ਹਰ ਕਿਸੇ ਪਿੱਛੇ ਕਿਉਂ ਮਰਦੇ ਫਿਰੀਏ ? ਅਸਾਂ ਤਾਂ 'ਪੱਕੀ ਬੇਰੀ ਹੇਠਾਂ ਮਰਣਾ, ਨਹੀਂ ਤਾਂ ਨਹੀਂ ਮਰਣਾ" ਕੋਈ ਗੱਲ ਤਾਂ ਬਣੇ।
ਫਜ਼ੂਲ ਖਰਚੀ ਵੀ ਓਨੀ ਚੰਗੀ ਜਿੰਨੇ ਨਾਲ ਪੱਤ ਬਣੀ ਰਹੇ । 'ਪੱਗ ਰਖ ਕੇ ਹੀ ਖੀਰ ਖਾਈਦੀ ਹੈ'। ਜੇ ਪਿਛੋਂ ਪੱਤ ਲਹਿ ਗਈ, ਤਾਂ ਚਾਰ ਦਿਨਾਂ ਦੀ ਮੌਜ ਕਿਸ ਕੰਮ ?
ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥ ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ।
ਧੂਤ ਜਿਹਾ ਮੁੰਡਾ ਵੇਖੋ ਤੇ ਮਲੂਕ ਜਿਹੀ ਕੁੜੀ ਵੇਖੋ । ‘ਪੱਟ ਦੀ ਪਿਛਾੜੀ ਨਾਲ ਮੰਜ ਦੀਆਂ ਵਾਗਾਂ' ਕਿਵੇਂ ਸੋਭਾ ਦੇਣ ?
ਪਟੀਆਂ ਨਾ ਪਕੀਆਂ ਤੇ ਬੰਜਰ ਪਕਣ ਲਗੇ। ਅਸੀਲ ਹੋਇ ਭੁਖੇ ਤੇ ਕਮਜ਼ਾਤ ਰਜਣ ਲਗੇ ।
ਕੀਰਤਨ ਸਿੰਘ-ਇਹ ਕੀ ਯਾਰ । ਕੰਮ ਤਾਂ ਮਾਂ ਜੀ ਤੋਂ ਵਿਗੜਿਆ, ਪਰ ਤੂੰ ਦੋਸ਼ ਭਾਬੀ ਸਿਰ ਥੱਪੀ ਜਾਨਾ ਏਂ ? ਇਹ ਤਾਂ ਫਿਰ ਓਹੀ ਗੱਲ ਹੋਈ ਨਾ ਅਖੇ 'ਪੱਠੇ ਖਾ ਗਈ ਗਾਂ ਤੇ ਗੁੱਸਾ ਵੱਛੇ ਤੇ।'
ਤੁਸੀਂ ਵੀ ਕੁੱਤੇ ਨੂੰ ਉਸੇ ਦੀ ਗਲੀ ਵਿੱਚ ਜਾ ਫੜਿਆ । ਉਸਨੇ ਸ਼ੇਰ ਹੋਕੇ ਟੱਕਰਨਾ ਹੀ ਸੀ। ਨਹੀਂ ਸੀ ਪਤਾ ਤੁਹਾਨੂੰ ‘ਪਤਣ ਮੇਉ ਨਾ ਛੇੜੀਏ, ਹੱਟੀ ਉਤੇ ਕਿਹਾੜ, ਬੰਨੇ ਜੱਟ ਨਾ ਛੇੜੀਏ, ਭੰਨ ਸੁੱਟੇ ਬੁਥਾੜ।'
ਜਿੰਨਾ ਮਰਜ਼ੀ ਜੇ ਬਦਨਾਮ ਕਰ ਲਓ 'ਪਤ ਪਰਤੀਤ ਤੇ ਖਰੀ ਨੀਤ' ਨਾਲ ਸਾਨੂੰ ਕੀ ਡਰ ਏ?
ਸ਼ਾਹ- ਮੈਂ ਨਹੀਂ ਭਿੱਜਣਾ ਤੇਰੀਆਂ ਗੱਲਾਂ ਨਾਲ 'ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਖਾ ਜਾਣ'।
ਪੈਂਚਾ ! ਇਸ ਮੂਰਖ ਨਾਲ ਸਿਰ-ਖਪਾਈ ਦਾ ਕੀ ਲਾਹਾ ? ਅਖੇ 'ਪੱਥਰ ਖੁੰਬ ਚੜ੍ਹਾਈਏ, ਮੁੜ ਕੜ ਦਾ ਕੜ'।
ਪੱਥਰ ਪਾਣੀ ਰਖੀਐ, ਮਨ ਹਠ ਨ ਘਟੈ । ਚੋਆ ਚੰਦਨ ਪਰ ਹਰੈ ਖਰ ਖੇਹ ਪਲਟੈ ।
ਦੋਸਤ ਤੂੰ ਭੁਲਦਾ ਏਂ, ਦੂਜੇ ਦੀ ਅਧੀਨਤਾ ਵਿਚ ਕਦੇ ਸੁੱਖ ਨਹੀਂ ਹੁੰਦਾ, ਗੁਲਾਮੀ ਸਦਾ ਖੁਆਰੀ ਹੀ ਹੁੰਦੀ ਹੈ। ਇਸੇ ਲਈ ਤਾਂ ਸਿਆਣਿਆਂ ਆਖਿਆ ਹੈ 'ਪਰ ਅਧੀਨ ਸੁਪਨੇ ਸੁਖ ਨਾਹੀਂ"।