ਸ਼ਾਂਤੀ- (ਰੋਂਦੀ ਹੋਈ) ਮੈਂ ਕਿਉਂ ਰਹਿ ਗਈ, ਇਹ ਦੁੱਖ ਦੇਖਣ ਨੂੰ। ‘ਧੀਆਂ ਦੇ ਦੁੱਖ ਬੁਰੇ' । ਹੇ ਪਰਮਾਤਮਾ, ਮੈਨੂੰ ਚੁੱਕ ਲੈ।
ਪ੍ਰੇਮੀ- ਵੀਰਾਂ ਤੋਰਨ ਨੂੰ ਜੀ ਨਹੀਂ ਕਰਦਾ, ਪਰ ਧੀਆਂ ਬਿਗਾਨੜਾ ਮਾਲ ਏ, ਇਹਨਾਂ ਨੂੰ ਘਰ ਵੀ ਨਹੀਂ ਰੱਖ ਸਕੀਦਾ।
ਉਹ ਸਿਰਜਨਹਾਰ ਦਾ ਅਸਲੀ ਮੰਦਰ ਮਨੁੱਖੀ ਹਿਰਦਾ ਦੱਸਦੇ ਹਨ। ਉਹ ਸਮਝਦੇ ਹਨ ਕਿ 'ਧੀਆਂ ਪੂਤ ਸਭ ਹਰ ਕੇ ਕੀਏ' ਅਤੇ ਇਸੇ ਆਦਰਸ਼ ਨੂੰ ਮੁੱਖ ਰਖ, ਉਹ ਇਸਤ੍ਰੀ ਤੇ ਪੁਰਸ਼ ਨੂੰ ਇੱਕੋ ਜਿਹੇ ਹੱਕ ਦੇਣ ਦੀ ਸਿੱਖਿਆ ਸਿਖਾਂਦੇ ਹਨ।
ਸਮਝਾਇਆ ਕਿਉਂ ਨਹੀਂ ? ਸੌ ਵੇਰ ਇਸ਼ਾਰੇ ਸੁਣੇ ਹਨ । ਹੋਰ ਕੋਈ ਸੋਟਾ ਫੜਕੇ ਮਾਰਦੀ ? ਅਖੇ 'ਧੀਏ ਤੂੰ ਗੱਲ ਸੁਣ, ਨੂੰਹੇਂ ਤੂੰ ਕੰਨ ਧਰ' ਤਰੀਕੇ ਨਾਲ ਹੀ ਸਮਝਾਉਣਾ ਸੀ।
ਝੂਠੇ ਮਿੱਤਰਾਂ ਤੇ ਕੋਈ ਕੀ ਆਸ ਰੱਖੇ ? ਫੜਾਂ ਬਹੁਤੀਆਂ ਤੇ ਕੰਮ ਥੋੜਾ। 'ਧੀ ਜੰਮੇ ਤਾਂ ਕਰਾਂ ਵਡਿਆਈਆਂ, ਪੁੱਤ ਜੰਮੇ ਤਾਂ ਸਰ ਨਾ ਆਈਆਂ'।
ਸਾਰੀਆਂ ਮਾਵਾਂ ਪੁੱਤਰਾਂ ਨੂੰ ਖੁਆਕੇ ਖੁਸ਼ ਹੁੰਦੀਆਂ ਹਨ । ਪਰ 'ਧੀ ਨੂੰ ਨੁਹਾਂਦਿਆਂ ਤੇ ਪੁੱਤਰ ਨੂੰ ਖਾਂਦਿਆਂ ਕੋਈ ਨਾ ਵੇਖੇ।'
ਕਿੰਨਾ ਨੁਕਸਾਨ ਹੋਇਆ, ਪਰ ਮਜਾਲ ਹੈ ਜੋ ਬੋਲਿਆ ਹੀ ਹੋਵੇ। ਸੱਚ ਹੈ 'ਧੀਰਾ, ਸੋ ਗੰਭੀਰਾ'।
ਇਹ 'ਧੁਖਦੀ ਅੱਗ ਕਿਸੇ ਨਾ ਕਿਸੇ ਦਿਨ ਜ਼ਰੂਰ ਭੜਕ ਪੈਂਦੀ ਹੈ'। ਲੋਕਾਂ ਦਾ ਸਬਰ ਟੁੱਟਣ ਹੀ ਵਾਲਾ ਹੈ।
ਆਪਾਂ ਤਾਂ ਕੁਝ ਨਾ ਬਣਾਇਆ ...ਟੱਕਰਾਂ ਮਾਰਦੇ ਰਹੇ ਤੇ ਛੇਕੜ ਸਾਡਾ ਤਾਂ ਉਹੀ ਹਾਲ ਰਿਹਾ। ਅਖੇ 'ਧੁਰ ਦਰਗਾਹੋਂ ਲਿਖਿਆ ਰੋਟੀ ਉਤੇ ਥੂਮ । ਅਸੀਂ ਕੀ ਜਾਣੀਏ ਲੋਕੀ ਕਿਕਣ ਥੈਲੀਆਂ ਭਰ ਲਿਆਂਦੇ ਨੇ।
ਜਦ ਸੱਸੀ ਜਵਾਨ ਹੁੰਦੀ ਹੈ, ਧੋਬੀ ਵਰ ਦੀ ਟੋਲ ਕਰਦੇ ਹਨ। ਸੱਸੀ ਜੋਤਸ਼ੀਆਂ ਤੋਂ ਪੁੱਛਦੀ ਹੈ। ਉਹ ਉਸਦਾ ਜੋਗ ਪੁੰਨੂੰ ਨਾਲ ਦੱਸਦੇ ਹਨ । ਬਸ ਪੁਨੂੰ ਦਾ ਪ੍ਰੇਮ ਹੋ ਜਾਂਦਾ ਹੈ । 'ਧੁਰ ਦੀ ਲਿਖੀ ਕੌਣ ਮੇਟੇ' ਤੇ ਭਰੋਸਾ ਕਰ ਬੈਠਦੀ ਹੈ।
ਤਿੰਨ ਰੁਪਏ ਦੀ ਮੇਜ਼, ਪਰ ਰੋਗਨ ਉੱਪਰ ਪੰਜ ਰੁਪਏ ਦਾ। ‘ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ। ਮੈਂ ਨਹੀਂ ਦੇਣੇ ਏਨੇ ਪੈਸੇ ।
ਧੰਨਾ ਜੱਟ- ਸ਼ਾਹ ਜੀ ਵਿਆਜ ਤਾਂ ਬਹੁਤਾ ਏ, ਦਾੜ੍ਹੀ ਨਾਲੋਂ ਮੁੱਛਾਂ ਵਧ ਗਈਆਂ, ‘ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ'।