Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੭ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਦੂਰ ਦੇ ਢੋਲ ਸੁਹਾਵਣੇ-ਦੂਰ ਤੋਂ ਜਿਹੜੀ ਚੀਜ਼ ਚੰਗੀ ਲੱਗੇ, ਜ਼ਰੂਰੀ ਨਹੀਂ ਕਿ ਨੇੜਿਓਂ ਚੰਗੀ ਹੋਵੇ

ਪ੍ਰੀਤੋ- ਚੁੱਪ ਕਰ ਜਾ। ਘਰੋ ਘਰੀ ਸਭ ਇਹੋ ਅੱਗ ਲਗੀ ਹੋਈ ਆ। ਦੂਰ ਦੇ ਢੋਲ ਸੁਹਾਵਣੇ'।

ਦੂਰੋਂ ਹੀ ਸਲਾਮ-ਕਿਸੇ ਚੀਜ਼ ਦਾ ਏਨਾ ਮੰਦਾ ਹੋਣਾ ਕਿ ਉਸਦੇ ਨੇੜੇ ਜਾਣ ਤੇ ਜੀ ਨਾ ਕਰਨਾ

ਗਿੱਦੜ ਨੇ ਉਥੋਂ ਛੇਤੀ ਛੇਤੀ ਖਿਸਕਦਿਆਂ ਕਿਹਾ- ਚੰਗਾ ! ਜਨਾਬ ਤੁਹਾਨੂੰ ਦੂਰੋਂ ਸਲਾਮ ਕਰਦੇ ਹਾਂ । ਅਸੀਂ ਨੇੜੇ ਜਾ ਕੇ ਕੀ ਲੈਣਾ ਹੈ।

ਦੇਸ ਚੋਰੀ ਪ੍ਰਦੇਸ ਭਿਖਿਆ-ਪ੍ਰਦੇਸ ਵਿਚ ਮਾੜੇ ਤੋਂ ਮਾੜਾ ਕੰਮ ਕਰਨ ਵਿਚ ਡਰ ਨਹੀਂ ਹੁੰਦਾ

ਕੋਈ ਗੱਲ ਨਹੀਂ, ਪੁੱਤਰ ਹੈ ਧੀ ਤੇ ਨਹੀਂ । 'ਦੇਸ ਚੋਰੀ ਪ੍ਰਦੇਸ ਭਿਖਿਆ" ਜਿੱਥੇ ਵੀ ਗਿਆ ਹੋਵੇਗਾ ਖੱਟੀ ਕਮਾ ਕੇ ਹੀ ਲੈ ਆਵੇਗਾ।

ਦੇਸੀ ਟੱਟੂ ਵਲੈਤੀ ਦੁਲੱਤੇ-ਆਪਣੇ ਦੇਸ ਦਾ ਰਿਵਾਜ ਜਾਂ ਪਹਿਰਾਵਾ ਛੱਡ ਪ੍ਰਦੇਸੀ ਪਹਿਰਾਵੇ ਜਾਂ ਰਿਵਾਜ ਨੂੰ ਮੰਨਣਾ

ਅਮਰੀਕਾ ਤੋਂ ਵਾਪਸ ਆਇਆ ਰੋਸ਼ਨ ਸਿੰਘ ਜਦ 'ਦੇਸੀ ਟੱਟੂ ਵਲੈਤੀ ਦੁਲੱਤੇ ਵਾਲਾ ਹਿਸਾਬ ਕਰਨ ਲੱਗਾ ਤਾਂ ਸਾਰਿਆਂ ਨੇ ਬੁਰਾ ਮਨਾਇਆ ਅੰਤ ਉਸਨੂੰ ਆਪਣੀ ਮਿੱਟੀ ਦਾ ਹੀ ਆਸ਼ਕ ਹੋਣਾ ਪਿਆ, ਪ੍ਰੋਫੈਸਰ ਪੂਰਨ ਸਿੰਘ ਵਾਂਗੂੰ।

ਦੇਸੋਂ ਮੁਲਕੋਂ ਬਾਹਰੀਆਂ ਖਾ ਜਵਾਈਆ ਤੁਹਾਰੀਆਂ-ਪਹਿਲਾਂ ਕਿਸੇ ਨੂੰ ਮੰਦਾ ਚੰਗਾ ਆਖ ਨਰਾਜ਼ ਕਰ ਲੈਣਾ, ਫਿਰ ਮਿੰਨਤਾਂ ਕਰਨੀਆਂ

ਸਾਡੇ ਸਾਹਿਬ ਤਾਂ ਹਰ ਇੱਕ ਨਾਲ ਪਹਿਲਾਂ ਛੇੜ ਛਾੜ ਕਰ ਬਹਿੰਦੇ ਹਨ, ਫਿਰ ਮਿੰਨਤਾਂ ਵੀ ਰੱਜਕੇ ਕਰਦੇ ਹਨ। 'ਦੇਸੋਂ ਮੁਲਕੋਂ ਬਾਹਰੀਆਂ, ਖਾ ਜਵਾਈਆ ਤੁਹਾਰੀਆਂ ਵਾਲਾ ਲੇਖਾ ਹੈ।

ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ-ਸਾਹਮਣੇ ਨੁਕਸਾਨ ਹੁੰਦਾ ਦੇਖ ਕੇ ਨਹੀਂ ਸਹਾਰਿਆ ਜਾਂਦਾ

ਗੱਲਾਂ ਕਰਨੀਆਂ ਸੁਖਾਲੀਆਂ ਹਨ ਪਰ 'ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।'

ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ-ਪਰਾਈਆਂ ਚੰਗੀਆਂ ਸੁਹਣੀਆਂ ਇਸਤ੍ਰੀਆਂ ਨੂੰ ਮਾਵਾਂ, ਭੈਣਾਂ ਤੇ ਧੀਆਂ ਦੇ ਬਰਾਬਰ ਜਾਣੋ

ਉਸਦੀ ਸਾਰੀ ਜ਼ਿੰਦਗੀ ਇਵੇਂ ਹੀ ਗੁਜ਼ਰੀ । ਮੈਂਲੀ ਅੱਖ ਨਾਲ ਉਸ ਕਦੇ ਕਿਸੇ ਵੱਲ ਨਹੀਂ ਤੱਕਿਆ। ਗੁਰਬਾਣੀ ਦਾ ਮਹਾਂ-ਵਾਕ 'ਦੇਖ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ, ਧੀਆਂ ਜਾਣੈ' ਉਸਦਾ ਜੀਵਨ ਆਸ਼ਾ ਸੀ ।

ਦੇਖਾ ਦੇਖੀ ਸਾਧਿਆ ਜੋਗ, ਛਿੱਜੀ ਕਾਇਆ ਵਧਿਆ ਰੋਗ-ਕਿਸੇ ਦੀ ਰੀਸ ਕਰ ਕਿਸੇ ਕੰਮ ਨੂੰ ਕਰਨਾ

ਤੁਸਾਨੂੰ ਬੜਾ ਆਖਿਆ ਕਿ ਵੱਡਿਆਂ ਦੀ ਰੀਸ ਨਾ ਕਰੋ, ਕਿਧਰੇ ਦੁੱਖ ਨਾ ਸਹੇੜ ਲਵੋ, ਪਰ ਤੁਸੀਂ ਤਾਂ 'ਦੇਖਾ ਦੇਖੀ ਸਾਧਿਆ ਜੋਗ, ਛਿੱਜੀ ਕਾਇਆ ਵਧਿਆ ਰੋਗ' ਵਾਲਾ ਲੇਖਾ ਜਾਣਕੇ ਸਹੇੜ ਲਿਆ।

ਦੇਗ ਤੇਗ਼ ਫ਼ਤਹ-ਸਿੱਖ ਧਰਮ ਵਿਚ ਵਰਤਿਆ ਜਾਂਦਾ ਹੈ । ਸਦਾ ਲੰਗਰ ਤੇ ਤਲਵਾਰ ਚਲਦੀ ਰਹੇ, ਪ੍ਰਤਾਪ ਬਣਿਆ ਰਹੇ

ਖਾਲਸੇ ਦੀ ਦੇਗ ਤੇਗ ਫਤਹ, ਧਰਮ ਕੀ ਜੀਤ ਹੋਵੇ ।

ਦੇਣਾ ਦਲੇਰੀ ਤੇ ਲੈਣਾ ਹਿਕਮਤ-ਕਰਜ਼ਾ ਦੇਣਾ ਤਾਂ ਦਲੇਰੀ ਹੈ, ਪਰ ਵਸੂਲ ਬੜੀ ਹਿਕਮਤ ਨਾਲ ਹੁੰਦਾ ਹੈ

ਸ਼ਾਹ-ਸਰਦਾਰ ਜੀ ਸਚੇ ਜੇ, ਕਰਜ਼ਾਂ ਦੇਣਾ ਤਾਂ ਕੋਈ ਐਡੀ ਔਖੀ ਗੱਲ ਨਹੀਂ, ਪਰ ਬੜੀ ਹਿਕਮਤ ਨਾਲ ਵਸੂਲ ਕਰਨਾ ਪੈਂਦਾ ਹੈ । ਇਸ ਲਈ ਸਿਆਣਿਆ ਨੇ ਕਿਹਾ ਹੈ ਭਾਈ ‘ਦੇਣਾ ਦਲੇਰੀ ਤੇ ਲੈਣਾ ਹਿਕਮਤ'।

ਦੇਣਾ ਦੇਹ ਵਢਾਉਣਾ ਏ-ਕਿਸੇ ਦਾ ਕਰਜ਼ਾ ਮੁਕਾਣਾ ਬੜਾ ਔਖਾ ਹੁੰਦਾ ਏ

ਓਹ ਜੀ ਸਾਨੂੰ ਪਤਾ ਏ । ਦੇਣਾ ਸਰਦਾਰ ਜੀ, ਦੇਹ ਵਢਾਉਣਾ ਏ। ਤੁਹਾਡੇ ਵਾਂਗ ਹੋਰ ਲੋਕ ਨਾ ਦੇਣ ਦੇ ਮਾਰੇ ਆਪਣੀ ਵਹੁਟੀ ਦਾ ਪੱਜ ਬਣਾ ਲੈਂਦੇ ਨੇ।

ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਏਕ-ਕਰਜ਼ੇ ਜਾਂ ਧੀਆਂ ਦੇ ਦੁੱਖਾਂ ਤੋਂ ਅੱਕ ਕੇ ਇਹ ਅਖਾਣ ਵਰਤਦੇ ਹਨ

ਮਹਾਰਾਜ ! ਇਸ ਵਿੱਚ ਕੋਈ ਸ਼ੱਕ ਨਹੀਂ ਕਿ 'ਦੇਣਾ ਭਲਾ ਨਾ ਬਾਪ ਕਾ, ਬੇਟੀ ਭਲੀ ਨਾ ਏਕ । ਇਹ ਦੋਵੇਂ ਗੱਲਾਂ ਸੰਸਾਰੀਆਂ ਲਈ ਦੁਖਦਾਈ ਹਨ।

  • «
  • 178
  • 179
  • 180
  • 181
  • 182
  • »