ਸਰਦਾਰ - ਸ਼ਾਹ ਜੀ, ਲਿਖਤ ਕਟਵਾ ਲਵੋ । ਸਿਆਣਿਆਂ ਦਾ ਕਿਹਾ ਹੈ ਕਿ 'ਧਰਿਆ ਭੁਲ ਜਾਏ ਪਰ ਲਿਖਿਆ ਨਾ ਭੁਲੇ'।
ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ ‘ਧੜ ਤੂਤ ਦਾ ਤੇ ਲੱਤਾਂ ਧ੍ਰੇਕ ਦੀਆਂ'।
ਡਾਢਿਆਂ ਦੇ ਬੋਲ ਵਿੱਚ ਮਾੜਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ 'ਧਾਈਆਂ ਨਾਲ ਤੀਲੇ ਵੀ ਪਿਸ ਜਾਂਦੇ ਹਨ'।
ਤੂੰ ਕੁੱਝ ਪਿਆ ਆਖ। ਅਸੀਂ ਤੇਰੇ ਦਿਲ ਦਾ ਦੁੱਖ ਤੇਰੇ ਚਿਹਰੇ ਤੋਂ ਪੜ੍ਹ ਲਿਆ ਹੈ। 'ਧਾਈਆਂ ਵਾਲਾ ਪਿੰਡ ਪਰਾਲੀਓਂ ਦਿਸ ਪੈਂਦਾ ਹੈ'।
ਹਰ ਬਿਮਾਰੀ ਟਲ ਜਾਂਦੀ ਹੈ 'ਧਾਗਾ ਲੰਮਾ ਏ ਤਾਂ ਕੋਈ ਡਰ ਨਹੀਂ।'
ਸਰਦਾਰ ਜੀ, ਵਾਹਿਗੁਰੂ ਭਲੀ ਕਰੇਗਾ, ਘਬਰਾਉਣ ਦੀ ਲੋੜ ਨਹੀਂ 'ਧਾਗਾ ਲੰਮਾ ਨਹੀਂ ਗੰਮਾ । ਹੌਸਲਾ ਰੱਖੋ।
ਅਮੀਰੀ- ਗਰੀਬੀ ਛੁਪਾਇਆਂ ਨਹੀਂ ਛੁਪਦੀ। ‘ਧਾਨਾਂ ਵਾਲਾ ਪਿੰਡ ਪਰਾਲੀ ਤੋਂ ਹੀ ਦਿਸ ਪੈਂਦਾ ਹੈ'।
ਭਰਾਵੋ ਕਈ ਵਾਰੀ ਧਾਨਾਂ ਦੇ ਆਸਰੇ ਪਰਾਲੀ ਨੂੰ ਵੀ ਪਾਣੀ ਮਿਲ ਜਾਂਦਾ ਹੈ। ਟੇਕ ਵੱਡਿਆਂ ਦੀ ਫੜੋ ਤਾਂ ਲਾਹਾ ਹੀ ਲਾਹਾ ਹੈ।
ਸੁਰਸਤੀ- ਕਮਲੀਆਂ ਗੱਲਾਂ ਨਾ ਕਰ, ਵਾਲ ਵਾਲ ਤਾਂ ਉਸਦਾ ਕਰਜ਼ੇ ਨਾਲ ਜਕੜਿਆ ਪਿਆ ਹੈ ਤੇ ਆਖਦੀ ਹੈ ਕਿ ਉਹ ਵੱਡਾ ਸ਼ਾਹੂਕਾਰ ਹੈ। 'ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ।'
ਪਹਿਲਾਂ- ਧੀਆਂ ਢਿੱਡੀ ਤਾਂ ਸਮਾਉਂਦੀਆਂ ਹਨ, ਪਰ ਤਾਉਣੀ ਨਹੀਂ ਸਮਾਂਉਂਦੀਆਂ'। ਜਿਸ ਵੇਲੇ ਕੰਮੀ ਵੱਲ ਵੇਖਨੇ ਹਾਂ ਉਸ ਵੇਲੇ ਜੀ ਭਰ ਆਉਂਦਾ ਹੈ। ਪੇਸ਼ ਕੁਝ ਜਾਂਦੀ ਨਹੀਂ, ਲੇਖਾ ਸੰਜੋਗਾਂ ਦੇ ਵਸ ਹੈ।
ਕੀ ਤੈਨੂੰ ਦੱਸਾਂ ਬੇਬੇ, ਗੱਲ ਤੇ ਕੁਝ ਨਹੀਂ ਪਰ ਸਿਆਣੇ ਆਂਹਦੇ ਨੇ- ਧੀ ਦਾ ਜਿਸ ਦਿਨ ਜਨਮ ਹੁੰਦਾ ਏ, ਸਵਾ ਹੱਥ ਧਰਤੀ ਕੰਬਦੀ ਏ।
ਵਰਿਆਮੀ- ਭੈਣ ਕਾਹਦਾ ਸੁੱਖ ਏ, ਇਹ ਪਰਾਇਆ ਧਨ ਕਿੰਨਾ ਕੁ ਚਿਰ ਬੈਠਾ ਰਹਿਣਾ। ‘ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ' (ਅੱਖਾਂ ਭਰਕੇ) ਕੋਈ ਮੁੰਡਾ ਹੁੰਦਾ ਤਾਂ ਕਿਸੇ ਨੂੰਹ ਦੇ ਆਉਣ ਦੀ ਆਸ ਹੁੰਦੀ।