ਹਾਏ ਕਰਮੀ ! ਅੱਜ ਕੱਲ ਤਾਂ ਅੰਦਰ ਹੀ ਰਹਿਣਾ ਚੰਗਾ ਹੈ। ਸੱਚ ਹੈ 'ਜੇਠ ਹਾੜ ਕੁਖੀਂ, ਸਾਵਣ ਭਾਦੋਂ ਰੁੱਖੀਂ।
ਮੈਨੂੰ ਦੁੱਖਾਂ ਦੀ ਕੋਈ ਚਿੰਤਾ ਨਹੀਂ । ਰੱਬ ਆਪੇ ਕਾਰਜ ਸੁਆਰੇਗਾ । ਜੇਠ ਹਾੜ ਤਪੇ; ਸਾਵਣ ਭਾਦੋਂ ਵਸੇ।
'ਜੇਡਾ ਸੱਪ ਲੰਮਾ, ਤਿਹੀ ਘ੍ਰੋਹ ਚੌੜੀ'। ਪਰ ਦੋਹਾਂ ਦਾ ਸੁਭਾ ਤਾਂ ਵੇਖੋ । ਧਨਵਾਨ ਹੋਣਾ ਕੋਈ ਗੁਣ ਨਹੀਂ, ਜੇ ਪੱਲੇ ਸਾਦਗੀ ਤੇ ਸੱਚ ਨਾ ਹੋਵੇ।
ਤੇਰਾ ਖ਼ਿਆਲ ਹੈ ਰਾਜਾ ਸੁਖੀ ਸੌਂਦਾ ਹੈ। ਗਲਤ ਹੈ ਇਹ ਖ਼ਿਆਲ 'ਜੇਡਾ ਸਿਰ ਤੇਡੀਆਂ ਸਿਰ ਪੀੜਾਂ' ਹੁੰਦੀਆਂ ਹਨ।
ਦੁੱਖਾਂ ਤੋਂ ਨਾ ਡੋਲੋ, ਇਨ੍ਹਾਂ ਦਾ ਟਾਕਰਾ ਕਰਨ ਦਾ ਜਤਨ ਕਰੋ । ਫਿਰ ਜੇਤੀ ਵਾਉ, ਤੇਤਾ ਓਹਲਾ ਬਣਾਓ' ਫਿਰ ਸਭ ਠੀਕ ਹੋ ਜਾਵੇਗਾ ।
ਰਾਜਾ- ਕੁਝ ਪਰਵਾਹ ਨਹੀਂ । ਸਿਆਣੇ ਆਂਹਦੇ ਨੇ ਕਿ ਜੇ ਧਨ ਰੁੜ੍ਹਦਾ ਵੇਖੀਏ ਤਦ ਅੱਧਾ ਦੇਈਏ ਵੰਡ । ਚਲੋ ਏਕਨ ਹੀ ਸਹੀ। ਪਹਿਲੇ ਗੋਰਖਿਆਂ ਨੂੰ ਬਾਹਿਰ ਤਾਂ ਕਢੋ।
ਪੁੱਤ ! ਅਰਾਈਆਂ ਨਾਲ ਹੱਸਣਾ ਖੇਡਣਾ ਛੱਡ ਦੇਹ ਇਨ੍ਹਾਂ ਦੇ ਯਰਾਨੇ ਦਾ ਵਿਸਾਹ ਨਹੀਂ ਸਿਆਣਿਆਂ ਦੀ ਇਨ੍ਹਾਂ ਸਬੰਧੀ ਕਹਾਵਤ ਹੈ, 'ਜੇ ਬੰਦਾ ਹੈਂ ਮਾਈ ਦਾ ਵਿਸਾਹ ਨਾ ਖਾਈਂ ਅਰਾਈਂ ਦਾ'।
ਐਤਕੀਂ ਲੋਹੜੀ ਵੀ ਸੁੱਕੀ ਹੀ ਲੰਘ ਗਈ । ਰੱਬ ਖੈਰ ਕਰੇ ਸਿਆਣੇ ਆਖਦੇ ਹੁੰਦੇ ਹਨ 'ਜੇ ਮੀਂਹ ਨਾ ਪਏ ਲੋਹੜੀ, ਹਾੜੀ ਹੋਇਗੀ ਥੋੜ੍ਹੀ'।
ਸੇਠ ਜਵਾਲਾ ਪ੍ਰਸ਼ਾਦ ਨੂੰ ਘਾਟਾ ਪੈ ਗਿਆ ਹੈ। ਪਰ ਉਸਨੇ ਵੀ ਤਾਂ ਅੱਤ ਲਾਈ ਹੋਈ ਸੀ । 'ਜੇ ਰੁੱਖ ਵਧਣ ਲੱਗਣ ਤਾਂ ਅਸਮਾਨ ਨੂੰ ਨਾ ਲੱਗ ਜਾਣ' ਜੇ ਘਾਟਾ ਨਾ ਪੈਂਦਾ, ਤਾਂ ਉਹਨੂੰ ਕਿਹੜੀ ਮੱਤ ਆਉਣੀ ਸੀ।
ਮੁਰਸ਼ਦ ਨੇ ਸਿੱਖਿਆ ਦਿੱਤੀ ਕਿ "ਜੇ ਵੇਖੇਂ ਤੇ ਪਾਵੇਂ ਬਾਹਰ ਨਾ ਅਲਾਵੇਂ" ਪਰ ਬੁੱਲ੍ਹੇ ਹੋਰੀ ਮਨਸੂਰ ਵਾਂਗ ਖੁੱਲ੍ਹੇ ਨਿਕਲੇ ਤੇ ਸੱਚ ਦਾ ਸੋਮਾ 'ਪੜਦੇ ਪਾੜ ਕੇ ਵਗ ਨਿਕਲਿਆ। ਭਲਾ ਸਚਾਈ ਕਿਵੇਂ ਲੁਕਦੀ ?
ਬਾਬਾ- 'ਜੈਸਾ ਮਨ ਅਪਣਾ ਪਰ ਮਨ ਤੈਸਾ'। ਦੇਖੋ ਇਹ ਇੱਕ ਅਸੂਲ ਹੈ । ਆਪਣੇ ਵਰਗਾ ਸੁਭਾ ਨੂੰ ਵੇਖੋ।
'ਜੈਸੀ ਕਰਨੀ ਵੈਸੀ ਭਰਨੀ', ਪ੍ਰੇਮ ਨਗਰ ਵਰਤਾਰਾ ਹੈ।