜੋ ਕੱਤ ਨਾ ਜਾਣੇ ਉਹ ਮਾਈ, ਜੋ ਖੱਟ ਨਾ ਜਾਣੇ, ਉਹ ਭਾਈ'।
ਹੁਕਮ ਹੈ 'ਜੋ ਖੋਜੇ ਸੋ ਪਾਵੈ' ॥ ਰਾਮ ਸਿੰਘ ਠੀਕ ਹੈ, ਪਰ ਮੈਂ ਉੱਦਮ ਕੀ ਕਰਾਂ ?
ਮੇਰੀ ਅਗਲੀ ਭਰਜਾਈ ਤਾਂ ਬੜੀ ਭਲੀ ਲੋਕ ਸੀ, ਬੜੀ ਗਰੀਬਣੀ, ਸਾਦੀ ਤੇ ਸੰਜਮੀ, ਪਰ ਹੁਣ ਤਾਂ 'ਜੋਗਨ ਗਈ ਤੇ ਭੋਗਨ ਆਈ ਵਾਲਾ ਹਿਸਾਬ ਹੈ । ਨਵੀਂ ਵਿਆਂਹਦੜ ਤਾਂ ਬੜਾ ਹੀ ਧਨ ਦਾ ਨਾਸ ਕਰਦੀ ਹੈ।