Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਜੇ ਸਜਣ ਬਾਂਹ ਦਏ, ਤਾਂ ਪੂਰੀ ਹੀ ਨਹੀਂ ਨਿਗਲ ਜਾਣੀ ਚਾਹੀਦੀ-ਜਦ ਕੋਈ ਸਹਾਇਤਾ ਕਰੇ, ਤਦ ਉਸ ਦਾ ਸਭ ਕੁਝ ਹੀ ਹੜੱਪ ਨਹੀਂ ਕਰ ਲੈਣਾ ਚਾਹੀਦਾ

ਸਾਡੇ ਗਿਰਾਵਾਂ ਵਿੱਚ ਕਹਿੰਦੇ ਹਨ, 'ਜੇ ਸਜਣ ਬਾਂਹ ਦਏ ਤਾਂ ਪੂਰੀ ਹੀ ਨਹੀਂ ਨਿਗਲ ਜਾਣੀ ਚਾਹੀਦੀ । ਪਰ ਸ਼ਹਿਰੀ ਚੂਹਿਆਂ ਨੂੰ ਇਤਨੀ ਤਮੀਜ਼ ਕਿੱਥੇ ?

ਜੇ ਸਵੇਰ ਦਾ ਘੁੱਥਾ ਸ਼ਾਮ ਨੂੰ ਘਰ ਆ ਜਾਵੇ ਤਾਂ ਚੰਗਾ ਹੈ-ਕੋਈ ਭੁਲਾ ਹੋਇਆ ਮਨੁੱਖ ਜੇ ਛੇਤੀ ਹੀ ਸਿੱਧੇ ਰਾਹ ਪੈ ਜਾਵੇ, ਤਾਂ ਚੰਗਾ ਹੈ

ਹੁਣ ਛੱਡ ਵੀ ਤਾਂ ਸਹੀ ਉਹਦੀ ਭੁੱਲ ਨੂੰ। ਵਿਚਾਰਾ ਸ਼ਰਮਿੰਦਾ ਹੈ ਤੇ ਪਛਤਾਂਦਾ ਹੈ। ਨਾਲੇ ਸਿਆਣਿਆਂ ਆਖਿਆ ਏ, 'ਜੇ ਸਵੇਰ ਦਾ ਘੁੱਥਾ ਸ਼ਾਮ ਨੂੰ ਘਰ ਆ ਜਾਵੇ ਤਾਂ ਚੰਗਾ ਹੈ'।

ਜੇ ਸੁਖ ਲੋੜੇ ਆਪਣਾ ਤਾਂ ਪਾਣੀ ਮੰਗ ਨਾ ਪੀ-ਆਪਣੇ ਪੈਰਾਂ ਉੱਤੇ ਹੀ ਖਲੋਣਾ ਸੁਖੀ ਰੱਖਦਾ ਹੈ। ਪਰਾਇਆ ਆਸਰਾ ਨਾ ਤੱਕੋ

ਅਮੋਲਕ ਸਿੰਘ-ਭਰਾ ਜੀ, ਜੇ ਸੁਖ ਲੋੜਦੇ ਹੋ, ਤਾਂ ਕਿਸੇ ਦੀ ਮੁਥਾਜ਼ੀ ਨਾ ਕਰੋ। ਮੁਥਾਜੀ ਮਾਰ ਦੇਂਦੀ ਹੈ। 'ਜੇ ਸੁਖ ਲੋੜੇ ਆਪਣਾ, ਤਾਂ ਪਾਣੀ ਮੰਗ ਨਾ ਪੀ'।

ਜੇਹਾ ਸੇਵੈ ਤੇਹੋ ਹੋਵੈ-ਜਿਸਦੀ ਪੂਜਾ ਕਰੀਏ, ਓਹੋ ਜਿਹੇ ਹੋ ਜਾਈਦਾ ਹੈ

ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥ ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ-ਜਿਹਾ ਕੋਈ ਬੀਜਦਾ ਹੈ, ਉਹੀ ਵੱਢਦਾ ਹੈ

'ਹਥ ਮਰੋੜੈ ਤਨੁ ਕਪੈ ਸਿਆਹਹੁ ਹੋਇਆ ਸੇਤੁ ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

ਜੇਹਾ ਭਾ ਆਟੇ ਦਾ ਤੇਹਾ ਲਾਚੀ ਦਾਣੇ ਦਾ-ਜਿੱਥੇ ਚੰਗੇ ਮੰਦੇ ਦੀ ਕੋਈ ਪਰਖ ਨ ਹੋਇ

ਇੱਥੇ ਤਾਂ ਉਹ ਗੱਲ ਹੈ ਪਈ 'ਜੇਹਾ ਭਾ ਆਟੇ ਦਾ ਤੇਹਾ ਲਾਚੀ ਦਾਣੇ ਦਾ। ਕਿਸੇ ਗੁਣ ਵਾਲੇ, ਕਿਸੇ ਪਰਉਪਕਾਰੀ ਤੇ ਕਿਸੇ ਭਲੇ ਦਾ ਸਤਿਕਾਰ ਨਹੀਂ ਇੱਥੇ ਤਾਂ।

