ਰਾਮ ਨਾਥ ਨੇ ਮਿੱਤਰ ਨਾਲ ਵਿਸਾਹ ਘਾਤ ਕੀਤਾ, ਵੇਖੋ ਉਸ ਦਾ ਕੀ ਹਾਲ ਹੋਇਆ ? ਸੱਚ ਹੈ 'ਮਿੱਤਰਾਂ ਨਾਲ ਕਰੇਂਦੇ ਠੱਗੀਆਂ, ਥੀਂਦੇ ਜਨਮ ਕਸਾਈ'। ਕੁੰਭੀ ਨਰਕ ਤਿਨ੍ਹਾਂ ਦਾ ਵਾਸਾ ਜੋ ਨਿੰਦਿਆ ਕਰਨ ਪਰਾਈ।
ਨਾ ਗੱਲ ਦਾ ਸਿਰਾ, ਨਾ ਪੈਰ । ਬੱਸ ਨਿਰੀਆਂ ਗੱਪਾਂ। ‘ਮਿਰਜ਼ਾ ਕਾਬਲ, ਤੇ ਭੰਗ ਹਜ਼ਾਰੇ' ਵਾਲਾ ਲੇਖਾ ਹੈ।
ਕੋਈ ਹੋਰ ਗੱਲ ਕਰੋ, ਯਹੂਦੀਆਂ ਦਾ ਮਾਮਲਾ ਤਾਂ ਅਖੇ 'ਮਿਰਜ਼ਾ ਮਰ ਗਿਆ ਏ ਕਿ ਸਾਰੰਗੀ ਟੁੱਟ ਗਈ ਏ ?’ ਵਾਂਗ ਕਦ ਛੇਤੀ ਕੀਤੇ ਮੁੱਕਣ ਵਿਚ ਆਉਣਾ ਏਂ ?
ਨਦੀ ਕਿਨਾਰੇ ਰੁਖੜਾ ਵੇਸਾਹੁ ਠ ਕੀਐ । ਮਿਰਤਕ ਨਾਲ ਵਿਹਾਈਐ ਸੋਹਾਗਨ ਥੀਐ।
ਚੌਧਰਾਣੀ ਜੀ, ਰਿਸ਼ਤੇਦਾਰੀਆਂ ਕਾਹਦੀਆਂ ਜੇ ਮੇਲ ਜੋਲ ਨਾ ਰਹੇ ਤਾਂ ? ਸਿਆਣਿਆਂ ਨੇ ਸੱਚ ਕਿਹਾ ਹੈ ਅਖੇ 'ਮਿਲਦਿਆਂ ਦੇ ਸਾਕ, ਵਾਹਦਿਆਂ ਦੀਆਂ ਭੋਆਂ।'
ਮੈਂ ਤੇਰਾ ਕੀ ਵਿਗਾੜਿਆ ਏ ਦੁਸ਼ਮਣਾ । ਦੁਖੀ ਤਾਂ ਜਨਾਨੀ ਹੱਥੋਂ ਏਂ ਤੇ ਮਿਹਣੇ ਮੈਨੂੰ ਮਾਰਨਾ ਏਂ। ਅਖੇ 'ਮਿਲਦੀ ਮਹਿੰ ਨਹੀਂ ਲੱਤਾਂ ਕੱਟੇ ਦੀਆਂ ਭੰਨੇ।'
ਸਾਥੀਓ, ਫੁੱਟ ਨੇ ਸਾਡਾ ਬੁਰਾ ਹਾਲ ਕਰ ਦਿੱਤਾ ਹੈ। 'ਮਿਲੀਆਂ ਕੰਧਾਂ ਤੇ ਹੀ ਮਹਿਲ ਬਣਦੇ ਹਨ' ਸੋ ਜਥੇਬੰਦ ਹੋ ਜਾਓ।
ਤੂੰ ਰੁਪਏ ਸ਼ਾਹ ਤੋਂ ਮੰਗ ਕੇ ਤਾਂ ਵੇਖ। ਤੈਨੂੰ ਕੋਈ ਮੂੰਹ ਪਾਉਣ ਲੱਗਾ ਹੈ ? ਮੀਆਂ ਸਬਕ ਨਾ ਦਿਊ ਤੇ ਮੁੰਡਾ ਘਰ ਵੀ ਨਾ ਆਉਣ ਦਿਊ ?
ਮੁੰਡਾ ਖ਼ਾਹ-ਮ-ਖ਼ਾਹ ਚਿੜਿਆ ਹੋਇਆ ਸੀ । ਮੈਂ ਕੁਝ ਵੀ ਨਹੀਂ ਆਖਿਆ, ਪਰ 'ਮੀਆਂ ਜੀ ਅਖੇ ਰੋਂਦੇ ਕਿਉਂ ਹੋ, ਅਸਾਡੀ ਸ਼ਕਲ ਹੀ ਐਸੀ ਹੈ।'
ਤਾਰਾ-ਬਸ ਜੇਕਰ ਇਹ ਗੱਲ ਐ, ਫੇਰ ਤੈਨੂੰ ਕੀ ਚਾਹੀਦਾ ਏ ? ‘ਮੁੰਡਾ ਕੁੜੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ' ਚੌਧਰੀ ਆਪਣੀ ਗੌਂ ਨੂੰ ਪਿਆ ਮੰਨੇਗਾ।
ਤੇਰਾ ਤਾਂ ਉਹ ਹਾਲ ਹੈ, ਅਖੇ 'ਮੀਆਂ ਮੈਨੂੰ ਜਾਣੇ ਨਾ ਤੇ ਘੜਾ ਕਢਾਵੇ ਟੱਟੂ' ਉਹ ਨੌਕਰੀ ਤੋਂ ਕੱਢਨ ਨੂੰ ਫਿਰਦੇ ਹਨ ਤੇ ਤੂੰ ਆਖਦਾ ਹੈਂ ਮੇਰੀ ਤਰੱਕੀ ਹੋਵੇ।
ਇਸ ਪਾਸੋਂ ਭੇਦ ਕੱਢਨਾ ਮਖ਼ੌਲ ਨਹੀਂ 'ਮੀਸਣੀ ਖਾਵੇ ਤੇ ਮੂੰਹ ਨਾ ਹਿਲਾਵੇ।' ਇਹ ਵੱਢੀ ਵੀ ਲਏਗਾ ਤੇ ਪਤਾ ਵੀ ਨਹੀਂ ਲੱਗਣ ਦਏਗਾ।