ਕਦੀ ਕਿਸੇ ਨੂੰ ਕਿਸੇ ਦੂਜੇ ਨੇ ਖੱਟ ਕੇ ਖੁਆਇਆ ਹੈ ? 'ਪਰ ਹੱਥੀਂ ਵਣਜ, ਸੁਨੇਹੀ ਖੇਤੀ ਕਦੀ ਨਾ ਹੁੰਦੇ ਬਤੀਆਂ ਦੇ ਤੇਤੀ'।
ਪਰ ਕਾ ਬੁਰਾ ਨ ਰਾਖਉ ਚੀਤ ॥ ਤੁਮ ਕਉ ਦੁਖ ਨਹੀ ਭਾਈ ਮੀਤ ॥
ਭਾਈ ਸਿਆਣਿਆਂ ਨੇ ਠੀਕ ਹੀ ਆਖਿਆ ਹੈ, 'ਪਰ ਘਰ ਗਈ ਨਾ ਬਹੁੜਦੀ ਪੋਥੀ, ਲਿਖਣ, ਨਾਰ'। ਤੁਸੀਂ ਅਜਿਹੀ ਵਡਮੁੱਲੀ ਪੁਸਤਕ ਉਨ੍ਹਾਂ ਨੂੰ ਦਿੱਤੀ ਹੀ ਕਿਉਂ ?
ਪਰਚੇ ਬਿਨਾ ਪ੍ਰਤੀਤ ਨਹੀਂ ਹੁੰਦੀ । ਬਿਨ ਜਾਣੇ ਤੁਸੀਂ ਉਹਦੇ ਉੱਤੇ ਭਰੋਸਾ ਕਿਵੇਂ ਕਰੋ ?
ਵਿਆਹ ਕਾਹਦਾ ਹੋਇਆ, ਜਦ ਖੁਸ਼ੀ ਕਿਸੇ ਵੀ ਸਿਰ ਨੂੰ ਨਹੀਂ ਹੋਈ । 'ਪਰਨਾਉਣਾ ਖੁਸ਼ੀ ਨਾਲ ਨਹੀਂ ਤਾਂ ਮਰਨਾ।'
ਦੂਜਿਆਂ ਨੂੰ ਆਪਣੇ ਜਿਹਾ ਸਮਝੋ, ਤਦ ਹੀ ਰੱਬ ਦਾ ਗਿਆਨ ਹੁੰਦਾ ਹੈ । 'ਪਰ ਮਰ ਪਰਮੇਸਰ ਜਾਗੇ'।
ਪਰਮੇਸ਼ਰ ਦੀ ਮਾਇਆ, ਕਿਧਰੇ ਧੁੱਪ ਕਿਧਰੇ ਛਾਇਆ' ਸਾਰੇ ਸੁਖੀ ਨਹੀਂ, ਨਾ ਹੀ ਸਾਰੇ ਦੁਖੀ ਹਨ ।
ਤੁਹਾਡੇ ਲਈ ਤਾਂ ਪਰਾਇਆ ਸਿਰ ਪੰਸੇਰੀ ਬਰਾਬਰ ਹੈ । ਆਪਣੀ ਅਕਲ ਦਾ ਏਨਾ ਵੀ ਘੁਮੰਡ ਨਹੀਂ ਕਰਨਾ ਚਾਹੀਦਾ।
ਮੈਂ ਅੱਗੇ ਭੀ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਕਿ ਦੂਜੇ ਦੇ ਘਰ ਬੱਚਿਆਂ ਨੂੰ ਰੋਕ ਕੇ ਰੱਖਣਾ ਦਾਹੀਦਾ ਹੈ। ਸਿਆਣਿਆਂ ਨੇ ਠੀਕ ਆਖਿਆ ਹੈ ਕਿ 'ਪਰਾਇਆ ਘਰ ਥੁੱਕ ਦਾ ਵੀ ਡਰ, ਆਪਣਾ ਘਰ ਹਗ ਹਗ ਭਰ।'
ਸਵਾਸ ਅਤ ਧੀਮਾ ਹੈ । ਅੱਖਾਂ ਬੰਦ ਹਨ, ਸਰੀਰ ਠੰਢਾ ਠਾਰ ਹੈ। ਨਾੜ ਭੀ ਬੜੀ ਮੱਧਮ ਹੈ । ਪਿਤਾ ਨੇ ਇਹ ਕਹਿਕੇ ‘ਪਰਾਈ ਅਮਾਣ ਕਿਉਂ ਰਖੀਐ ਦਿੱਤੀ ਹੀ ਸੁਖੁ ਹੋਇ' ਲਾਡਲੀ ਨੂੰ ਕਲਾਵੇ ਵਿਚ ਚੁੱਕ ਲਿਆ। ਅਰ ਆਪਣੀ ਉਸ ਕੁਟੀਆ ਵੱਲ ਲੈ ਗਏ ਜੋ ਬਾਗ ਵਿੱਚ ਬਿਸਰਾਮ ਲਈ ਬਣੀ ਹੋਈ ਸੀ।
ਪੋਰਸ- ਤੁਹਾਡੀ ਨੇਕ ਸਲਾਹ ਸਿਰ ਮੱਥੇ ਤੇ, ਪਰ ਤੁਸੀਂ ਅਜੇ ਅਸਲੀ ਭੇਦ ਨਹੀਂ ਸਮਝੇ। 'ਪਰਾਈ ਆਸ ਸਦਾ ਨਿਰਾਸ'। ਮੈਂ ਮੰਨਦਾ ਪਰ ਉਨ੍ਹਾਂ ਦੇ ਰਲਣ ਨਾਲ ਸਾਡੀ ਤਿਆਰੀ ਵਿੱਚ ਉਕਾ ਕੋਈ ਫਰਕ ਨਹੀਂ ਪੈਣ ਲਗਾ ।
‘ਪਰਾਈ ਹਾਸੀ ਗੜੇ ਮਿੱਠੀ' ਲਗਦੀ ਹੈ। ਆਪਣੇ ਨਾਲ ਹੋਵੇ ਤੇ ਬੰਦਾ ਸਹਿ ਗੁਜ਼ਰੇ, ਤਦ ਜਾਣੀਏ।