ਜੇਹੇ ਕਰਮ ਕਮਾਇ ਤੇਹਾ ਹੋਇਸੀ-ਜਿਹੋ ਜਿਹੇ ਕੋਈ ਕੰਮ ਕਰੇਗਾ, ਤਿਹੋ ਜਿਹਾ ਹੀ ਹੋਵੇਗਾ

ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
ਜੇਹੇ ਕਰਮ ਕਮਾਇ ਤੇਹਾ ਹੋਇਸੀ ॥

ਜੇਹੇ ਪੀਰ ਤੇਹੇ ਮੁਰੀਦ-ਜੇਹੀ ਰੂਹ ਤਹੇ ਫਰਿਸ਼ਤੇ, ਜੇਹਾ ਗੁਰੂ ਹੁੰਦਾ ਹੈ, ਵੈਸਾ ਹੀ ਚੇਲਾ ਹੁੰਦਾ ਹੈ

ਉਹ ਦੋਵੇਂ ਬੇਈਮਾਨ ਹਨ । ਜੇਹਾ ਪੀਰ ਤੇਹਾ ਹੀ ਮੁਰੀਦ ਹੋਣਾ ਸੀ ।

ਜੇ ਹੋਣ ਸਿਰ ਜੋੜੇ ਉਨ੍ਹਾਂ ਨੂੰ ਮਾਰਨ ਥੋੜ੍ਹੇ-ਇਕੱਠ ਵਿੱਚ ਹੀ ਬਰਕਤ ਹੈ

ਰਾਜਦੂਤ ਮਹਾਰਾਜ ! 'ਜੇ ਹੋਣ ਸਿਰ ਜੋੜੇ, ਉਨ੍ਹਾਂ ਨੂੰ ਮਾਰਨ ਥੋੜ੍ਹੇ' ਏਕੇ ਵਿੱਚ ਬੜੀ ਬਰਕਤ ਜੇ।

ਜੇ ਹੋਵਨ ਦਿਨ ਪੱਧਰੇ, ਭੁੱਜੇ ਉਗਣ ਮੋਠ-ਨਸੀਬ ਚੰਗੇ ਹੋਣ, ਤਾਂ ਵਿਗੜੇ ਕੰਮ ਵੀ ਸੌਰ ਜਾਂਦੇ ਹਨ

ਰਾਧਾ- ਮਾਈ ਜੀ, ਜੇ ਭਾਗ ਚੰਗੇ ਹੋਣ ਤਾਂ ਪੁੱਠੀਆਂ ਵੀ ਸਿੱਧੀਆਂ ਪੈਣ ਲੱਗ ਜਾਣਗੀਆਂ, 'ਜੇ ਹੋਵਨ ਦਿਨ ਪੱਧਰੇ ਭੁੱਜੇ ਉਗਣ ਮੋਠ।'

ਜੇ ਖੱਤਰੀ ਸਿਰ ਘੱਟਾ ਪਾਵੇ, ਤਦ ਭੀ ਖੱਤਰੀ ਖਟ ਘਰ ਆਵੇ-ਖੱਤਰੀ ਹਰ ਤਰ੍ਹਾਂ ਨਾਲ ਕਮਾਈ ਕਰਦਾ ਹੈ, ਭਾਵੇਂ ਛੋਟੇ ਤੋਂ ਛੋਟਾ ਕੰਮ ਕਰੇ

ਖੱਤਰੀਆਂ ਦੀ ਕੀ ਗੱਲ ਕਰਦੇ ਹੋ ? ਖੜ੍ਹੀ ਕੋਈ ਵੀ ਅਜੇਹੀ ਗੱਲ ਨਹੀਂ ਕਰਦਾ ਜਿਸ ਵਿੱਚ ਨਫ਼ਾ ਜਾਂ ਲਾਭ ਨਾ ਹੋਵੇ 'ਜੇ ਖੱਤਰੀ ਸਿਰ ਘੱਟਾ ਪਾਵੇ, ਤਦ ਭੀ ਖੱਤਰੀ ਖੱਟ ਘਰ ਆਵੇ।'

ਜੇ ਜ਼ਾਲਮ ਹੋਵੇ ਵਾਲੀ, ਸਟੋ ਜ਼ਮੀਨ, ਸਾੜੋ ਹੱਲ ਪੰਜਾਲੀ-ਜ਼ਾਲਮ ਮਾਲਕ ਦੀ ਜ਼ਮੀਨ ਦੀ ਵਾਹੀ ਕਰਨੀ ਛੱਡ ਦਿਓ

ਭੀਮਸੈਨ-ਪੰਚੋਂ ! ਜ਼ਾਲਮ ਦੀ ਰਈਯਤ ਬਣਨਾ ਕੋਈ ਧਰਮ ਨਹੀਂ 'ਜੇ ਜ਼ਾਲਮ ਹੋਵੇ ਵਾਲੀ, ਸਟੋ ਜ਼ਮੀਨ ਤੇ ਸਾੜੋ ਹੱਲ, ਪੰਜਾਲੀ" ਸੋ ਜਾਂ ਦੇਸ ਛੱਡ ਦਿਓ, ਜਾਂ ਰਾਜ ਬਦਲ ਦਿਓ।

  • «
  • 151
  • 152
  • 153
  • 154
  • 155
  • »