ਸੋਚ ਸਮਝ ਕੇ ਕਦਮ ਰੱਖਣਾ ਚਾਹੀਦਾ ਹੈ । 'ਮੀਚ ਨਾ ਚਲੀਏ, ਪੈ ਟੋਇ ਮਰੀਏ।”
ਸਿਰ ਤਦ ਦੇ ਜਬ ਪੂਰਾ ਪਾਏ, ਮੀਠੇ ਕਾਰਨ ਜੂਠਾ ਖਾਏ ।
ਚੂਚਕ- ਚਲਾ ਜਾਹ ਐਥੋਂ ਕਮੀਨਿਆ, ਨਿਕਲ ਜਾਹ ਐਸੇ ਪਲ ਐਥੋਂ । ਨਿਕਲ ਜਾਹ ਜੇ ਆਪਣੀ ਜਾਨ ਦੀ ਖੈਰ ਚਾਹੁੰਦਾ ਏਂ, ਤੇ ਮੁੜ ਕੇ ਐਸ ਘਰ ਵੱਲ ਪੈਰ ਨਾ ਕਰੀਂ । ਮੀਨਾ ਸਾਹ ਪੀਨਾ।
ਜੇ ਐਤਕੀ ਵੀ ਦੀਵਾਲੀ ਦੇ ਮੌਕੇ ਮੀਂਹ ਪੈ ਜਾਵੇ, ਤਾਂ ਪੰਜੇ ਘਿਉ ਵਿੱਚ ਸਮਝਾਂ। ਫਿਰ ਅੰਨ ਹੀ ਅੰਨ ਹੋ ਜਾਵੇਗਾ। ਸਿਆਣਿਆਂ ਨੇ ਸੱਚ ਕਿਹਾ ਹੈ ‘ਮੀਂਹ ਪਿਆ ਦਿਵਾਲੀ, ਜਿਹਾ ਫੋਸੀ, ਤਿਹਾ ਹਾਲੀ ।
ਮੈਨੂੰ ਤਾਂ ਤੇਰੀਆਂ ਚਾਲਾਂ ਦੀ ਸਮਝ ਹੀ ਨਹੀਂ ਲਗਦੀ। ਤੂੰ ਆਪਣਾ ਕੰਮ ਕੱਢ। ਐਵੇਂ ਉਰੇ ਪਰੇ ਦੀਆਂ ਮਾਰਨ ਦਾ ਕੀ ਲਾਭ।
ਮੁਸੀਬਤ ਇਕੱਲੀ ਨਹੀਂ ਆਇਆ ਕਰਦੀ । ਉੱਧਰ ਇੰਦਰਪਾਲ ਦਸਵੀਂ ਦਾ ਇਮਤਿਹਾਨ ਦੇਕੇ ਵਿਹਲਾ ਹੋਇਆ ਤੇ ਏਧਰ ਦੇਵੀ ਚੰਦ ਸਮਝੋ ਘੜੀਆਂ ਪਲਾਂ ਤੋਂ ਹੋ ਮੁੜਿਆ।
ਪਾਗਲ ਕਿਸੇ ਥਾਂ ਦਾ ‘ਮੁਹੱਬਤ ਦਾ ਵੀ ਕੋਈ ਮਜ਼ਬ ਹੁੰਦਾ ਏ ? ਦਿਲ ਲੱਗੀ ਦੀ ਗੱਲ ਏ ਇਹ ਤਾਂ ? ਇਸ਼ਕ ਵਿੱਚ ਜਾਤ ਕੁਜਾਤ ਨੂੰ ਕੌਣ ਪਛਾਣੇ ?
ਆਹੋ ਵੇਖ ਲਿਆ ਤੂੰ ਵੱਡਾ ਸਾਧ । ਸਾਧ ਨਾ ਬਣਦਾ ਤਾਂ ਕੀ ਕਰਦਾ। ਖੀਸਾ ਜੂ ਖਾਲੀ ਹੋ ਗਿਆ ਸੀ। ਅਖੇ ਮੁੱਕ ਗਏ ਘੜੇ ਚੋਂ ਦਾਣੇ ਬਣ ਗਿਆ ਸਿੰਘ ਸਭੀਆ।
ਨਰਕਹੁ ਛੁਟੇ ਜੀਆ ਜੰਤ ਕਟੀ ਗਲਹੁ ਸਿਲਮ ਜਮ ਫਾਸੀ । ਮੁਕਤਿ ਜੁਗਤਿ ਨਾਵੈ ਕੀ ਦਾਸੀ।
ਕੇਂਦੀ ਮਸਲਾ ਤਾਂ ਰੋਟੀ ਦਾ ਹੈ। 'ਮੁਖ ਹੈ ਦਾਲ ਰੋਟੀ, ਹੋਰ ਗੱਲ ਖੋਟੀ ।' ਤੁਸੀਂ ਵਾਧੂ ਗੱਲਾਂ ਕਿਉਂ ਛੇੜਦੇ ਹੋ ?
ਜੇ ਉਹ ਹਾਲੇ ਵੀ ਖੁਸ਼ ਨਹੀਂ ਤਾਂ ਨਾ ਹੋਵੇ, ਹੋਰ ਕੀ ਕਰੀਏ ? ‘ਮੁਗਲੋਂ ਗੋਰਾ ਸੋ ਕੋਹੜਾ' ਇਸ ਤੋਂ ਅੱਗੇ ਕੌਣ ਜਾਵੇ ?
‘ਮੁੱਢ ਦਾ ਫਕੀਰ ਤੇ ਪੈਂਦੇ ਦਾ ਅਮੀਰ' ਨਾਲੋਂ ਸਾਨੂੰ ਸ਼ੁਹਰਤ ਤੇ ਖਾਨਦਾਨੀ ਚਾਹੀਦਾ ਹੈ। ਹੋਛਾ ਰੱਜ ਨਹੀਂ।