ਪੀਰ ਗਾਲੜ ਸ਼ਾਹ ਵਿੱਚ ਥੋੜ੍ਹੀ ਕਰਾਮਾਤ ਏ ? ਉਸ ਦੀ ਕਬਰ ਨੂੰ ਛੇੜਨ ਵਾਲਾ ਉੱਥੇ ਹੀ ਨਾ ਪੱਥਰ ਬਣ ਜਾਏਗਾ । ਵੇਖੋ ਤਾਂ ਸਹੀ ਗੱਲ ਕੀ 'ਜਿੰਨੇ ਮੂੰਹ ਉਨੀਆਂ ਗੱਲਾਂ।
ਜੀਉਂਦੇ ਜਾਗਦੇ ਮਿੱਟੀ ਦਾ ਬੁੱਤ ਨਾ ਬਣੋ । ਕੁਝ ਹੱਥ ਪੈਰ ਹਿਲਾਓ। ਕੋਈ ਕੰਮ ਧੰਧਾ ਕਰੋ । ਨਹੀਂ ਤਾਂ ਦੁੱਖ ਪਾਓਗੇ।
ਸਾਰੇ ਜੀਉਂਦਿਆਂ ਦੇ ਮੇਲੇ' ਮੋਏ ਗਏ ਨੂੰ ਹਰ ਕੋਈ ਵਿਸਾਰ ਦੇਂਦਾ ਹੈ।
ਵੀਰ ਜੀ ਬੀਮਾਰੀ ਵਿੱਚ ਗੱਲੀਂ ਕਥੀਂ ਖਿੱਝ ਜਾਂਦੇ ਹਨ। ਕਰਨ ਵੀ ਕੀ ? ਦੁਖੀ ਜੋ ਹੋਏ ਅਖੇ 'ਜੀ ਸੁਖੀ, ਜਹਾਨ ਸੁਖੀ। ਜੀ ਦੁਖੀ, ਜਹਾਨ ਦੁਖੀ।
ਰਾਣੋ- ਅੜੀਏ ! ਗੁੱਸੇ ਹੋਣ ਦੀ ਕਿਹੜੀ ਗੱਲ ਏ ? 'ਜੀ ਕਹਿ ਤੇ ਜੀ ਕਹਾ' । ਤੂੰ ਬੁਰੇ ਬੋਲ ਕਿਉਂ ਬੋਲਣੀ ਏਂ ਜੇ ਅੱਗੋਂ ਆਪ ਨਹੀਂ ਸੁਣਨੇ ਚਾਹੁੰਦੀ।
ਸਾਨੂੰ ਸੁਆਦ ਨਾਲ ਕੀ ਹੈ ? ਅਸੀਂ ਤਾਂ ਢਿੱਡ ਭਰਨਾ ਹੈ। 'ਜੀਭੋਂ ਹੇਠ ਲੱਥਾ, ਜਿਹਾ ਕੌੜਾ, ਤਿਹਾ ਮਿੱਠਾ'।
ਜੀਵਤੈ ਕਉ ਜੀਵਤਾ ਮਿਲੈ, ਮੂਏ ਕਉ ਮੂਆ ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣਿ ਕੀਆ ॥
ਜੀਵਨ ਤੋਂ ਜੀਵਨ ਬਣਦਾ ਹੈ। ਕੌਮਾਂ ਦਾ ਸ਼ਾਨਦਾਰ ਇਤਿਹਾਸ ਅਤੇ ਆਦਰਸ਼ ਹਿੱਤ ਕੀਤੀਆਂ ਕੁਰਬਾਨੀਆਂ ਦੁਨੀਆਂ ਵਿੱਚ ਹਮੇਸ਼ਾ ਮਿਸਾਲ ਕਾਇਮ ਕਰਦੀਆਂ ਹਨ।
ਭਾਈ ਜਦ ਤਕ ਸਾਸ, ਤਦ ਤੱਕ ਆਸ । ਜੀਵੇ ਆਸਾ ਮਰੇ ਨਿਰਾਸਾ', ਫਿਰ ਆਸ ਕਿਉਂ ਛੱਡੀਏ।
ਉਸ ਨੇ ਕਦੇ ਕੁਝ ਨਹੀਂ ਬਚਾਇਆ, ਉਸਦਾ ਲੇਖਾ ਤੇ ਇਹ ਹੈ 'ਜੀ ਵੇ ਢਿੱਡਾ ਜੀ, ਤੂੰ ਹੀ ਮੇਰਾ ਪੁਤਰ ਤੂੰ ਹੀ ਮੇਰੀ ਧੀ'।
ਕਹਿੰਦੇ ਹਨ 'ਜੁਆਨੀ ਦੀ ਉਮਰੇ ਤੀਰਾਂ ਦੀ ਸੇਜ ਉੱਤੇ ਵੀ ਨੀਂਦਰ ਆ ਜਾਂਦੀ ਹੈ । ਇਹੋ ਹਾਲ ਪੁਸ਼ਪਾ ਦਾ ਹੋਇਆ। ਨੀਂਦਰ ਨਾਲ ਉਸ ਦੀਆਂ ਅੱਖਾਂ ਗੁਟ ਸਨ।
ਤੁਸੀਂ ਵਿਚਾਰ ਤੋਂ ਕੰਮ ਲਉ। 'ਜੁਆਰ ਦੇ ਭੋਖੜੇ ਕੋਈ ਅੰਗਿਆਰ ਨਹੀਂ ਭਖਦਾ' ਨਾ ਸੋਨੇ ਦੀ ਕਟਾਰ ਵੇਖ ਕੇ ਕੋਈ ਢਿੱਡ ਵਿੱਚ ਖੋਭ ਲੈਂਦਾ ਹੈ।